25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਵਿਰਾਸਤੀ ਮੇਲੇ ਦੌਰਾਨ ਗਾਇਕਾਂ ਤੇ ਕਲਾਕਾਰਾਂ ਨੇ ਕੀਲੇ ਸ੍ਰੋਤੇ

ਕਿਲ੍ਹਾ ਮੁਬਾਰਕ ਵਿਖੇ ਸ਼ਾਸਤਰੀ ਸੰਗੀਤ ਮੌਕੇ ਪੇਸ਼ਕਾਰੀ ਦੀਆਂ ਵੱਖ-ਵੱਖ ਤਸਵੀਰਾਂ | ਅਜੀਤ ਤਸਵੀਰ <br/> 22-02-2026
ਪਟਿਆਲਾ, 21 ਫਰਵਰੀ (ਅ.ਸ. ਆਹਲੂਵਾਲੀਆ)-ਪਟਿਆਲਾ ਵਿਰਾਸਤੀ ਮੇਲਾ-2026 ਤਹਿਤ ਕਿਲ੍ਹਾ ਮੁਬਾਰਕ ਦੇ ਦਰਬਾਰ ਹਾਲ ਦੇ ਖੁੱਲ੍ਹੇ ਵਿਹੜੇ 'ਚ ਭਾਰਤੀ ਸ਼ਾਸਤਰੀ ਸੰਗੀਤ ਦੀ ਸ਼ਾਮ ਮੌਕੇ ਸ਼ਾਸਤਰੀ ਗਾਇਕਾ ਰੌਣਕਿਨੀ ਗੁਪਤਾ ਨੇ ਸ਼ਾਸਤਰੀ ਗਾਇਨ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ | ਜਦੋਂਕਿ ਚੌਗਲਬੰਦੀ ਦੀ ਵਿਲੱਖਣ ਪੇਸ਼ਕਾਰੀ ਨੇ ਇਸ ਸ਼ਾਸਤਰੀ ਸੰਗੀਤ ਦੀ ਸ਼ਾਮ ਨੂੰ ਸਿਖ਼ਰਾਂ 'ਤੇ ਪਹੁੰਚਾ ਦਿੱਤਾ | ਇਸ ਮੌਕੇ ਡਿਪਟੀ ਕਮਿਸ਼ਨਰ ਵਰਜੀਤ ਸਿੰਘ ਵਾਲੀਆ ਨੇ ਵਿਰਾਸਤੀ ਕਿਲ੍ਹਾ ਮੁਬਾਰਕ ਵਿਖੇ ਸਦੀਆਂ ਤੋਂ ਜਲਦੀ ਆ ਰਹੀ ਜੋਤ ਤੋਂ ਮਸ਼ਾਲ ਰਾਹੀਂ ਲਿਆਂਦੀ ਗਈ | ਜੋਤ ਨਾਲ ਅੱਗੇ ਸ਼ਮਾ ਰੌਸ਼ਨ ਕਰਕੇ ਇਸ ਉਤਸਵ ਦਾ ਆਗਾਜ਼ ਕੀਤਾ | ਪ੍ਰਸਿੱਧ ਭਾਰਤੀ ਸ਼ਾਸਤਰੀ ਗਾਇਕਾ ਰੌਣਕਿਨੀ ਗੁਪਤਾ ਨੇ ਰਾਗ ਕੇਦਾਰ, ਵਿਲੰਬਿਤ ਖਿਆਲ, 'ਅਬ ਮਾਨੋ ਮੋਰੀ ਬਾਤ, ਮੱਧ ਲੈ ਰੂਪਕ ਤਾਲ 'ਚ,' 'ਕੰਗਨਵਾ ਬਾਜੇ ਮੋਰਾ', ਅਤੇ ਆੜਾ ਚੌਤਾਲ 'ਚ ਇਕ ਹੋਰ ਤਰਾਨਾ, ਆਪਣੇ ਵਲੋਂ ਆਪਣੀਆਂ ਬਣਾਈਆਂ ਤਿੰਨੋਂ ਬੰਦਿਸ਼ਾਂ ਪੇਸ਼ ਕੀਤੀਆਂ | ਇਨ੍ਹਾਂ ਕਲਾਕਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੋਈ ਕਿ ਉਨ੍ਹਾਂ ਨੇ ਰਾਗਾਂ ਦੇ ਸ਼ਹਿਰ ਪਟਿਆਲਾ ਵਿਖੇ ਆਕੇ ਅੱਜ ਕੁਝ ਗਾਇਆ ਹੈ | ਇਸ ਸ਼ਾਸਤਰੀ ਸੰਗੀਤਮਈ ਦੂਸਰੀ ਪੇਸ਼ਕਾਰੀ ਸਮੇਂ ਸਿਤਾਰਵਾਦਕ ਅਨੁਪਮਾ ਭਾਗਵਤ ਅਤੇ ਸਰੋਦ ਵਾਦਕ ਦੇਬਸਮਿਤਾ ਭੱਟਾਚਾਰੀਆ ਸ਼ਾਸਤਰੀ ਸੰਗੀਤ ਦੇ ਇਕ ਦੁਰਲੱਭ ਸੁਰੀਲੇ ਸੰਯੋਗ 'ਚ ਸ਼ਾਮਲ ਹੋਏ | ਜਿਸ 'ਚ ਪੰਡਿਤ ਅਭਿਸ਼ੇਕ ਮਿਸ਼ਰਾ ਦੇ ਤਬਲਾ ਵਾਦਨ ਅਤੇ ਅਭਿਸ਼ੇਕ ਅਵਧਾਨੀ ਦੇ ਮਿ੍ਦੰਗਮ ਨੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ |
ਇਸ ਚੌਗਲਬੰਦੀ ਦੀ ਸ਼ੁਰੂਆਤ ਰਾਗ ਜੋਗ 'ਚ ਇਕ ਅਲਾਪ ਨਾਲ ਹੋਈ, ਜਿਸ ਤੋਂ ਬਾਅਦ ਤੀਨਤਾਲ 'ਤੇ ਸੈੱਟ ਕੀਤੀਆਂ ਗਈਆਂ ਰਚਨਾਵਾਂ, ਦੋ ਸੁਰੀਲੇ ਸਾਜ਼ਾਂ ਵਿਚਕਾਰ ਇਕ ਦਿਲਚਸਪ ਸੰਵਾਦ ਨੂੰ ਪ੍ਰਦਰਸ਼ਿਤ ਕੀਤਾ | ਜਦਕਿ ਤਬਲੇ ਅਤੇ ਮਿ੍ਦੰਗਮ ਦੀ ਮੌਜੂਦਗੀ ਨੇ ਇਕ ਵਿਲੱਖਣ ਤਾਲਬੱਧ ਪਹਿਲੂ ਜੋੜਿਆ, ਜਿਸ ਨਾਲ ਹਿੰਦੁਸਤਾਨੀ ਅਤੇ ਕਰਨਾਟਕ ਪਰਕਸ਼ਨ ਪ੍ਰੰਪਰਾ ਨੂੰ ਇਕ ਲੈਅਬੱਧ ਕਰਦਿਆਂ ਸਮੇਂ ਨੂੰ ਬੰਨ੍ਹ ਦਿੱਤਾ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਅਜੀਤਪਾਲ ਸਿੰਘ ਕੋਹਲੀ, ਹਰਚੰਦ ਸਿੰਘ ਬਰਸਟ, ਕੁੰਦਨ ਗੋਗੀਆ ਅਤੇ ਤੇਜਿੰਦਰ ਮਹਿਤਾ ਨੇ ਸ਼ਿਰਕਤ ਕਰ ਕਿਹਾ ਕਿ ਭਾਰਤੀ ਸੰਗੀਤ ਪ੍ਰੰਪਰਾ ਸਦੀਆਂ ਪੁਰਾਣੀ ਹੈ ਪਰੰਤੂ ਸਾਡੀ ਅੱਜ ਦੀ ਪੀੜ੍ਹੀ ਇਸ ਤੋਂ ਦੂਰ ਹੋ ਰਹੀ ਹੈ ਪਰ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਪਟਿਆਲਾ ਹੈਰੀਟੇਜ ਫ਼ੈਸਟੀਵਲ ਕਰਵਾਉਣ ਦਾ ਇਹ ਚੰਗਾ ਉਪਰਾਲਾ ਕੀਤਾ ਹੈ |
ਪਿਛਲੀ ਖ਼ਬਰ ਪ੍ਰੋ. ਸੀੜਾ ਸ਼੍ਰੋਮਣੀ ਅਕਾਲੀ ਦਲ ਦੇ ਵਪਾਰ ਵਿੰਗ ਦੇ ਸੂਬਾਈ ਜਨਰਲ ਸਕੱਤਰ ਥਾਪੇ ਗਏ ਅਗਲੀ ਖ਼ਬਰ ਨਿਯਮਾਂ ਦੀ ਉਲੰਘਣਾ ਕਰਕੇ ਸ਼ਹਿਰ 'ਚ ਕੀਤੀ ਜਾ ਰਹੀ ਪੋਸਟਰਬਾਜ਼ੀ ਪ੍ਰਸ਼ਾਸਨ ਸਾਹਮਣੇ ਵੱਡੀ ਚੁਣÏਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।