ਮਹਾਰਾਜਾ ਭੁਪਿੰਦਰਾ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਨਵੇਂ ਉਪ ਕੁਲਪਤੀ ਸਾਹਮਣੇ ਹਨ ਵੱਡੀਆਂ ਚੁਣੌਤੀਆਂ
ਅਜੀਤ ਡੈਸਕ
14-02-2026
ਇਸ ਤਰ੍ਹਾਂ ਡਾ. ਗਿੱਲ ਸਾਹਮਣੇ ਤਿੰਨ ਮੋਰਚੇ ਸਪਸ਼ਟ ਹਨ ਕਾਨੂੰਨੀ ਗੁੰਝਲਾਂ ਦਾ ਹੱਲ, ਪੁਰਾਣੀਆਂ ਸੰਸਥਾਵਾਂ ਨਾਲ ਸੰਤੁਲਨ ਬਣਾਈ ਰੱਖਣਾ ਤੇ ਖੇਡ ਸਿੱਖਿਆ ਪ੍ਰਤੀ ਵਿਦਿਆਰਥੀਆਂ ਦੀ ਰੁਚੀ ਵਧਾਉਣਾ | ਜੇਕਰ ਨੀਤੀਗਤ ਸਪਸ਼ਟਤਾ, ਢਾਂਚਾਗਤ ਮਜ਼ਬੂਤੀ ਅਤੇ ਰੋਜ਼ਗਾਰਮੁੱਖੀ ਮਾਡਲ ਰਾਹੀਂ ਯੂਨੀਵਰਸਿਟੀ ਨੂੰ ਅੱਗੇ ਵਧਾਇਆ ਗਿਆ ਤਾਂ ਇਹ ਪੰਜਾਬ ਲਈ ਮਾਣ ਦਾ ਕੇਂਦਰ ਬਣ ਸਕਦੀ ਹੈ | ਨਹੀਂ ਤਾਂ ਚੁਣੌਤੀਆਂ ਦਾ ਘੇਰਾ ਹੋਰ ਵੱਡਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਭਾਵੇਂ ਕਿ ਡਾ. ਗਿੱਲ ਉਪਰੋਕਤ ਚੁਣੌਤੀਆਂ ਨਾਲ ਨਜਿੱਠਣ ਲਈ ਵਿਉਂਤਬੰਦੀ ਅਤੇ ਠੋਸ ਕਦਮ ਚੁੱਕਣ ਦੇ ਆਪਣੇ ਇਰਾਦੇ ਜ਼ਾਹਿਰ ਕਰ ਰਹੇ ਹਨ, ਪਰ ਹਕੀਕਤ 'ਚ ਇਹ ਮਸਲੇ ਕਿੰਨੇ ਪ੍ਰਭਾਵਸ਼ਾਲੀ ਢੰਗ ਨਾਲ ਸੁਲਝਦੇ ਹਨ ਤੇ ਕਿੰਨੇ ਹੋਰ ਪੇਚੀਦੇ ਰੂਪ ਧਾਰਦੇ ਹਨ ਇਹ ਆਉਣ ਵਾਲਾ ਸਮਾਂ ਹੀ ਸਪੱਸ਼ਟ ਕਰੇਗਾ |