15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਕਾਰਗੋ ਟਰਮੀਨਲ ਤੇ ਰਾਜਪੁਰਾ ਰੇਲਵੇ ਬਾਈਪਾਸ ਖੇਤਰ ਦੀ ਤਰੱਕੀ ਦਾ ਨਵਾਂ ਅਧਿਆਇ-ਹਰਦੀਪ ਸਿੰਘ ਕੰਬੋਜ

ਅਜੀਤ ਡੈਸਕ 14-02-2026
ਭੁੱਨਰਹੇੜੀ, 13 ਫਰਵਰੀ (ਧਨਵੰਤ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਹਲਕਾ ਸਨੌਰ ਤੋਂ ਸੀਨੀਅਰ ਆਗੂ ਹਰਦੀਪ ਸਿੰਘ ਕੰਬੋਜ ਨੇ ਕਿਹਾ ਹੈ, ਕਿ ਸ਼ੰਭੂ ਕਾਰਗੋ ਟਰਮੀਨਲ ਅਤੇ ਰਾਜਪੁਰਾ ਰੇਲਵੇ ਬਾਈਪਾਸ ਵਰਗੇ ਪ੍ਰੋਜੈਕਟ ਪੰਜਾਬ, ਹਰਿਆਣਾ ਖੇਤਰ ਦੀ ਆਰਥਿਕ ਤਸਵੀਰ ਬਦਲਣ ਵਾਲੇ ਸਾਬਤ ਹੋਣਗੇ | ਭਾਜਪਾ ਆਗੂ ਹਰਦੀਪ ਸਿੰਘ ਨੇ ਪਾਰਟੀ ਵਲੋਂ ਜਾਰੀ ਸਾਂਝੇ ਬਿਆਨ ਵਿਚ ਕਿਹਾ ਕਿ ਇਹ ਯੋਜਨਾਵਾਂ ਸਿਰਫ਼ ਢਾਂਚਾਗਤ ਕੰਮ ਨਹੀਂ, ਸਗੋਂ ਉਦਯੋਗ, ਵਪਾਰ ਲਈ ਨਵੀਂ ਛਾਪ ਛੱਡੇਣਗੀਆਂ | ਉਨ੍ਹਾਂ ਕਿਹਾ ਕਿ ਸ਼ੰਭੂ ਕਾਰਗੋ ਟਰਮੀਨਲ ਨਾਲ ਮਾਲ ਆਵਾਜਾਈ ਤੇਜ਼, ਸਸਤੀ ਅਤੇ ਸੁਚਾਰੂ ਹੋਵੇਗੀ | ਵੇਅਰਹਾਊਸਿੰਗ, ਕੰਟੇਨਰ ਹੈਂਡਲਿੰਗ ਅਤੇ ਸਿੱਧੀ ਰੇਲ ਕਨੈਕਟੀਵਿਟੀ ਨਾਲ ਨਿਰਯਾਤਕਾਰਾਂ ਨੂੰ ਵੱਡੀ ਸਹੂਲਤ ਮਿਲੇਗੀ, ਜਦਕਿ ਰਾਜਪੁਰਾ ਰੇਲਵੇ ਬਾਈਪਾਸ ਟ੍ਰੈਫਿਕ ਦਾ ਦਬਾਅ ਘਟਾ ਕੇ ਯਾਤਰੀਆਂ ਨੂੰ ਰਾਹਤ ਦੇਵੇਗਾ | ਹਰਦੀਪ ਕੰਬੋਜ ਨੇ ਜ਼ੋਰ ਦੇ ਕੇ ਕਿਹਾ, Tਇਹ ਪ੍ਰੋਜੈਕਟ ਪੰਜਾਬ-ਹਰਿਆਣਾ ਦੀ ਤਰੱਕੀ ਦਾ ਇਨਕਲਾਬੀ ਰੂਹ ਬਣਣਗੇ | ਇਸ ਨਾਲ ਰੋਜ਼ਗਾਰ ਵਧੇਗਾ, ਨਿਵੇਸ਼ ਆਵੇਗਾ ਅਤੇ ਪੂਰਾ ਖੇਤਰ ਵਪਾਰਕ ਹੱਬ ਵਜੋਂ ਉਭਰੇਗਾ |U ਭਾਜਪਾ ਆਗੂ ਨੇ ਕਿਹਾ ਕਿ ਵਿਕਾਸੀ ਪ੍ਰੋਜੈਕਟਾਂ ਨੂੰ ਰਾਜਨੀਤੀ ਤੋਂ ਉੱਪਰ ਰੱਖ ਕੇ ਲੋਕ ਹਿਤ ਵਿੱਚ ਤੁਰੰਤ ਅੱਗੇ ਵਧਾਇਆ ਜਾਣਾ ਚਾਹੀਦਾ ਹੈ | ਉਨ੍ਹਾਂ ਲੋਕਾਂ ਦੀ ਸਹੂਲਤਾਂ ਲਈ ਪਾਰਟੀ ਤੇ ਭਰੋਸਾ ਦਿਵਾਇਆਂ ਹੈ, ਕਿ ਖੇਤਰ ਦੀ ਤਰੱਕੀ ਲਈ ਲਗਾਤਾਰ ਆਵਾਜ਼ ਯੰਤਨ ਜਾਰੀ ਰਹਿਣਗੇ |
ਪਿਛਲੀ ਖ਼ਬਰ ਵਿਰਾਸਤੀ ਕਵੀ ਦਰਬਾਰ 'ਚ ਵੱਖ-ਵੱਖ ਭਾਸ਼ਾਵਾਂ ਦੇ ਕਵੀਆਂ ਨੇ ਬੰਨਿ੍ਹਆ ਰੰਗ ਅਗਲੀ ਖ਼ਬਰ ਸ਼ੋ੍ਰ.ਅ.ਦਲ 'ਚ ਮੁੜ ਤੋਂ ਬਾਗ਼ੀਆਂ ਤੇ ਦਾਗ਼ੀਆਂ ਨੂੰ ਸ਼ਾਮਿਲ ਕਰਨ ਤੋਂ ਪਹਿਲਾਂ ਪਾਰਟੀ ਆਗੂਆਂ ਨਾਲ ਮੀਟਿੰਗ ਕਰ ਕੇ ਵਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।