17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਹਿਆਣਾ ਕਲਾਂ ਦਾ ਪਹਿਲਾ ਕੁਸ਼ਤੀ ਦੰਗਲ ਸ਼ਾਨੋ ਸ਼ੌਕਤ ਨਾਲ ਸਮਾਪਤ

ਅਜੀਤ ਡੈਸਕ 01-03-2026
ਨਾਭਾ, 28 ਫਰਵਰੀ (ਜਗਨਾਰ ਸਿੰਘ ਦੁਲੱਦੀ)-ਨੇੜਲੇ ਪਿੰਡ ਹਿਆਣਾ ਕਲਾਂ ਵਿਖੇ ਬਾਬਾ ਬਾਲਕ ਨਾਥ ਮਡੌੜ ਵਾਲਿਆਂ ਦੀ ਅਪਾਰ ਕਿਰਪਾ ਸਦਕਾ ਸਮੂਹ ਗ੍ਰਾਮ ਪੰਚਾਇਤ ਹਿਆਣਾ ਕਲਾਂ ਅਤੇ ਐਨ.ਆਰ.ਆਈ. ਨੌਜਵਾਨਾ ਵਲੋਂ ਪਿੰਡ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਕੁਸ਼ਤੀ ਦੰਗਲ ਕਰਵਾਇਆ ਗਿਆ ਜੋ ਕਿ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ | ਇਸ ਪਹਿਲੇ ਕੁਸ਼ਤੀ ਦੰਗਲ 'ਚ ਨਾਮੀ ਪਹਿਲਵਾਨਾਂ ਵਲੋਂ ਆਪਣੇ ਜੌਹਰ ਦਿਖਾਏ ਗਏ ਤੇ ਵੱਡੀ ਝੰਡੀ ਦੀ ਕੁਸ਼ਤੀ ਪਹਿਲਵਾਨ ਬਿੰਦਰ ਹਿਆਣਾ ਨੇ ਵਿੱਕੀ ਚੰਡੀਗੜ੍ਹ ਨੂੰ ਹਰਾਕੇ ਆਪਣੇ ਨਾਂ ਕੀਤੀ ਅਤੇ ਦੂਜੀ ਝੰਡੀ ਦੀ ਕੁਸ਼ਤੀ ਅੰਕਿਤ ਰੋਣੀ ਤੇ ਅਰਫਾਨ ਇਰਾਕ ਵਿਚਕਾਰ ਬਰਾਬਰ ਰਹੀ | ਇਸ ਮੌਕੇ ਜੇਤੂ ਪਹਿਲਵਾਨਾਂ ਨੂੰ ਅਸ਼ੀਰਵਾਦ ਦੇਣ ਲਈ ਐਡਵੋਕੇਟ ਰਾਹੁਲ ਸੈਣੀ, ਬਾਬਾ ਗੁਰਿੰਦਰ ਸਿੰਘ ਖੇੜੀ ਵਾਲੇ, ਚੇਅਰਮੈਨ ਜੱਸੀ ਸੋਹੀਆਂ ਵਾਲਾ ਅਤੇ ਪਾਲ ਖਰੌੜ ਅਪਣਾ ਫ਼ਰਜ਼ ਸੇਵਾ ਸੋਸਾਇਟੀ ਲਚਕਾਣੀ ਵਿਸ਼ੇਸ਼ ਤੌਰ 'ਤੇ ਪਹੁੰਚੇ | ਜਿੱਥੇ ਉਨ੍ਹਾਂ ਵਲੋਂ ਜੇਤੂ ਪਹਿਲਵਾਨਾਂ ਨੂੰ ਅਸ਼ੀਰਵਾਦ ਦਿੰਦਿਆਂ ਸਮੂਹ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਗਈ | ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਦੌਰਾਨ ਖੇਡਾਂ ਕਰਾਉਣੀਆਂ ਬਹੁਤ ਜ਼ਰੂਰੀ ਹਨ, ਪੰਜਾਬ ਸਰਕਾਰ ਵੀ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਵੱਡੇ ਉਪਰਾਲੇ ਕਰ ਰਹੀ ਹੈ ਤਾਂ ਜੋ ਨਸ਼ਿਆਂ ਨੂੰ ਠੱਲ੍ਹ ਪਾਈ ਜਾ ਸਕੇ ਅਤੇ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ | ਇਸ ਮੌਕੇ ਬਾਬਾ ਜੋਗਿੰਦਰ ਸਿੰਘ, ਸਰਪੰਚ ਵਰਿੰਦਰ ਕੌਰ ਪਤਨੀ ਮਨਿੰਦਰ ਸਿੰਘ, ਪ੍ਰਦੀਪ ਸਿੰਘ ਹਿਆਣਾ, ਜੈ ਸ਼ੰਕਰ, ਪਿ੍ਤਪਾਲ ਸਿੰਘ ਲਚਕਾਣੀ, ਜਗਤਾਰ ਸਿੰਘ, ਹੀਰਾ ਕੈਨੇਡਾ, ਪਹਿਲਵਾਨ ਕੁਲਦੀਪ ਸਿੰਘ ਹਿਆਣਾ, ਮਨਜਿੰਦਰ ਸਿੰਘ, ਸਹਾਇਕ ਥਾਣੇਦਾਰ ਜਸਵਿੰਦਰ ਸਿੰਘ, ਇੰਚਾਰਜ ਪੁਲਿਸ ਚੌਂਕੀ ਰੋਹਟੀ ਪੁੱਲ ਹਨਦੀਪ ਖੱਟੜਾ, ਨਿਰਮਲ ਸਿੰਘ ਜੀ.ਐਮ ਕਰਤਾਰ ਕੰਬਾਈਨ, ਜਸਵੀਰ ਸਿੰਘ ਸਰਪੰਚ ਹਿਆਣਾ ਖ਼ੁਰਦ, ਜੱਸਾ ਕੈਨੇਡਾ, ਹਾਕਮ ਸਿੰਘ, ਸਤਨਾਮ ਸਿੰਘ, ਨਿਰਭੈ ਸਿੰਘ, ਕਾਕਾ ਸਿੰਘ, ਲਖਵਿੰਦਰ ਸਿੰਘ ਸਰਪੰਚ ਰੋਹਟਾ, ਬੂਟਾ ਸਿੰਘ ਮੰਡੋਰ, ਜਗਵੰਤ ਸਿੰਘ, ਸ਼ਮਸ਼ੇਰ ਸਿੰਘ, ਬੌਬੀ ਸਰਪੰਚ ਸ਼ਮਲਾ, ਜਗਸੀਰ ਸਿੰਘ ਸਰਪੰਚ ਤੋਂ ਇਲਾਵਾ ਪ੍ਰਬੰਧਕ ਅਤੇ ਖੇਡ ਪ੍ਰੇਮੀ ਵੱਡੀ ਗਿਣਤੀ 'ਚ ਮੌਜੂਦ ਰਹੇ |
ਪਿਛਲੀ ਖ਼ਬਰ ਪੰਜਾਬੀ 'ਵਰਸਿਟੀ ਪ੍ਰਸ਼ਾਸਨ ਵਲੋਂ ਹੋਸਟਲਾਂ ਦੇ ਸਮੇਂ ਸੰਬੰਧੀ ਲਏ ਫ਼ੈਸਲੇ ਦਾ ਯੂਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ... ਅਗਲੀ ਖ਼ਬਰ ਐਲੀਮੈਂਟਰੀ ਸਕੂਲ ਸਿੰਬੜੋ ਸਟਾਫ਼ ਵਲੋਂ ਨਵੇਂ ਸ਼ੈਸਨ ਦੇ ਦਾਖ਼ਲੇ ਸੰਬੰਧੀ ਘਰ-ਘਰ ਕੀਤਾ ਪ੍ਰਚਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।