ਰਾਜਪੁਰਾ, 1 ਮਾਰਚ (ਰਣਜੀਤ ਸਿੰਘ)-ਹਰ ਵਿਅਕਤੀ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਲੋੜਵੰਦ ਵਿਅਕਤੀ ਦੀ ਸਹਾਇਤਾ ਕਰੇ ਉਸ ਨੂੰ ਖਾਣ-ਪੀਣ ਦਾ ਸਾਮਾਨ ਦੇਵੇ ਤਾਂ ਕਿ ਕੋਈ ਵੀ ਪਰਿਵਾਰ ਭੁੱਖਾ ਨਾ ਸੌਵੇਂ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਨਵ ਸੇਵਾ ਮਿਸ਼ਨ ਦੇ ਪ੍ਰਧਾਨ ਹਰੀਸ਼ ਹੰਸ ਅਤੇ ਹੋਰਨਾਂ ਨੇ ਲੋੜਵੰਦ ਪਰਿਵਾਰਾਂ ਨੂੰ ਖਾਣ-ਪੀਣ ਅਤੇ ਹੋਰ ਸਮਾਨ ਦੇਣ ਦੇ ਮੌਕੇ 'ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਨੇ ਦੱਸਿਆ ਕਿਅ ਅੱਜ 250 ਦੇ ਕਰੀਬ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ | ਇਸ ਵਿਚ ਆਟਾ, ਚਾਵਲ, ਤੇਲ, ਚਾਹ ਪੱਤੀ ਅਤੇ ਹੋਰ ਜ਼ਰੂਰਤ ਦਾ ਸਮਾਨ ਸੀ | ਉਨ੍ਹਾਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਵ ਸੇਵਾ ਮਿਸ਼ਨ ਵਲੋਂ ਸਮੇਂ-ਸਮੇਂ 'ਤੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ, ਖ਼ੂਨਦਾਨ ਕੈਂਪ, ਸਮੇਤ ਸਕੂਲਾਂ ਵਿਚ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਕਿਤਾਬਾਂ ਕਾਪੀਆਂ, ਬੂਟ ਜੁਰਾਬਾਂ ਅਤੇ ਹੋਰ ਸਮਾਨ ਵੀ ਦਿੱਤਾ ਜਾਂਦਾ ਹੈ | ਇਸ ਮੌਕੇ 'ਤੇ ਹੋਰਨਾਂ ਸਮੇਤ ਕੰਵਰ ਨਾਗਪਾਲ, ਜਗਦੀਸ਼ ਕੁਮਾਰ ਸ਼ਰਮਾ, ਚਮਨ ਲਾਲ, ਮਦਨ ਲਾਲ, ਸਾਹਿਲ ਸਪਰਾ, ਰਾਮ, ਅਸ਼ੋਕ ਧਮੀਜਾ, ਓ.ਪੀ. ਗੋਗੀਆ, ਇੰਦਰ ਬੱਤਰਾ, ਭਾਰਤੀ, ਜਗਦੀਪਸ਼ ਨਾਸਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ |