11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਅਦਾਲਤ ਨੇ ਫ਼ਰਜ਼ੀ ਸ਼ਰਾਬ ਘੁਟਾਲੇ 'ਚ ਕੇਜਰੀਵਾਲ ਤੇ ਸਿਸੋਦੀਆ ਨੂੰ ਬਰੀ ਕਰਕੇ ਸੱਚ ਲੋਕਾਂ ਸਾਹਮਣੇ ਲਿਆਂਦਾ-ਜੱਸੀ ਸੋਹੀਆਂ ਵਾਲਾ

ਅਜੀਤ ਡੈਸਕ 02-03-2026
ਨਾਭਾ, 1 ਮਾਰਚ (ਕਰਮਜੀਤ ਸਿੰਘ)-ਅਦਾਲਤ ਵਲੋਂ ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਸਮੇਤ ਉਨ੍ਹਾਂ ਦੇ ਸਾਥੀਆਂ ਨੂੰ ਇਕ ਫ਼ਰਜ਼ੀ ਸ਼ਰਾਬ ਘੁਟਾਲੇ ਵਿਚੋਂ ਬਰੀ ਕਰਨ ਦੀ ਖੁਸ਼ੀ 'ਚ ਅੱਜ ਵਿਧਾਨ ਸਭਾ ਹਲਕਾ ਨਾਭਾ ਦੇ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਦੀ ਅਗਵਾਈ ਹੇਠ ਆਪ ਵਲੰਟੀਅਰਾਂ ਨੇ ਲੱਡੂ ਵੰਡੇ ਅਤੇ ਆਪਣੇ ਆਗੂਆਂ ਦੇ ਬਰੀ ਹੋਣ 'ਤੇ ਖੁਸ਼ੀ ਦਾ ਇਜ਼ਹਾਰ ਕੀਤਾ | ਇਸ ਮੌਕੇ ਗੱਲਬਾਤ ਕਰਦਿਆਂ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਮਾਨਯੋਗ ਅਦਾਲਤ ਵਲੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਬਕਾ ਮੁੱਖ ਮੰਤਰੀ ਦਿੱਲੀ ਅਤੇ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਸਾਬਕਾ ਡਿਪਟੀ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਭਾਜਪਾ ਵਲੋਂ ਬਣਾਏ ਗਏ ਇਕ ਫ਼ਰਜ਼ੀ ਸ਼ਰਾਬ ਘੁਟਾਲੇ 'ਚ ਬਦਨਾਮ ਕਰਨ ਲਈ ਦਰਜ ਕੀਤੇ ਗਏ ਕੇਸਾਂ 'ਚੋਂ ਬਰੀ ਕਰਕੇ ਅਦਾਲਤ ਦੇ ਫ਼ੈਸਲੇ ਨੇ ਸਾਰੇ ਦੇਸ ਦੇ ਸਾਹਮਣੇ ਸਾਬਤ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਕੱਟੜ ਇਮਾਨਦਾਰ ਪਾਰਟੀ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ 'ਆਪ' ਆਗੂ ਸੁੱਖ ਘੁੰਮਣ ਚਾਸਵਾਲ, ਗੋਪੀ ਫੈਜਗੜ੍ਹ, ਗਿਆਨ ਸਿੰਘ ਖਨੌੜਾ, ਜਸਪ੍ਰੀਤ ਸਿੰਘ ਰਾਇਮਲਮਾਜਰੀ, ਜਸਕਰਨਵੀਰ ਸਿੰਘ ਤੇਜੇ, ਜਤਿੰਦਰ ਸਿੰਘ ਕਕਰਾਲਾ, ਧੀਰਜ ਠਾਕੁਰ, ਹੈਪੀ ਅਰੋੜਾ, ਨੀਟੂ ਸ਼ਰਮਾ ਜੱਸੋਮਜਾਰਾ, ਬਾਵਾ ਸਿੰਘ ਕਕਰਾਲਾ, ਗੁਰਜੰਟ ਸਿੰਘ ਅੱਚਲ, ਅਕਾਸ਼ ਕੁਮਾਰ ਗੋਲੂ ਪ੍ਰਧਾਨ, ਗੁਰਧਿਆਨ ਸਿੰਘ ਬਿੱਟੂ, ਕੁਲਦੀਪ ਸਿੰਘ ਹੈਪੀ, ਬੱਗਾ ਕਕਰਾਲਾ, ਧਰਮਵੀਰ ਸਿੰਘ ਆਦਿ ਵੀ ਮੌਜੂਦ ਸਨ |
ਪਿਛਲੀ ਖ਼ਬਰ ਕਬੱਡੀ ਖਿਡਾਰੀ ਲੱਖਾ ਢੋਟ ਵਲੋਂ ਭਾਈ ਦਲਜੀਤ ਸਿੰਘ ਰਿੰਪਲ ਪੰਜਰਥ ਦੇ ਪਰਿਵਾਰ ਦਾ ਸਨਮਾਨ ਅਗਲੀ ਖ਼ਬਰ ਵਿਸ਼ਾਲ ਨਿਸ਼ਾਨ ਯਾਤਰਾ ਧੂਮਧਾਮ ਨਾਲ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।