ਸਮਾਣਾ, 1 ਮਾਰਚ (ਹਰਵਿੰਦਰ ਸਿੰਘ ਟੋਨੀ)-ਬੀਤੇ ਦਿਨੀਂ ਪਿੰਡ ਫਤਿਹਪੁਰ ਵਿਖੇ ਨੌਜਵਾਨੀ ਨੂੰ ਉਤਸ਼ਾਹਿਤ ਕਰਨ 'ਤੇ ਮਾਰੂ ਨਸ਼ਿਆਂ ਤੋਂ ਬਚਾਉਣ ਲਈ ਪਿੰਡ ਦੇ ਨੌਜਵਾਨਾਂ ਦੀ ਕਮੇਟੀ ਤੇ ਮੁੱਖ ਪ੍ਰਬੰਧਕ ਲੱਖਾ ਢੋਟ ਵਲੋਂ ਕਬੱਡੀ ਕੱਪ ਕਰਵਾਇਆ ਗਿਆ | ਜਿਸ 'ਚ ਯੂ.ਐੱਸ.ਏ. ਦੀ ਧਰਤੀ 'ਤੇ ਰਹਿੰਦੇ ਜਥੇਦਾਰ ਭਾਈ ਦਲਜੀਤ ਸਿੰਘ ਰਿੰਪਲ ਪੰਜਰਥ ਵਲੋਂ ਵਿਸ਼ੇਸ਼ ਭੂਮਿਕਾ ਨਿਭਾਈ ਗਈ | ਇਸ ਕਬੱਡੀ ਕੱਪ 'ਚ ਹੋਏ ਮੁਕਾਬਲਿਆਂ ਦੌਰਾਨ ਵੱਖ-ਵੱਖ ਪਿੰਡਾਂ ਤੇ ਦੂਰ ਦੁਰਾਡੇ ਤੋਂ ਆਏ ਨੌਜਵਾਨਾਂ ਨੇ ਹਿੱਸਾ ਲਿਆ | ਭਾਈ ਦਲਜੀਤ ਸਿੰਘ ਰਿੰਪਲ ਪੰਜਰਥ ਨੇ ਵਿਦੇਸ਼ ਤੋਂ ਨੌਜਵਾਨਾਂ ਨੂੰ ਭੇਜੇ ਸੁਨੇਹੇ 'ਚ ਆਖਿਆ ਕਿ ਆਉਣ ਵਾਲੇ ਸਮੇਂ ਦੌਰਾਨ ਜਿਹੜੇ ਨੌਜਵਾਨ ਗਲਤ ਦਿਸ਼ਾ 'ਚ ਚੱਲਦਿਆਂ ਸਮੈਕ, ਚਿੱਟਾ ਤੇ ਮੈਡੀਕਲ ਨਸ਼ਿਆਂ ਦੀ ਲਪੇਟ 'ਚ ਆਉਣ ਉਪਰੰਤ ਕਬੱਡੀ ਅਤੇ ਹੋਰ ਖੇਡਾਂ ਵੱਲ ਮੁੜਦਿਆਂ ਨਸ਼ਿਆਂ ਦਾ ਤਿਆਗ ਕਰ ਚੁੱਕੇ ਹਨ ਲਈ ਕਬੱਡੀ ਮੁਕਾਬਲੇ 'ਚ ਅੱਵਲ ਆਉਣ ਤੇ ਨਕਦ ਇਨਾਮ ਤੇ ਸਨਮਾਨ ਚਿੰਨ੍ਹ ਦਿੱਤਾ ਜਾਵੇਗਾ ਤਾਂ ਜੋ ਉਨ੍ਹਾਂ ਨੌਜਵਾਨਾਂ ਤੇ ਸੇਧ ਲੈਂਦਿਆਂ ਹੋਰ ਨੌਜਵਾਨ ਵੀ ਨਸ਼ਿਆਂ ਦਾ ਤਿਆਗ ਕਰ ਸਕਣ | ਇਸ ਮੌਕੇ ਲੱਖਾ ਢੋਟ ਵਲੋਂ ਸ਼ਹੀਦ ਬਾਬਾ ਦੀਪ ਸਿੰਘ ਦਲ ਦੇ ਪ੍ਰਧਾਨ ਦਲਜੀਤ ਸਿੰਘ ਰਿੰਪਲ ਪੰਜਰਥ ਦੇ ਵਿਦੇਸ਼ ਗਏ ਹੋਣ ਕਾਰਨ ਸਨਮਾਨ ਚਿੰਨ੍ਹ ਉਨ੍ਹਾਂ ਦੀ ਮਾਤਾ ਸ੍ਰੀਮਤੀ ਜਸਪਾਲ ਕੌਰ ਤੇ ਭਰਾ ਜਗਦੀਪ ਸਿੰਘ ਪੰਜਰਥ ਨੂੰ ਸੋਧਦਿਆਂ ਸਨਮਾਨ ਕੀਤਾ ਗਿਆ | ਉਨ੍ਹਾਂ ਨਾਲ ਸ਼ਹੀਦ ਬਾਬਾ ਦੀਪ ਸਿੰਘ ਦਲ ਦੇ ਸ਼ਹਿਰੀ ਪ੍ਰਧਾਨ ਹਰਵਿੰਦਰ ਸਿੰਘ ਲਾਡੀ, ਮੀਤ ਪ੍ਰਧਾਨ ਡਾ. ਕਸ਼ਮੀਰ ਸਿੰਘ, ਸੀਨੀਅਰ ਮੈਂਬਰ ਗੁਰਮੀਤ ਸਿੰਘ ਬੱਗਾ, ਜੁਗਰਾਜ ਸਿੰਘ, ਜਨਰਲ ਸਕੱਤਰ ਰਣਜੀਤ ਸਿੰਘ ਖੇੜਕੀ, ਜ਼ਿਲ੍ਹਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਕਾਕਾ, ਗਗਨਦੀਪ ਸਿੰਘ ਅੰਟਾਲ ਤੇ ਦਲ ਦੇ ਆਸਟ੍ਰੇਲੀਆ ਤੋਂ ਪਰਤੇ ਸੀਨੀਅਰ ਆਗੂ ਗੁਰਦਰਸ਼ਨ ਸਿੰਘ ਗਾਂਧੀ ਨਨਾਨਸੂ ਸਮੇਤ ਅਹੁਦੇਦਾਰ ਤੇ ਮੈਂਬਰ ਮੌਜੂਦ ਸਨ |