14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

24 ਫਰਵਰੀ ਦੇ ਐਕਸ਼ਨ ਲਈ 'ਟਾਵਰ ਮੋਰਚਾ' ਸਮਾਣਾ ਵਿਖੇ ਸੰਗਤਾਂ ਦੀ ਆਮਦ ਸ਼ੁਰੂ

ਸਮਾਣਾ 'ਚ 400 ਫੁੱਟ ਉੱਚੇ ਟਾਵਰ 'ਤੇ ਬੈਠੇ ਸਾਬਕਾ ਫੌਜੀ ਭਾਈ ਗੁਰਜੀਤ ਸਿੰਘ ਅਤੇ ਵੱਖ-ਵੱਖ ਥਾਵਾਂ ਤੋਂ ਆਈਆਂ ਸੰਗਤਾਂ ਦਾ ਇਕੱਠ | ਤਸਵੀਰਾਂ : ਹਰਵਿੰਦਰ ਸਿੰਘ ਟੋਨੀ <br/> 23-02-2026
ਸਮਾਣਾ, 22 ਫਰਵਰੀ (ਹਰਵਿੰਦਰ ਸਿੰਘ ਟੋਨੀ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਾਰੇ ਧਰਮਾਂ ਦੇ ਧਰਮ ਗ੍ਰੰਥਾਂ ਦੀ ਬੇਅਦਬੀ ਰੋਕਣ ਲਈ ਸਖ਼ਤ ਸਜ਼ਾ ਦੇ ਕਾਨੂੰਨ ਦੀ ਮੰਗ ਕਰ ਰਹੇ ਭਾਈ ਗੁਰਜੀਤ ਸਿੰਘ ਖ਼ਾਲਸਾ ਪਿਛਲੇ 12 ਅਕਤੂਬਰ 2024 ਤੋਂ ਸਮਾਣਾ ਵਿਖੇ 400 ਫੁੱਟ ਉੱਚੇ ਟਾਵਰ 'ਤੇ ਬੈਠੇ ਹਨ | ਇਨ੍ਹਾਂ 16 ਮਹੀਨਿਆਂ ਵਿਚ ਇਸ ਮੰਗ ਸੰਬੰਧੀ ਇਕੱਠ, ਰੋਸ ਮੁਜ਼ਾਹਰੇ ਹੋਏ ਅਤੇ ਧਰਨੇ ਵੀ ਲੱਗੇ, ਜਿਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਾਵਰ ਮੋਰਚਾ ਦੇ ਆਗੂਆਂ ਨਾਲ 28 ਜੂਨ 2025 ਨੂੰ ਮੀਟਿੰਗ ਕੀਤੀ ਸੀ ਅਤੇ ਇਸ ਮੀਟਿੰਗ ਵਿਚ ਬੇਅਦਬੀ ਸੰਬੰਧੀ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਮੰਨੀ ਸੀ | 14 ਜੁਲਾਈ 2025 ਨੂੰ ਇਸ ਕਾਨੂੰਨ ਸੰਬੰਧੀ ਵਿਧਾਨ ਸਭਾ ਦਾ ਵਿਸ਼ੇਸ਼ ਸਦਨ ਸੱਦਿਆ ਗਿਆ ਅਤੇ ਵਿਧਾਨ ਸਭਾ ਵਿਚ ਬੇਅਦਬੀ ਦੇ ਦੋਸ਼ੀਆਂ ਵਿਰੁੱਧ ਸਖ਼ਤ ਸਜ਼ਾ ਦਾ ਕਾਨੂੰਨ ਬਿਲ ਦੇ ਰੂਪ ਵਿਚ ਪੇਸ਼ ਹੋਇਆ | ਮੌਜੂਦਾ ਸਰਕਾਰ ਅਤੇ ਵਿਰੋਧੀ ਧਿਰਾਂ ਨੇ ਇਸ ਬਿਲ ਨੂੰ ਇਕ ਸਿਲੈੱਕਟ ਕਮੇਟੀ ਨੂੰ ਭੇਜਣ ਦਾ ਮਤਾ ਸਰਬਸੰਮਤੀ ਨਾਲ ਪਾਸ ਕਰ ਦਿੱਤਾ | ਇਸ ਸਿਲੈੱਕਟ ਕਮੇਟੀ ਨੇ ਛੇ ਮਹੀਨੇ ਦੇ ਅੰਦਰ ਸਰਕਾਰ ਨੂੰ ਆਪਣੀ ਰਿਪੋਰਟ ਸਪੁਰਦ ਕਰਨੀ ਸੀ | ਇਹ ਛੇ ਮਹੀਨੇ ਦੀ ਮਿਆਦ 15 ਜਨਵਰੀ 2026 ਨੂੰ ਪੂਰੀ ਹੋ ਚੁੱਕੀ ਹੈ ਪਰ ਮੌਜੂਦਾ ਪੰਜਾਬ ਸਰਕਾਰ ਨੇ ਇਸ ਮਸਲੇ ਸੰਬੰਧੀ ਕੋਈ ਗੰਭੀਰ ਕਦਮ ਨਹੀਂ ਚੁੱਕਿਆ | ਇਸ ਕਰਕੇ ਟਾਵਰ ਮੋਰਚਾ ਸਮਾਣਾ ਤੋਂ ਕਿਸਾਨ ਯੂਨੀਅਨਾਂ, ਸਿੱਖ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਗਤਾਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ ਗਿਆ ਸੀ | 24 ਫਰਵਰੀ ਨੂੰ ਟਾਵਰ ਮੋਰਚਾ 'ਤੇ ਸੰਗਤਾਂ ਦਾ ਵੱਡਾ ਇਕੱਠ ਹੋ ਰਿਹਾ ਹੈ | ਸਾਰੇ ਸਹਿਯੋਗੀ ਆਗੂਆਂ ਨਾਲ ਵਿਚਾਰ ਕਰਕੇ 24 ਫਰਵਰੀ ਨੂੰ ਟਾਵਰ ਮੋਰਚਾ ਦੀ ਸਟੇਜ ਤੋਂ ਸੰਘਰਸ਼ ਤਿੱਖਾ ਕਰਨ ਲਈ ਵੱਡੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ | ਇਸੇ ਇਕੱਠ ਸੰਬੰਧੀ ਅੱਜ ਵੱਡੀ ਗਿਣਤੀ ਵਿਚ ਕਿਸਾਨ ਯੂਨੀਅਨ, ਸਾਬਕਾ ਫ਼ੌਜੀ ਜਥੇਬੰਦੀਆਂ, ਸਿੱਖ ਜਥੇਬੰਦੀਆਂ ਅਤੇ ਆਮ ਲੋਕ ਟਾਵਰ ਮੋਰਚਾ ਸਮਾਣਾ ਪਾਰਕ ਵਿਖੇ ਪਹੁੰਚਣੇ ਸ਼ੁਰੂ ਹੋ ਗਏ ਹਨ | ਅੱਜ ਇਸ ਸਟੇਜ ਤੋਂ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਪੰਜਾਬ ਦੀਆਂ ਸਿਆਸੀ ਧਿਰਾਂ ਖ਼ਿਲਾਫ਼ ਰੱਜ ਕੇ ਗ਼ੁੱਸਾ ਕੱਢਿਆ | ਮੌਜੂਦਾ ਪੰਜਾਬ ਸਰਕਾਰ ਇਸ ਬਿੱਲ ਨੂੰ ਕਾਨੂੰਨ ਦਾ ਰੂਪ ਦੇਣ ਤੋਂ ਟਾਲ-ਮਟੋਲ ਕਰ ਰਹੀ ਹੈ ਇਸ ਕਰਕੇ ਪੰਜਾਬ ਸਰਕਾਰ ਦੀ ਨੀਅਤ ਸਾਫ਼ ਨਾਂ ਹੋਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਗਿਆ | ਭਾਈ ਗੁਰਜੀਤ ਸਿੰਘ ਖ਼ਾਲਸਾ ਪੂਰਨ ਤੌਰ 'ਤੇ ਸ਼ਾਂਤਮਈ ਸੰਘਰਸ਼ ਕਰ ਰਹੇ ਹਨ ਪਰ ਸਰਕਾਰਾਂ ਕੋਈ ਸੁਣਵਾਈ ਨਹੀਂ ਕਰ ਰਹੀਆਂ | ਜੇਕਰ 24 ਫਰਵਰੀ ਤੱਕ ਪੰਜਾਬ ਸਰਕਾਰ ਨੇ ਕੋਈ ਠੋਸ ਕਾਰਵਾਈ ਨਾਂ ਕੀਤੀ ਤਾਂ ਮਜਬੂਰੀਵੱਸ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਸੰਘਰਸ਼ ਤਿੱਖਾ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ | ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਇਸ ਮੁੱਦੇ ਵੱਲ ਧਿਆਨ ਨਹੀਂ ਦਿੰਦੀ ਤਾਂ ਇਸ ਪਾਰਟੀ ਨੂੰ ਭਵਿੱਖ ਵਿਚ ਗੰਭੀਰ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ | ਇਸ ਮੌਕੇ ਅਮਿਤੋਜ ਸਿੰਘ ਮਾਨ, ਮਨਦੀਪ ਸਿੰਘ ਸਿੱਧੂ (ਭਰਾਤਾ ਦੀਪ ਸਿੰਘ ਸਿੱਧੂ) ਗੁਰਪ੍ਰੀਤ ਸਿੰਘ ਕੋਆਰਡੀਨੇਟਰ, ਹਰਕੀਰਤ ਸਿੰਘ, ਖੁਸ਼ਵਿੰਦਰ ਸਿੰਘ ਚਮਕੌਰ ਸਾਹਿਬ, ਤਲਵਿੰਦਰ ਸਿੰਘ ਔਲਖ, ਕੁਲਵਿੰਦਰ ਸਿੰਘ ਸਿੱਧੂ, ਮਲਕੀਤ ਸਿੰਘ ਧਰਮੀ ਫ਼ੌਜੀ, ਰੰਮੀ ਸਿੰਘ ਸਹਿਗਲ, ਸੁਖਜਿੰਦਰ ਸਿੰਘ, ਬਾਬਾ ਭੁੱਲਰ, ਬਾਬਾ ਜੱਸਾ ਸਿੰਘ, ਤਸਵੀਰ ਸਿੰਘ ਥੰਧਾ, ਕੇਵਲ ਸਿੰਘ, ਕੁਲਜਿੰਦਰ ਸਿੰਘ ਜੰਡ ਸਾਹਿਬ, ਪਰਮਜੀਤ ਸਿੰਘ ਢੀਂਡਸਾ, ਸੁਖਦੇਵ
ਪਿਛਲੀ ਖ਼ਬਰ ਮੁਹੱਲਾ ਸੁਧਾਰ ਕਮੇਟੀ ਨੇ ਬਲਤੇਜ ਪੰਨੂ ਨੂੰ ਲਾਈ ਗੁਹਾਰ, ਬੀ ਟੈਂਕ ਮੁਹੱਲੇ ਦੀ ਸੀਵਰੇਜ ਤੇ ਨਾਲੀਆਂ ਦਾ ਕਰਵਾਓ ਸੁਧਾਰ... ਅਗਲੀ ਖ਼ਬਰ ਮਾਤਾ ਚਿੰਤਪੁਰਨੀ ਦੇ ਦਰਬਾਰ ਵਿਖੇ 'ਅਜਨਾਲੇ ਵਾਲਿਆਂ ਦੀ ਧਰਮਸ਼ਾਲਾ' ਦਾ ਨੀਂਹ ਪੱਥਰ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।