ਜ਼ਮੀਨ ਦਾ ਜਾਅਲੀ ਮਾਲਕ ਖੜ੍ਹਾ ਕਰਕੇ ਕਰੀਬ 4 ਕਰੋੜ ਦੀ ਵੇਚੀ ਜ਼ਮੀਨ, 3 ਨਾਮਜ਼ਦ
ਅਜੀਤ ਡੈਸਕ
01-03-2026
ਰਾਜਪੁਰਾ, 28 ਫਰਵਰੀ (ਜੀ.ਪੀ. ਸਿੰਘ)-ਥਾਣਾ ਸ਼ਹਿਰੀ ਦੀ ਪੁਲਿਸ ਨੇ ਇਕ ਜ਼ਮੀਨੀ ਮਾਮਲੇ 'ਚ ਇਕ ਵਿਅਕਤੀ ਨਾਲ 3 ਕਰੋੜ 95 ਲੱਖ ਦੀ ਠੱਗੀ ਹੋਣ 'ਤੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਸਰਾਲਾਂ ਕਲਾਂ ਨੇ ਬਿਆਨ ਦਰਜ ਕਰਵਾਏ ਹਨ ਕਿ ਉਸ ਨੇ ਆਪਣੇ ਮਾਮਿਆਂ ਪਾਸੋਂ ਪਾਵਰ ਆਫ ਅਟਾਰਨੀ ਰਾਹੀਂ ਜ਼ਮੀਨ ਲਈ ਹੋਈ ਸੀ ਤੇ ਜ਼ਮੀਨ ਤੇ ਕਬਜਾ ਵੀ ਕੀਤਾ ਹੋਇਆ ਸੀ | ਇਸ ਦੋਰਾਨ ਵਿਨੋਦ ਕੁਮਾਰ ਪੁੱਤਰ ਜਗਰੂਪ ਕੁਮਾਰ ਵਾਸੀ ਫੇਸ 3 ਮੋਹਾਲੀ ਅਤੇ ਜਗਮੀਤ ਸਿੰਘ ਪੁੱਤਰ ਅਜਾਇਬ ਸਿੰਘ ਵਾਸੀ ਸੈਕਟਰ 41ਡੀ ਚੰਡੀਗੜ੍ਹ ਤੇ ਇਕ ਹੋਰ ਅਣਪਛਾਤੇ ਵਿਅਕਤੀ ਨੇ ਇਹ ਜ਼ਮੀਨ ਜਾਅਲੀ ਅਮਨਦੀਪ ਸਿੰਘ ਤਿਆਰ ਖੜ੍ਹਾ ਕਰਕੇ ਕਿਸੇ ਨਵਜੋਤ ਸਿੰਘ ਨਾਂਅ ਦੇ ਵਿਅਕਤੀ ਨੂੰ 3 ਕਰੋੜ 95 ਲੱਖ ਵਿਚ ਵੇਚ ਦਿੱਤੀ | ਜਿਸ ਕਾਰਨ ਉਸ ਦੇ ਨਾਲ ਧੋਖਾਧੜੀ ਹੋਈ ਹੈ | ਥਾਣਾ ਸ਼ਹਿਰੀ ਦੀ ਪੁਲਿਸ ਨੇ ਉਕਤ 3 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |