ਪਟਿਆਲਾ, 28 ਫਰਵਰੀ (ਗੁਰਪ੍ਰੀਤ ਸਿੰਘ ਚੱਠਾ)-ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਯਾਦ ਵਿਚ ਪਿੰਡ ਟੌਹੜਾ ਵਿਖੇ 5, 6 ਮਾਰਚ ਨੂੰ ਹੋਣ ਵਾਲੇ ਸਾਲਾਨਾ 16ਵਾਂ ਟੌਹੜਾ ਕਬੱਡੀ ਕੱਪ ਦਾ ਪੋਸਟਰ ਪਿੰਡ ਰੱਖੜਾ ਵਿਖੇ ਜਾਰੀ ਕੀਤਾ ਗਿਆ | ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਚਰਨਜੀਤ ਸਿੰਘ ਰੱਖੜਾ ਅਤੇ ਸਤਵਿੰਦਰ ਸਿੰਘ ਟੌਹੜਾ ਨੇ ਪੋਸਟਰ ਜਾਰੀ ਕਰਦਿਆਂ ਆਖਿਆ ਕਿ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀਆਂ ਆਪਣੇ ਜੀਵਨ ਦੌਰਾਨ ਕੀਤੀਆਂ ਗਈਆਂ ਪੰਥ, ਪੰਜਾਬ ਅਤੇ ਪੰਜਾਬੀਅਤ ਲਈ ਸ਼ਾਨਦਾਰ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ | ਉਨ੍ਹਾਂ ਕਿਹਾ ਕਿ ਜਥੇਦਾਰ ਟੌਹੜਾ ਨੇ ਸਮੁੱਚਾ ਜੀਵਨ ਪੰਥਕ ਸੰਸਥਾਵਾਂ ਦੇ ਮਾਨ ਸਨਮਾਨ ਨੂੰ ਬਹਾਲ ਰੱਖਣ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਇਆ | ਉਹ ਕਿਰਤੀ ਅਤੇ ਕਾਮਿਆਂ ਦੇ ਲੀਡਰ ਸਨ, ਜਿਨ੍ਹਾਂ ਦੇ ਜੀਵਨ ਤੋਂ ਸੇਧ ਲੈ ਕੇ ਅੱਜ ਦੇ ਰਾਜਸੀ ਲੋਕਾਂ ਨੂੰ ਆਪਣੇ ਫ਼ਰਜ਼ ਨਿਭਾਉਣੇ ਚਾਹੀਦੇ ਹਨ | ਉਨ੍ਹਾਂ ਨੇ ਕਬੱਡੀ ਕੱਪ ਦੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਜਿੱਥੇ ਉਹ ਪੰਜਾਬ ਦੀ ਨੌਜਵਾਨੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਦੇ ਹਨ, ਉੱਥੇ ਆਪਣੇ ਮਹਿਬੂਬ ਆਗੂ ਨੂੰ ਯਾਦ ਕਰਕੇ ਆਪਣਾ ਫ਼ਰਜ਼ ਵੀ ਅਦਾ ਕਰਦੇ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਪਾਲ ਸਿੰਘ ਕਲਿਆਣ ਸਾਬਕਾ ਚੇਅਰਮੈਨ ਜ਼ਿਲ੍ਹਾ ਪਰਿਸ਼ਦ ਪਟਿਆਲਾ, ਮੈਨੇਜਰ ਅਮਰੀਕ ਸਿੰਘ ਪ੍ਰਧਾਨ, ਰਾਜਵਿੰਦਰ ਸਿੰਘ ਭੰਗੂ ਸੀਨੀਅਰ ਮੀਤ ਪ੍ਰਧਾਨ, ਪ੍ਰੀਤ ਬਤਰਾ ਜਨਰਲ ਸਕੱਤਰ, ਗੁਰਜੀਤ ਸਿੰਘ ਮੀਤ ਪ੍ਰਧਾਨ, ਰਣਧੀਰ ਸਿੰਘ ਢੀਂਡਸਾ, ਨੰਬਰਦਾਰ ਮਲਕੀਤ ਸਿੰਘ ਵਜ਼ੀਰੀ, ਅਮਰਜੀਤ ਸਿੰਘ ਪ੍ਰਧਾਨ, ਲੈਕਚਰਾਰ ਗੁਰਪ੍ਰੀਤ ਸਿੰਘ ਜਿੰਦਲਪੁਰ, ਬਚਿੱਤਰ ਸਿੰਘ ਬੋਪਾਰਾਏ, ਕੁਲਦੀਪ ਸਿੰਘ ਘਨੂੜਕੀ, ਪ੍ਰੋ. ਕੁਲਦੀਪ ਸਿੰਘ, ਪ੍ਰੋ. ਹਰਵਿੰਦਰ ਸਿੰਘ ਨਾਭਾ, ਭਗਵੰਤ ਸਿੰਘ ਮੂੰਡਖੇੜਾ, ਰਾਣਾ ਸੇਖੋਂ, ਰਘਵੀਰ ਸਿੰਘ ਕਲਿਆਣ, ਬਲਵਿੰਦਰ ਸਿੰਘ ਬੌੜਾਂ, ਮਾਸਟਰ ਜਸਪਾਲ ਸਿੰਘ ਧਾਰੋਂਕੀ, ਬਬਲੀ ਨਾਭਾ, ਗੁਰਪ੍ਰੀਤ ਸਿੰਘ ਦਿੱਤੂਪੁਰ, ਜਗਤਾਰ ਸਿੰਘ ਸਿੱਧੂ, ਫੰਤ ਮਟੋਰੜਾ, ਬਿੰਦਰ ਡਕਾਲਾ, ਮਹਿੰਗਾ ਸਿੰਘ ਭੜੀ, ਅਮਰਿੰਦਰ ਸਿੰਘ ਖੋਖ ਸਰਪੰਚ, ਹਰਿੰਦਰ ਸਿੰਘ ਸਰਪੰਚ ਭੜੀ, ਹਰਮਨ ਭੜੀ, ਗੱਗੀ ਚਹਿਲ, ਗੁਰਧਿਆਨ ਸਿੰਘ ਸਰਪੰਚ ਕਾਲਸਨਾ, ਅਮਨਦੀਪ ਸਿੰਘ ਸਰਪੰਚ ਵਜੀਦੜੀ, ਸਤਵੀਰ ਹਲਾ, ਜਥੇਦਾਰ ਜੋਗਿੰਦਰ ਸਿੰਘ ਲੋਟ, ਬੇਅੰਤ ਸਿੰਘ ਲੋਟ ਅਤੇ ਟੌਹੜਾ ਕਬੱਡੀ ਕੱਪ ਦੇ ਪ੍ਰਬੰਧਕੀ ਟੀਮ ਅਤੇ ਹੋਰ ਮੈਂਬਰ ਹਾਜ਼ਰ ਸਨ |