10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਕਾਂਗਰਸ ਦੀ ਬਰਨਾਲਾ ਰੈਲੀ ਦਿਸ਼ਾਹੀਣ ਅਤੇ ਮੁੱਦਾਹੀਨ ਹੋਈ ਸਾਬਤ-ਗੁਰਵਿੰਦਰ ਕਾਂਸਲ

ਅਜੀਤ ਡੈਸਕ 02-03-2026
ਪਟਿਆਲਾ, 1 ਮਾਰਚ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਕਾਂਗਰਸ ਵਲੋਂ ਬਰਨਾਲਾ ਵਿਖੇ ਕੀਤੀ ਗਈ ਰੈਲੀ ਜਿਸ ਵਿਚ ਪੰਜਾਬ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ, ਹਜ਼ਾਰਾਂ ਵਰਕਰਾਂ ਅਤੇ ਮੈਂਬਰਾਂ ਤੋਂ ਇਲਾਵਾ ਰਾਹੁਲ ਗਾਂਧੀ ਅਤੇ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਮਲਿਕਾ ਅਰਜੁਨ ਖੜਗੇ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਭਾਜਪਾ ਦੇ ਸੀਨੀਅਰ ਯੁਵਾ ਆਗੂ ਡਾ. ਗੁਰਵਿੰਦਰ ਕਾਂਸਲ ਨੇ ਕਿਹਾ ਇਸ ਰੈਲੀ ਦਾ ਨਾਮ ਮਨਰੇਗਾ, ਮਜ਼ਦੂਰ ਅਤੇ ਕਿਸਾਨ ਬਚਾਓ ਰੈਲੀ ਰੱਖਿਆ ਗਿਆ ਸੀ ਪਰ ਆਪਣੇ ਸਮੁੱਚੇ ਭਾਸ਼ਣ ਵਿਚ ਕਾਂਗਰਸ ਦੇ ਕਿਸੇ ਵੀ ਵੱਡੇ ਲੀਡਰ, ਇੱਥੋਂ ਤੱਕ ਕਿ ਰਾਹੁਲ ਗਾਂਧੀ ਅਤੇ ਖੜਗੇ ਨੇ ਵੀ ਇਸ ਵਿਸ਼ੇ 'ਤੇ ਕੋਈ ਵੀ ਭਾਸ਼ਣ ਨਹੀਂ ਦਿੱਤਾ ਅਤੇ ਨਾ ਹੀ ਪੰਜਾਬ ਨੂੰ ਲੈ ਕੇ ਕੋਈ ਗੱਲ ਕੀਤੀ | ਕਾਂਸਲ ਨੇ ਅੱਗੇ ਕਿਹਾ ਕਿ ਇਸ ਰੈਲੀ ਵਿਚ ਪੂਰੇ ਪੰਜਾਬ ਤੋਂ ਕੋਈ ਵੀ ਮਨਰੇਗਾ ਮਜ਼ਦੂਰ ਜਾਂ ਵਰਕਰ ਸ਼ਾਮਿਲ ਨਹੀਂ ਹੋਇਆ ਕਿਉਂਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਵੀ ਬੀ ਜੀ.ਰਾਮ.ਜੀ. ਬਿੱਲ ਦੀਆਂ ਵਿਸ਼ੇਸ਼ਤਾਵਾਂ ਬਾਰੇ ਪਹਿਲਾਂ ਹੀ ਆਪਣੇ ਬਿਆਨਾਂ ਵਿਚ ਸਪਸ਼ਟ ਕਰ ਚੁੱਕੇ ਹਨ ਕਿ ਇਸ ਨਵੇਂ ਬਿਲ ਦੇ ਤਹਿਤ 125 ਦਿਨ ਦਾ ਰੁਜ਼ਗਾਰ ਗਰੰਟੀ ਦੇ ਦੌਰ 'ਤੇ ਮਿਲੇਗਾ ਜੋ ਕਿ ਕਾਂਗਰਸ ਦੇ 100 ਦਿਨ ਦੇ ਰੁਜ਼ਗਾਰ ਤੋਂ 25 ਦਿਨ ਜ਼ਿਆਦਾ ਹੈ ਅਤੇ ਇਸ ਬਿੱਲ ਵਿਚ ਮੌਜੂਦਾ ਦਿਹਾੜੀ ਵਿਚ ਵੀ 25 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ ਤੇ ਸਾਰੇ ਮਜ਼ਦੂਰਾਂ ਅਤੇ ਲੋੜਵੰਦਾਂ ਨੇ ਇਸ ਯੋਜਨਾ ਨੂੰ ਪੂਰਾ ਹੁੰਗਾਰਾ ਵੀ ਦਿੱਤਾ ਹੈ | ਜਦੋਂ ਕਿ ਇਸ ਰੈਲੀ ਦਾ ਮੁੱਖ ਮਕਸਦ ਰਾਹੁਲ ਗਾਂਧੀ ਵਲੋਂ ਪੰਜਾਬ ਕਾਂਗਰਸ ਦੇ ਸਮੁੱਚੇ ਲੀਡਰਾਂ ਨੂੰ ਲਤਾੜਨਾ ਸੀ | ਇਸ ਸਾਰੇ ਘਟਨਾਕ੍ਰਮ ਤੋਂ ਪੰਜਾਬ ਕਾਂਗਰਸ ਦੀ ਇਹ ਰੈਲੀ ਮੁੱਦਾਹੀਣ, ਦਿਸ਼ਾਹੀਣ ਰੈਲੀ ਦੇ ਤੌਰ 'ਤੇ ਸਾਬਤ ਹੋਈ | ਜਿਸ ਦਾ ਪੰਜਾਬ ਵਾਸੀਆਂ ਨੂੰ ਸਿੱਧੇ ਤੌਰ 'ਤੇ ਕੋਈ ਵੀ ਲਾਭ ਨਹੀਂ ਹੋਇਆ |
ਪਿਛਲੀ ਖ਼ਬਰ ਮਹਾਂ ਰੈਲੀ ਬਰਨਾਲਾ ਵਿਖੇ ਪਹੁੰਚਣ 'ਤੇ ਹਲਕਾ ਸਨੌਰ ਵਾਸੀਆਂ ਦਾ ਧੰਨਵਾਦ-ਨਿਰਮਲ ਸਿੰਘ ਭੱਟੀਆਂ ਅਗਲੀ ਖ਼ਬਰ ਪੁਨਰ ਸੁਰਜੀਤ ਸ਼ੋ੍ਰਮਣੀ ਅਕਾਲੀ ਦਲ ਵਲੋਂ ਹੋਲਾ ਮਹੱਲਾ ਮੌਕੇ ਕਾਨਫ਼ਰੰਸ ਦੀਆਂ ਤਿਆਰੀਆਂ ਨੂੰ ਲੈ ਕੇ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।