23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਪੰਜਾਬ ਭਰ ਤੋਂ ਲੋਕੀ ਸਮੱਸਿਆਵਾਂ ਲੈ ਕੇ ਪਹੁੰਚ ਰਹੇ ਨੇ ਮੁੱਖ ਮੰਤਰੀ ਦੇ ਸੂਬਾ ਜਨਰਲ ਸਕੱਤਰ ਪੰਨੂੰ ਕੋਲ

ਬਲਤੇਜ ਪੰਨੂੰ <br/> 21-02-2026
ਪਟਿਆਲਾ, 20 ਫਰਵਰੀ (ਮਨਦੀਪ ਸਿੰਘ ਖਰੌੜ)-ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਚਲੇ ਜਾਣ ਤੋਂ ਬਾਅਦ 'ਆਪ' ਪਾਰਟੀ ਦੇ ਸੂਬਾ ਜਨਰਲ ਸਕੱਤਰ ਤੇ ਮੁੱਖ ਬੁਲਾਰੇ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ (ਮੀਡੀਆ ਐਡਵਾਈਜ਼ਰ) ਬਲਤੇਜ ਪੰਨੂੰ ਪਾਵਰ ਦਾ ਕੇਂਦਰ ਬਣ ਗਏ ਹਨ | ਹਰ ਹਫ਼ਤੇ ਦੇ ਅਖੀਰ 'ਚ ਵੱਡੀ ਗਿਣਤੀ 'ਚ ਪੰਜਾਬ ਭਰ ਤੋਂ ਲੋਕੀਂ ਆਪਣੀਆਂ-ਆਪਣੀਆਂ ਸਮੱਸਿਆਵਾਂ ਲੈ ਕੇ ਉਨ੍ਹਾਂ ਨੂੰ ਮਿਲਣ ਪਟਿਆਲਾ ਪੁੱਜਦੇ ਹਨ | ਲੋਕਾਂ ਦੇ ਮਸਲਿਆਂ ਸੰਬੰਧੀ ਉਹ ਮੌਕੇ 'ਤੇ ਹੀ ਸੰਬੰਧਿਤ ਅਧਿਕਾਰੀਆਂ ਨਾਲ ਗੱਲ ਕਰ ਕੇ ਹੱਲ ਕਰਵਾਉਣ ਲਈ ਲੋਕਾਂ 'ਚ ਜਾਣੇ ਜਾਂਦੇ ਹਨ | ਪਾਰਟੀ ਦੇ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਕਈ ਵਿਧਾਇਕ ਵੀ ਉਨ੍ਹਾਂ ਦੇ ਘਰ ਦੇ ਚੱਕਰ ਲਗਾ ਰਹੇ ਹਨ | ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨਾਲ ਜਿੱਥੇ ਲੋਕੀਂ ਜੁੜਨ ਦੇ ਨਾਲ-ਨਾਲ ਨੌਜਵਾਨ ਪੀੜ੍ਹੀ ਸਿੱਧੇ ਤੌਰ 'ਤੇ ਬਲਤੇਜ ਪੰਨੂੰ ਨਾਲ ਸਾਂਝ ਰੱਖਣ ਲੱਗ ਪਏ ਹਨ | ਜਿਸ ਦੇ ਚੱਲਦਿਆਂ ਉਨ੍ਹਾਂ ਦੇ ਘਰ ਵੱਡੀ ਗਿਣਤੀ 'ਚ ਪੰਜਾਬ ਭਰ ਤੋਂ ਨੌਜਵਾਨ 'ਆਪ' ਪਾਰਟੀ ਦੀਆਂ ਯੋਜਨਾਵਾਂ ਦਾ ਘਰ-ਘਰ ਜਾ ਕੇ ਪ੍ਰਚਾਰ ਵੀ ਕਰ ਰਹੇ ਹਨ | ਸ੍ਰੀ ਪੰਨੂੰ ਦੀ ਵਧਦੀ ਲੋਕਪਿ੍ਅਤਾ ਕਾਰਨ ਵਿਰੋਧੀ ਚਿੰਤਤ ਹਨ | ਉਨ੍ਹਾਂ ਨੂੰ ਮਿਲਣ ਵਾਲੇ ਵਿਅਕਤੀਆਂ ਦਾ ਕਹਿਣਾ ਸੀ ਕਿ ਸ੍ਰੀ ਪੰਨੂੰ ਉਨ੍ਹਾਂ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ ਇਸ ਕਰ ਕੇ ਉਨ੍ਹਾਂ ਨੂੰ ਮਿਲਣ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ | ਆਉਣ ਵਾਲੇ ਸਮੇਂ 'ਚ ਪਾਰਟੀ ਉਨ੍ਹਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਦੇ ਸਕਦੀ ਹੈ |
ਪਿਛਲੀ ਖ਼ਬਰ ਪ੍ਰਧਾਨ ਜੋਗੀ ਨਾਨੋਕੀ ਦੀ ਅਗਵਾਈ 'ਚ ਭਾਕਿਯੂ ਕਾਦੀਆਂ ਨੇ ਕੀਤੀ 'ਕਿਸਾਨ ਮਹਾਂ ਪੰਚਾਇਤ' ਅਗਲੀ ਖ਼ਬਰ ਵਿਧਾਇਕ ਜੌੜਾਮਾਜਰਾ ਨੇ 8.68 ਕਰੋੜ ਰੁਪਏ ਦੀ ਲਾਗਤ ਨਾਲ ਸੜਕ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।