ਭਾਦਸੋਂ, 28 ਫਰਵਰੀ (ਪ੍ਰਦੀਪ ਦੰਦਰਾਲਾ)-ਸਰਕਾਰੀ ਐਲੀਮੈਂਟਰੀ ਸਕੂਲ ਸਿੰਬੜੋ ਵਿਖੇ ਨਵੇਂ ਸ਼ੈਸਨ ਤੇ ਦਾਖ਼ਲੇ ਸੰਬੰਧੀ ਗੀਤਾ ਕੌਰ ਮੁੱਖ ਅਧਿਆਪਕਾ ਦੀ ਅਗਵਾਈ 'ਚ ਪਿੰਡ 'ਚ ਪੋਸਟਰ ਲਗਾਏ ਗਏ ਅਤੇ ਘਰੋਂ-ਘਰੀਂ ਜਾ ਕੇ ਬੱਚਿਆਂ ਨੂੰ ਦਾਖਲ ਕਰਵਾਉਣ ਲਈ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਜਿਵੇਂ ਕਿ ਮੁਫ਼ਤ ਕਿਤਾਬਾਂ, ਵਜ਼ੀਫ਼ਾ , ਵਰਦੀਆਂ ਅਤੇ ਹੋਰ ਸਹੂਲਤਾਂ ਬਾਰੇ ਦੱਸਿਆ | ਇਸ ਸਮੇਂ ਅਧਿਆਪਕ ਹਰਦੀਪ ਸਿੰਘ, ਪਿ੍ਅੰਕਾ ਤਿਵਾੜੀ ਤੇ ਬੱਚੇ ਹਾਜ਼ਰ ਸਨ |