ਪਟਿਆਲਾ, 28 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਧਰਮ ਅਧਿਐਨ ਵਿਭਾਗ ਵਿਖੇ ਸਥਾਪਿਤ ਸ੍ਰੀ ਗੁਰੂ ਗੋਬਿੰਦ ਸਿੰਘ ਚੇਅਰ ਵੱਲੋਂ ਵਿਸ਼ੇਸ਼ ਭਾਸ਼ਣ ਲੜੀ ਦੇ ਤੀਜੇ ਦਿਨ ਡਾ. ਸੁਖਦਿਆਲ ਸਿੰਘ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਇਤਿਹਾਸਕ ਪੱਖ ਤੋਂ ਕੀਤੇ ਅਧਿਐਨ ਬਾਰੇ ਵਿਚਾਰ ਚਰਚਾ ਕੀਤੀ¢ ਡਾ. ਸੁਖਦਿਆਲ ਸਿੰਘ ਨੇ ਹਿੰਦੁਸਤਾਨ ਅਤੇ ਭਾਰਤ ਸ਼ਬਦ ਪੈਣ ਪਿਛਲੇ ਇਤਿਹਾਸ ਅਤੇ ਕਾਰਨਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਅਜਿਹਾ ਕੋਈ ਸੰਸਕ੍ਰਿਤ ਗ੍ਰੰਥ ਨਹੀਂ ਜਿਸ ਵਿਚ ਹਿੰਦੁਸਤਾਨ ਸ਼ਬਦ ਦਾ ਜ਼ਿਕਰ ਆਇਆ ਹੋਵੇ¢ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ਹਿੰਦੁਸਤਾਨ ਸ਼ਬਦ ਦੇ ਅਧਾਰ 'ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਹਿੰਦ ਦੀ ਚਾਦਰ ਕਹੇ ਜਾਣ ਦੇ ਅਸਲ ਅਰਥਾਂ ਬਾਰੇ ਵਿਚਾਰ ਪੇਸ਼ ਕੀਤੇ¢ ਇਸ ਦੇ ਨਾਲ ਹੀ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਵਿਚਾਰਧਾਰਾ ਨੂੰ ਸਮਝਣ ਲਈ ਇਤਿਹਾਸਕ ਸ੍ਰੋਤ ਨਹੀਂ ਸਗੋਂ ਇਕੋ-ਇਕ ਸ੍ਰੋਤ ਗੁਰਬਾਣੀ ਹੈ, ਜਿਸ ਨੂੰ ਅਧਾਰ ਬਣਾ ਕੇ ਹੀ ਗੁਰੂ ਸਾਹਿਬ ਦੇ ਸੰਦੇਸ਼ ਨੂੰ ਸਮਝਿਆ ਤੇ ਬਿਆਨਿਆ ਜਾ ਸਕਦਾ ਹੈ¢ ਸ੍ਰੀ ਗੁਰੂ ਗੋਬਿੰਦ ਸਿੰਘ ਚੇਅਰ ਦੇ ਇੰਚਾਰਜ ਡਾ. ਗੁਰਮੀਤ ਸਿੰਘ ਸਿੱਧੂ ਨੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਸੰਬੰਧਿਤ ਨਵੇਂ ਖੋਜ ਕਾਰਜਾਂ ਹਿਤ ਨਵੀਆਂ ਅੰਤਰ-ਦਿ੍ਸ਼ਟੀਆਂ ਸਾਂਝੀਆਂ ਕੀਤੀਆਂ ਅਤੇ ਤਿ੍ਲੋਕ ਸਿੰਘ ਦੁਆਰਾ ਚਿੱਤਰਾਂ ਰਾਹੀਂ ਗੁਰਬਾਣੀ ਵਿਆਖਿਆ ਹਿਤ ਪਾਏ ਯੋਗਦਾਨ ਸੰਬੰਧੀ ਖੋਜ ਕਾਰਜ ਉਲੀਕਣ ਦੀ ਗੱਲ ਕੀਤੀ¢ ਜੋਤਿੰਦਰ ਸਿੰਘ, ਇੰਜੀਨਅਰ-ਇਨ-ਚੀਫ (ਰਿਟਾ.) ਪੰਜਾਬ ਰਾਜ ਬਿਜਲੀ ਬੋਰਡ, ਵਲੋਂ ਇਸ ਸਮਾਗਮ ਰਾਹੀਂ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਗਈ¢ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਤੇਜਿੰਦਰ ਕÏਰ ਧਾਲੀਵਾਲ ਵਲੋਂ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ¢ ਡਾ. ਪ੍ਰਦੀਪ ਕÏਰ ਵਲੋਂ ਸਟੇਜ ਸੰਚਾਲਨ ਕੀਤਾ ਗਿਆ¢