ਸਮਾਣਾ, 13 ਫਰਵਰੀ (ਹਰਵਿੰਦਰ ਸਿੰਘ ਟੋਨੀ)-ਬੀਤੇ ਦਿਨੀਂ ਲਾਈਫ਼ ਕੇਅਰ ਫਾਉਂਡੇਸ਼ਨ ਦੇ ਚੇਅਰਮੈਨ ਅਵਤਾਰ ਸਿੰਘ ਬੈਨੀਪਾਲ ਅਤੇ ਸਤੀਸ਼ ਐਨਜੀਓ ਵਰਕਰ ਪੀ.ਜੀ.ਆਈ. ਚੰਡੀਗੜ੍ਹ ਵਲੋਂ ਸਮਾਣਾ ਵਿਖੇ ਸਵਰਗੀ ਮੁਕੇਸ਼ ਕੁਮਾਰ ਗਰਗ ਦੀ ਯਾਦ ਵਿਚ ਇਕ ਚੈਰੀਟੇਬਲ ਲੈਬ ਖੋਲ੍ਹੀ ਗਈ ਹੈ ਜਿਸ ਲਈ ਮੁਫ਼ਤ ਥਾਂ ਸਿਮਾਸ਼ੂ ਗੁਪਤਾ ਵਲੋਂ ਦਿੱਤੀ ਗਈ ਹੈ | ਇਸ ਲੈਬ ਦਾ ਉਦਘਾਟਨ ਅਵਤਾਰ ਸਿੰਘ ਬੈਨੀਪਾਲ ਅਤੇ ਸਤੀਸ਼ ਕੁਮਾਰ ਵਲੋਂ ਕੀਤਾ ਗਿਆ | ਅਵਤਾਰ ਸਿੰਘ ਨੇ ਇਸ ਮੌਕੇ ਦੱਸਿਆ ਕਿ ਇਹ ਚੈਰੀਟੇਬਲ ਲੈਬ ਲੋਕਾਂ ਦੀ ਸਹਾਇਤਾ ਲਈ ਖੋਲ੍ਹੀ ਗਈ ਹੈ ਜਿਸ ਵਿਚ ਬਹੁਤ ਹੀ ਘੱਟ ਰੇਟਾਂ 'ਤੇ ਲੋਕਾਂ ਦੇ ਟੈੱਸਟ ਕੀਤੇ ਜਾਣਗੇ | ਉਨ੍ਹਾਂ ਇਹ ਹੀ ਦੱਸਿਆ ਕਿ ਇੱਥੇ ਬਾਜ਼ਾਰ ਨਾਲੋਂ ਕਰੀਬ 75 ਫ਼ੀਸਦੀ ਘੱਟ ਰੇਟਾਂ 'ਤੇ ਟੈੱਸਟ ਕੀਤੇ ਜਾਣਗੇ | ਇੱਥੇ ਇਹ ਵੀ ਦੱਸ ਦਈਏ ਕਿ ਅਵਤਾਰ ਸਿੰਘ ਬੈਨੀਪਾਲ ਅਤੇ ਸਤੀਸ਼ ਕੁਮਾਰ ਐਨਜੀਓ ਵਰਕਰ ਪੀਜੀਆਈ ਚੰਡੀਗੜ੍ਹ ਵਲੋਂ ਇਸ ਤੋਂ ਪਹਿਲਾ ਵੀ 150 ਤੋਂ ਵੱਧ ਅਜਿਹੀਆਂ ਵੱਖ-ਵੱਖ ਲੈਬ ਸ਼ਹਿਰਾਂ ਵਿਚ ਖੋਲ੍ਹੀਆਂ ਗਈਆਂ ਹਨ | ਇਸ ਮੌਕੇ ਸਿਮਾਸ਼ੂ ਗੁਪਤਾ, ਪੱਤਰਕਾਰ ਰਿਸ਼ਵ ਮਿੱਤਲ, ਪ੍ਰੀਕਿਸ਼ਤ ਸ਼ਰਮਾ, ਹਰਿੰਦਰ ਸਿੰਘ ਦਿਉਲ ਖੇੜਕੀ, ਪੰਡਿਤ ਕਿ੍ਸ਼ਨ ਕੁਮਾਰ ਜੋਸ਼ੀ ਲੁਧਿਆਣਾ ਵਾਲੇ, ਐਡਵੋਕੇਟ ਰਵੀ, ਵਿੱਕੀ ਅਟਵਾਲ ਆਦਿ ਵੀ ਹਾਜ਼ਰ ਸਨ |