25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਬਲਾਕ ਪੱਧਰੀ ਸਹਿ-ਵਿੱਦਿਅਕ ਮੁਕਾਬਲੇ ਕਰਵਾਏ

ਅਜੀਤ ਡੈਸਕ 21-02-2026
ਪਟਿਆਲਾ, 20 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਸਕੂਲੀ ਸਿੱਖਿਆ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਲਾਕ ਪਟਿਆਲਾ-2 ਦੇ ਸਹਿ-ਵਿੱਦਿਅਕ ਮੁਕਾਬਲੇ ਬੀ.ਪੀ.ਈ.ਓ. ਪਿ੍ਥੀ ਸਿੰਘ ਦੀ ਯੋਗ ਅਗਵਾਈ ਹੇਠ ਹੀਰਾ ਲਾਲ ਕੁੰਦਨ ਲਾਲ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਇੰਜੀ. ਸੋਨੀਆ ਤੇ ਸੈਕਟਰੀ ਅਨਿਲ ਵਿਜ ਦੇ ਸਹਿਯੋਗ ਨਾਲ ਕਰਵਾਏ ਗਏ¢ ਇਸ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਭੂਗੋਲ ਵਿਭਾਗ ਦੇ ਮੁੱਖੀ ਡਾ. ਅੱਪਰਦੀਪ ਕੌਰ ਨੇ ਸ਼ਿਰਕਤ ਕੀਤੀ¢ ਇਸ ਦÏਰਾਨ ਸੁੰਦਰ ਲਿਖਾਈ, ਭਾਸ਼ਣ, ਪੇਂਟਿੰਗ, ਸੋਲੋ ਡਾਂਸ (ਮੁੰਡੇ ਅਤੇ ਕੁੜੀਆਂ) ਦੇ ਮੁਕਾਬਲੇ ਕਰਵਾਏ ਗਏ¢ ਜਿਨਾਂ ਵਿਚ ਸੁੰਦਰ ਲਿਖਾਈ ਦੇ ਮੁਕਾਬਲਿਆਂ ਵਿੱਚ ਸੈਂਟਰ ਮਲਟੀਪਰਪਜ ਦੇ ਮਨਜੋਤ ਸ਼ਰਮਾ ਨੇ ਪਹਿਲਾ ਸਥਾਨ, ਸੈਂਟਰ ਮੈਣ ਦੀ ਅਰਸ਼ਦੀਪ ਕੌਰ ਨੇ ਦੂਜਾ ਸਥਾਨ ਅਤੇ ਸੈਂਟਰ ਤਿ੍ਪੜੀ ਦੀ ਅੰਜਲੀ ਨੇ ਤੀਜਾ ਸਥਾਨ ਹਾਸਿਲ ਕੀਤਾ¢ ਭਾਸ਼ਣ ਮੁਕਾਬਲੇ ਵਿਚ ਸੈਂਟਰ ਤਿ੍ਪੜੀ ਦੀ ਕਾਰਤਿਕ ਪਾਹਵਾ ਨੇ ਪਹਿਲਾ ਸਥਾਨ, ਸੈਂਟਰ ਵਿਕਟੋਰੀਆ ਦੀ ਸੋਨਾਕਸ਼ੀ ਨੇ ਦੂਜਾ ਸਥਾਨ ਅਤੇ ਸੈਂਟਰ ਘਾਸ ਮੰਡੀ ਦੀ ਪਿ੍ਆਂਸ਼ੀ ਨੇ ਤੀਜਾ ਸਥਾਨ ਹਾਸਲ ਕੀਤਾ¢ ਪੇਂਟਿੰਗ ਮੁਕਾਬਲੇ ਵਿਚ ਸੈਂਟਰ ਮਲਟੀਪਰਪਜ ਦੇ ਅਭਿਸ਼ੇਕ ਨੇ ਪਹਿਲਾ, ਸੈਂਟਰ ਤਿ੍ਪੜੀ ਦੀ ਚਾਂਦਨੀ ਨੇ ਦੂਜਾ ਸਥਾਨ ਅਤੇ ਸੈਂਟਰ ਮੈਣ ਦੀ ਜਸਮੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ¢ ਸੋਲੋ ਡਾਂਸ (ਮੁੰਡੇ) ਵਿੱਚ ਸੈਂਟਰ ਮਲਟੀਪਰਪਜ ਦੇ ਹਰਜੀਵਨ ਸਿੰਘ ਨੇ ਪਹਿਲਾ, ਸੈਂਟਰ ਮੈਣ ਦੇ ਅਭੀਜੀਤ ਸਿੰਘ ਨੇ ਦੂਜਾ ਅਤੇ ਸੈਂਟਰ ਵਿਕਟੋਰੀਆ ਦੇ ਗਣੇਸ਼ ਨੇ ਤੀਜਾ ਸਥਾਨ ਜਦਕਿ ਸੋਲੋ ਡਾਂਸ (ਕੁੜੀਆਂ) ਦੇ ਮੁਕਾਬਲੇ ਵਿੱਚ ਸੈਂਟਰ ਘਾਸ ਮੰਡੀ ਦੇ ਸ਼ੀਤਲ ਵਰਮਾ ਨੇ ਪਹਿਲਾ, ਸੈਂਟਰ ਮੈਣ ਦੀ ਇਸ਼ਪ੍ਰੀਤ ਕੌਰ ਨੇ ਦੂਜਾ ਅਤੇ ਸੈਂਟਰ ਮਲਟੀਪਰਪਜ਼ ਦੀ ਖੁਸ਼ਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ¢ ਮੁਕਾਬਲੇ ਦÏਰਾਨ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਬੀਪੀਈਓ ਪਿ੍ਥੀ ਸਿੰਘ, ਮੁੱਖ ਮਹਿਮਾਨ ਡਾ. ਅੱਪਰਦੀਪ ਕੌਰ, ਹੀਰਾ ਲਾਲ ਕੁੰਦਨ ਲਾਲ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਇੰਜੀ. ਸੋਨੀਆ ਅਤੇ ਸੈਕਟਰੀ ਅਨਿਲ ਵਿੱਜ ਵੱਲੋਂ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ¢ ਇਨਾਂ ਮੁਕਾਬਲਿਆਂ ਦÏਰਾਨ ਜੱਜਮੈਂਟ ਦੀ ਭੂਮਿਕਾ ਗਗਨਦੀਪ ਸਿੰਘ ਪੰਜਾਬੀ ਮਾਸਟਰ, ਪ੍ਰਵੇਸ਼ ਕੁਮਾਰ ਡਰਾਇੰਗ ਮਾਸਟਰ, ਹੇਮਾ ਪੰਜਾਬੀ ਮਿਸਟ੍ਰੈੱਸ, ਮੋਨਿਕਾ ਅਰੋੜਾ ਸਾਇੰਸ ਮਿਸਟ੍ਰੈੱਸ ਅਤੇ ਹਰਪ੍ਰੀਤ ਕੌਰ ਪੰਜਾਬੀ ਮਿਸਟ੍ਰੈਸ, ਅਨਿਲ ਵਿੱਜ, ਸੋਨੀਆ, ਸੁਖਵੰਤ ਬਾਜਵਾ ਅਤੇ ਸਿਮਰਨਜੀਤ ਕੌਰ ਵੱਲੋਂ ਬਾਖੂਬੀ ਨਿਭਾਈ ਗਈ¢ ਅਖੀਰ ਵਿੱਚ ਬੀਪੀਈਓ ਪਿ੍ਥੀ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦੇਣ ਦੇ ਨਾਲ-ਨਾਲ ਹੀਰਾ ਲਾਲ ਕੁੰਦਨ ਲਾਲ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਇੰਜੀ. ਸੋਨੀਆ ਸਮੇਤ ਉਨ੍ਹਾਂ ਟੀਮ ਦਾ ਧੰਨਵਾਦ ਕੀਤਾ¢ ਇਸ ਮÏਕੇ ਸੀਐਚਟੀ ਪੂਰਨ ਸਿੰਘ, ਸੀਐਚਟੀ ਭੁਪਿੰਦਰ ਸਿੰਘ, ਸੀਐਚਟੀ ਸੰਦੀਪ ਕੌਰ, ਸੀਐਚਟੀ ਅਮਨਦੀਪ ਕੌਰ, ਸੀਐਚਟੀ ਸਤਵੰਤ ਕੌਰ, ਸੀਐਚਟੀ ਬਿੰਦੂ ਬਾਲਾ, ਸੀਐਚਟੀ ਰੇਖਾ ਰਾਣੀ ਅਤੇ ਸੀਐਚਟੀ ਸੁਰੇਸ਼ ਕੁਮਾਰ ਸਮੇਤ ਮੁੱਖ ਅਧਿਆਪਕਾ ਜੋਤੀ, ਬਲਾਕ ਮੀਡੀਆ ਕੋਆਰਡੀਨੇਟਰ ਸੁਖਜੀਤ ਸਿੰਘ, ਅਮਨ ਕੱਲਰ ਭੈਣੀ, ਤਰਵਿੰਦਰ ਸਿੰਘ, ਏਮਨਦੀਪ ਕੌਰ ਸਮੇਤ ਹੋਰ ਹਾਜ਼ਰ ਸਨ¢
ਪਿਛਲੀ ਖ਼ਬਰ ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚੇ ਵਲੋਂ ਬਿਜਲੀ ਨਿਗਮ ਦੀਆਂ ਜ਼ਮੀਨਾਂ ਵੇਚਣ 'ਤੇ ਮਾਨਯੋਗ ਹਾਈ ਕੋਰਟ ਵਲੋਂ ਲਗਾਈ ਗਈ ਰ... ਅਗਲੀ ਖ਼ਬਰ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ ਦੇਸ਼ ਦੀ ਕਿਸਾਨੀ ਨੂੰ ਤਬਾਹ ਕਰ ਕੇ ਰੱਖ ਦੇਵੇਗਾ-ਭਾਕਿਯੂ ਰਾਜੇਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।