15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਪੰਜਾਬ ਨੰਬਰਦਾਰ ਯੂਨੀਅਨ (ਸਮਰਾ) ਦੀ ਇਕੱਤਰਤਾ

ਅਜੀਤ ਡੈਸਕ 14-02-2026
ਨਾਭਾ, 13 ਫਰਵਰੀ (ਜਗਨਾਰ ਸਿੰਘ ਦੁਲੱਦੀ)-ਸਥਾਨਕ ਤਹਿਸੀਲ ਕੰਪਲੈਕਸ ਵਿਖੇ ਪੰਜਾਬ ਨੰਬਰਦਾਰ ਯੂਨੀਅਨ (ਸਮਰਾ) ਦੀ ਮੀਟਿੰਗ ਮੀਤ ਪ੍ਰਧਾਨ ਜਗਮੋਹਨ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ | ਮੀਟਿੰਗ ਦੌਰਾਨ ਸੰਬੋਧਨ ਕਰਦਿਆ ਸੈਕਟਰੀ ਗੁਰਬਖਸੀਸ ਸਿੰਘ ਗੋਪੀ ਕੌਲ ਨੇ ਕਿਹਾ ਕਿ ਨੰਬਰਦਾਰਾਂ ਨਾਲ ਜੋ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਜੋ ਮਾਣਭੱਤਾ 1500 ਰੁਪਏ ਤੋਂ 5000 ਹਜ਼ਾਰ ਰੁਪਏ ਕਰਨ ਦਾ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ, ਜਿਸ ਕਰਕੇ ਸਰਕਾਰ ਆਪਣਾ ਕੀਤਾ ਹੋਇਆ ਵਾਅਦਾ ਪੂਰਾ ਕਰੇ | ਉਨ੍ਹਾਂ ਕਿਹਾ ਕਿ ਪਟਵਾਰੀਆ ਲਈ ਇਕ ਥਾਂ 'ਤੇ ਦਫ਼ਤਰ ਬਣਾਏ ਜਾਣ ਤਾਂ ਜੋ ਆਮ ਲੋਕਾਂ ਨੂੰ ਤੇ ਨੰਬਰਦਾਰਾਂ ਨੂੰ ਕਿਸੇ ਵੀ ਕੰਮਕਾਜ ਲਈ ਥਾਂ-ਥਾਂ 'ਤੇ ਖੱਜਲ ਖੁਆਰ ਨਾ ਹੋਣਾ ਪਏ | ਨੰਬਰਦਾਰਾਂ ਨੂੰ ਸਮਾਜਿਕ ਕੰਮਕਾਜ ਲਈ ਜੋ ਕਿ ਲੋਕਾਂ ਦੇ ਹੁੰਦੇ ਹਨ ਵੱਖ-ਵੱਖ ਤਹਿਸੀਲਾਂ, ਜ਼ਿਲਿ੍ਹਆ ਤੇ ਸੂਬਿਆਂ 'ਚ ਜਾਣਾ ਪੈਂਦਾ ਹੈ ਇਸ ਲਈ ਬੱਸ ਤੇ ਟੋਲਪਲਾਜਾ 'ਤੇ ਆਉਣ ਜਾਣ ਲਈ ਫ਼ਰੀ ਸਹੂਲਤ ਦਿੱਤੀ ਜਾਵੇ | ਮੀਤ ਪ੍ਰਧਾਨ ਜਗਮੋਹਨ ਸਿੰਘ ਨੇ ਕਿਹਾ ਕਿ ਨੰਬਰਦਾਰੀ ਜੋ ਕਿ ਪਹਿਲਾਂ ਜੱਦੀਪੁਸ਼ਤੀ ਚੱਲਦੀ ਸੀ ਉਸ ਨੂੰ ਫਿਰ ਤੋਂ ਲਾਗੂ ਕੀਤਾ ਜਾਵੇ ਅਤੇ ਆਨਲਾਈਨ ਕੰਮਕਾਰ ਲਈ ਨੈੱਟ ਪੈਕ ਲਈ ਆਰਥਿਕ ਮੱਦਤ ਦਿੱਤੀ ਜਾਵੇ | ਨੰਬਰਦਾਰ ਯੂਨੀਅਨ ਵਲੋਂ ਇਸ ਬਾਬਤ ਇਕ ਮੰਗ ਪੱਤਰ ਤਹਿਸੀਲਦਾਰ ਨਾਭਾ ਨੂੰ ਦਿੱਤਾ ਗਿਆ | ਇਸ ਮੀਟਿੰਗ 'ਚ ਸਤਨਾਮ ਸਿੰਘ ਧਨੌਰੀ, ਜਸਵਿੰਦਰ ਸਿੰਘ ਅਚਲ, ਹਰਦੀਪ ਸਿੰਘ ਘਣੀਵਾਲ, ਜਰਨੈਲ ਸਿੰਘ ਕਕਰਾਲਾ, ਰਾਜਿੰਦਰ ਸਿੰਘ ਖਰੌੜ, ਜਸਬੀਰ ਸਿੰਘ ਰੋਹਟੀ ਖ਼ਾਸ, ਬੇਅੰਤ ਸਿੰਘ ਕਨਸੂਹਾ ਕਲਾ, ਦੀਪ ਸਿੰਘ ਅਜਨੌਦਾ, ਰਣਜੀਤ ਸਿੰਘ ਚੌਧਰੀਮਾਜਰਾ, ਨਰਿੰਦਰ ਸਿੰਘ ਰੋਹਟੀ ਛੰਨਾ, ਜਸਵਿੰਦਰ ਸਿੰਘ ਆਦਿ ਨੰਬਰਦਾਰ ਮੌਜੂਦ ਸਨ |
ਪਿਛਲੀ ਖ਼ਬਰ ਪਿੰਡ ਰਣਜੀਤਗੜ੍ਹ ਦੀ ਐੱਸ. ਸੀ. ਧਰਮਸ਼ਾਲਾ ਲਈ ਗਰਾਂਟ ਭੇਜੀ ਜਾਵੇਗੀ- ਜੱਸੀ ਸੋਹੀਆਂ ਵਾਲਾ ਅਗਲੀ ਖ਼ਬਰ ਸਮਾਣਾ 'ਚ ਸਵਰਗੀ ਮੁਕੇਸ਼ ਕੁਮਾਰ ਗਰਗ ਦੀ ਯਾਦ 'ਚ ਚੈਰੀਟੇਬਲ ਲੈਬ ਖੋਲ੍ਹੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।