15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਨਿਰਮਲ ਸਿੰਘ ਭੱਟੀਆਂ ਦੀਆਂ ਸਿਆਸੀ ਸਰਗਰਮੀਆਂ ਤੇਜ ਪੰਡਿਤ ਰਜਿੰਦਰ ਗੁਣੀਮਾਜਰਾ ਨਾਲ ਕੀਤੀ ਬੈਠਕ

ਅਜੀਤ ਡੈਸਕ 14-02-2026
ਭੁੱਨਰਹੇੜੀ , 13 ਫਰਵਰੀ (ਧਨਵੰਤ ਸਿੰਘ)-ਪੰਜਾਬ ਵਿਧਾਨ ਸਭਾ ਵਿਚ ਹਲਕਾ ਸਨੌਰ ਦੀ ਨੁਮਾਇੰਦਗੀ ਕਰਨ ਲਈ ਵਿਧਾਨ ਸਭਾ ਵਿਚ ਪੁਹੰਚਣ ਦੀ ਇੱਛਾ ਰੱਖਣ ਵਾਲੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਬੈਂਫਿਕੋ ਬੈਂਕ ਦੇ ਸਾਬਕਾ ਚੇਅਰਮੈਨ ਨਿਰਮਲ ਸਿੰਘ ਭੱਟੀਆਂ ਵਲੋਂ ਪਾਰਟੀ ਦੇ ਪੁਰਾਣੇ ਅਤੇ ਟਕਸਾਲੀ ਆਗੂਆਂ ਨਾਲ ਤਾਲਮੇਲ ਵਧਾਉਣ ਦੀ ਕਵਾਇਦ ਤਾਲਮੇਲ ਬਣਾਇਆ ਜਾ ਰਿਹਾ ਹੈ | ਜਿਸ ਦੇ ਸਿਆਸਤ ਚਰਚੇ ਵੀ ਹੋ ਰਹੇ ਹਨ | ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ, ਉਹ ਪੁਰਾਣੇ ਕਾਂਗਰਸੀ ਕੇਡਰ ਨੂੰ ਸਰਗਰਮ ਕਰਨ ਲਈ ਮੀਟਿੰਗਾਂ ਦਾ ਦੌਰ ਚੱਲਾ ਰਹੇ ਹਨ | ਇਸੇ ਲੜੀ ਤਹਿਤ ਨਿਰਮਲ ਭੱਟੀਆ ਨੇ ਕਾਂਗਰਸ ਦੇ ਟਕਸਾਲੀ ਆਗੂ ਪੰਡਿਤ ਰਜਿੰਦਰ ਸ਼ਰਮਾ ਗੁਣੀਮਾਜਰਾ ਦੇ ਨਿਵਾਸ 'ਤੇ ਪੁੱਜੇ, ਜਿੱਥੇ ਦੋਵਾਂ ਆਗੂਆਂ ਨੇ ਚਾਹ ਦਾ ਕੱਪ ਸਾਂਝਾ ਕਰਦਿਆਂ ਸੰਗਠਨਕ ਮਸਲਿਆਂ ਅਤੇ ਚੋਣੀ ਰਣਨੀਤੀ 'ਤੇ ਵਿਚਾਰ-ਵਟਾਂਦਰਾ ਦੱਸਿਆ ਜਾ ਰਿਹਾ ਹੈ | ਇਸ ਮੁਲਾਕਾਤ ਨੂੰ ਹਲਕੇ ਅੰਦਰ ਕਾਂਗਰਸ ਸਿਆਸੀ ਤੌਰ 'ਤੇ ਦੇਖਿਆ ਜਾ ਰਿਹਾ ਹੈ | ਨਿਰਮਲ ਭੱਟੀਆਂ ਲਗਭਗ ਤਿੰਨ ਦਹਾਕਿਆਂ ਤੋਂ ਸਰਗਰਮ ਰਾਜਨੀਤੀ ਵਿਚ ਆਪਣੀ ਹਾਜ਼ਰੀ ਦਰਜ ਕਰਵਾ ਰਹੇ ਹਨ | ਹਰ ਚੋਣ ਮੌਕੇ ਉਹ ਪਾਰਟੀ ਫੋਰਮ 'ਤੇ ਆਪਣਾ ਪੱਖ ਮਜ਼ਬੂਤੀ ਨਾਲ ਰੱਖਦੇ ਆਏ ਹਨ ਅਤੇ ਟਿਕਟ ਦੀ ਦੌੜ ਵਿਚ ਸ਼ਾਮਿਲ ਰਹੇ ਹਨ | ਕਈ ਵਾਰ ਟਿਕਟ ਨਾ ਮਿਲਣ ਦੇ ਬਾਵਜੂਦ ਵੀ ਉਹ ਪਾਰਟੀ ਹਾਈਕਮਾਨ ਦੇ ਫੈਸਲੇ ਨੂੰ ਸਵੀਕਾਰ ਕਰਦੇ ਹੋਏ ਹਮੇਸ਼ਾਂ ਕਾਂਗਰਸ ਦੇ ਨਾਲ ਖੜੇ੍ਹ ਦਿਖਾਈ ਦਿੱਤੇ ਹਨ, ਜਿਸ ਨੂੰ ਉਨ੍ਹਾਂ ਦੀ ਪਾਰਟੀ ਪ੍ਰਤੀ ਵਫ਼ਾਦਾਰੀ ਵਜੋਂ ਵੀ ਪੱਖ ਉਸਾਰੂ ਮੰਨਿਆ ਜਾਦਾਂ ਹੈ | ਸਿਆਸੀ ਨਿਰੀਖਕਾਂ ਦੇ ਮੁਤਾਬਕ, ਇਹ ਸਰਗਰਮੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਜ਼ਮੀਨੀ ਪਕੜ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਮੰਨੀਆਂ ਜਾ ਰਹੀਆਂ ਹਨ |
ਪਿਛਲੀ ਖ਼ਬਰ ਸਮਾਣਾ 'ਚ ਸਵਰਗੀ ਮੁਕੇਸ਼ ਕੁਮਾਰ ਗਰਗ ਦੀ ਯਾਦ 'ਚ ਚੈਰੀਟੇਬਲ ਲੈਬ ਖੋਲ੍ਹੀ ਅਗਲੀ ਖ਼ਬਰ ਮਹਾਂਸ਼ਿਵਰਾਤਰੀ ਮੌਕੇ ਨਾਭਾ 'ਚ ਕੱਢੀ ਸ਼ੋਭਾ ਯਾਤਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।