25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਕੇਜਰੀਵਾਲ ਤੇ ਸਿਸੋਦੀਆ ਦੀ ਬੇਗੁਨਾਹੀ ਨੇ ਭਾਜਪਾ ਦਾ ਚਿਹਰਾ ਕੀਤਾ ਬੇਨਕਾਬ-ਸਿਹਤ ਮੰਤਰੀ

ਅਜੀਤ ਡੈਸਕ 28-02-2026
ਪਟਿਆਲਾ, 27 ਫਰਵਰੀ (ਮਨਦੀਪ ਸਿੰਘ ਖਰੌੜ)-ਸ਼ਰਾਬ ਘੋਟਾਲੇ ਦੇ ਕੇਸ ਵਿਚੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮੁਨੀਸ਼ ਸਿਸੋਦੀਆ ਨੂੰ ਸੀਬੀਆਈ ਕੋਰਟ ਵਲੋਂ ਬਾਇੱਜ਼ਤ ਬਰੀ ਕਰਨਾ ਸਚਾਈ ਦੀ ਜਿੱਤ ਹੋਈ ਹੈ ਕੇਂਦਰ ਸਰਕਾਰ ਦਾ ਚਿਹਰਾ ਵੀ ਲੋਕਾਂ ਸਾਹਮਣੇ ਬੇਨਕਾਬ ਹੋਇਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਪਾਰਟੀ ਹੈ ਜਿਹੜੀ ਕਿ ਭਿ੍ਸ਼ਟਾਚਾਰ ਖ਼ਤਮ ਕਰਨ ਲਈ ਸੱਤਾ ਵਿਚ ਆਈ ਹੈ | ਪਰ ਭਾਜਪਾ ਪਾਰਟੀ ਵਲੋਂ ਆਪ ਦੀ ਦਿੱਲੀ ਸਰਕਾਰ ਨੇ ਕੀਤੇ ਲੋਕ ਪੱਖੀ ਕੰਮ ਹਾਜਮ ਨਹੀਂ ਆਏ ਜਿਸ ਕਰਕੇ ਉਨ੍ਹਾਂ ਪਾਰਟੀ ਦੇ ਮੁਖੀ ਅਤੇ ਸ੍ਰੀ ਸਿਸੋਦੀਆ ਨੂੰ ਸ਼ਰਾਬ ਦੇ ਝੂਠੇ ਕੇਸ ਵਿਚ ਫਸਾਇਆ ਸੀ | ਸਿਹਤ ਮੰਤਰੀ ਨੇ ਕਿਹਾ ਕਿ ਹਮੇਸ਼ਾ ਅਖੀਰ ਵਿਚ ਸੱਚ ਦੀ ਹੀ ਜਿੱਤ ਹੁੰਦੀ ਹੈ ਮਾਣਯੋਗ ਅਦਾਲਤ ਨੇ ਲੋਕਾਂ ਅੱਗੇ ਸੱਚ ਰੱਖ ਦਿੱਤਾ ਹੈ | ਕੋਰਟ ਦੇ ਇਸ ਫ਼ੈਸਲਾ ਨਾਲ ਹੁਣ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨਾ ਤਹਿ ਹੈ | ਇਸ ਸੰਬੰਧੀ ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਮਾਣਯੋਗ ਸੀਬੀਆਈ ਕੋਰਟ ਦੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਅਰਵਿੰਦ ਕੇਜਰੀਵਾਲ ਕਰ ਰਹੇ ਹਨ ਜਿਹੜੇ ਕੇ ਕੱਟੜ ਇਮਾਨਦਾਰ ਵਿਅਕਤੀ ਹਨ | ਜਿਨ੍ਹਾਂ ਦੀਆਂ ਲੋਕ ਪੱਖੀ ਨੀਤੀਆਂ ਕਾਰਨ ਹੀ ਪੰਜਾਬ ਵਿਚ ਆਪ ਸਰਕਾਰ ਦੀ ਨੀਂਹ ਰੱਖੀ ਹੈ | ਜਿਸ ਦਾ ਸਬੂਤ ਹੁਣ ਮਾਣਯੋਗ ਅਦਾਲਤ ਨੇ ਰੱਖ ਦਿੱਤਾ ਹੈ ਕਿ ਕਿਹੜੀ ਪਾਰਟੀ ਸੱਚ ਦੀ ਰਾਜਨੀਤੀ ਕਰ ਰਹੀ ਹੈ ਕਿਹੜੀ ਝੂਠ ਦੀ | ਵਿਧਾਇਕ ਕੋਹਲੀ ਨੇ ਦੱਸਿਆ ਕਿ ਹੁਣ ਪੰਜਾਬ ਵਿਚ ਬਿਜਲੀ, ਸਿੱਖਿਆ, ਔਰਤਾਂ ਦਾ ਬੱਸ ਸਫਰ ਅਤੇ ਸਿਹਤ ਬੀਮਾ ਦੀ ਯੋਜਨਾ ਦਾ ਲਾਭ ਪੰਜਾਬ ਵਾਸੀ ਉਠਾ ਰਹੇ ਹਨ | ਪੂਰੇ ਦੇਸ਼ ਵਿਚ ਪੰਜਾਬ ਪਹਿਲਾ ਸੂਬਾ ਬਣ ਗਿਆ ਹੈ, ਜਿਸ ਨੇ ਰਾਜ ਦੇ 3 ਕਰੋੜ ਵਿਅਕਤੀਆਂ ਨੂੰ ਬਿਨਾਂ ਕਿਸੇ ਸ਼ਰਤ ਤੋਂ 10 ਲੱਖ ਦਾ ਪਰਿਵਾਰ ਨੂੰ ਸਿਹਤ ਬੀਮੇ ਸਹੂਲਤ ਦਿੱਤੀ ਜਾ ਰਹੀ ਹੈ | ਇਹ ਸਭ ਕੁਝ ਪਾਰਟੀ ਦੇ ਕਨਵੀਨਰ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਤਹਿਤ ਸੰਭਵ ਹੋਇਆ ਹੈ |
ਪਿਛਲੀ ਖ਼ਬਰ ਸਨੌਰ ਵਿਖੇ ਬ੍ਰਹਮਲੀਨ ਸੰਤ ਬਾਬਾ ਹਰੀ ਸਿੰਘ ਦੀ ਯਾਦ ਵਿਚ ਗੁਰਮਤਿ ਸਮਾਗਮ ਅਤੇ ਮੈਡੀਕਲ ਕੈਂਪ ਸੰਪੰਨ <br/> ਅਗਲੀ ਖ਼ਬਰ ਭਾਕਿਯੂ ਚੜੂਨੀ ਨੇ ਅਮਰੀਕਾ ਤੇ ਭਾਰਤ ਵਪਾਰ ਸਮਝੌਤੇ ਵਿਰੁੱਧ ਮੋਦੀ ਸਰਕਾਰ ਦਾ ਪੁਤਲਾ ਸਾੜਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।