10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਚਿਤਕਾਰਾ ਯੂਨੀਵਰਸਿਟੀ 'ਚ ਕੌਂਸਲ ਆਫ਼ ਆਰਕੀਟੈਕਚਰ ਦਾ ਤਿੰਨ ਦਿਨਾਂ ਅੰਤਰਰਾਸ਼ਟਰੀ ਸੰਮੇਲਨ 'ਸੇਪ 2026' ਕਰਵਾਇਆ

ਅਜੀਤ ਡੈਸਕ 02-03-2026
ਬਨੂੜ, 1 ਮਾਰਚ (ਭੁਪਿੰਦਰ ਸਿੰਘ)-ਕੌਂਸਲ ਆਫ਼ ਆਰਕੀਟੈਕਚਰ (ਸੀਓਏ) ਅਤੇ ਚਿਤਕਾਰਾ ਸਕੂਲ ਆਫ਼ ਪਲੈਨਿੰਗ ਐਂਡ ਆਰਕੀਟੈਕਚਰ ਦੇ ਸਾਂਝੇ ਉਪਰਾਲੇ ਨਾਲ ਤਿੰਨ ਦਿਨਾਂ ਦਾ ਅੰਤਰਰਾਸ਼ਟਰੀ ਸੰਮੇਲਨ 'ਸੇਪ 2026: ਸਸਟੇਨੇਬਲ ਹੈਬਿਟੈਟਸ ਐਂਡ ਆਰਕੀਟੈਕਚਰ ਫ਼ਾਰ ਦਾ ਪੀਪਲ ਐਂਡ ਦਾ ਅਰਥ' ਚਿਤਕਾਰਾ ਯੂਨੀਵਰਸਿਟੀ ਦੇ ਪੰਜਾਬ ਕੈਂਪਸ ਵਿਚ ਕਰਵਾਇਆ ਗਿਆ | ਸੰਮੇਲਨ ਦੌਰਾਨ ਦੇਸ਼-ਵਿਦੇਸ਼ ਤੋਂ ਆਏ ਵਿਸ਼ੇਸ਼ ਗਿਆਨ, ਅਕਾਦਮਿਕ ਵਿਦਵਾਨਾਂ, ਨੀਤੀ ਨਿਰਧਾਰਕਾਂ ਅਤੇ ਵਿਦਿਆਰਥੀਆਂ ਨੇ ਪਰਿਆਵਰਣ-ਅਨੁਕੂਲ ਅਤੇ ਲੋਕ-ਹਿਤੈਸ਼ੀ ਸ਼ਹਿਰਾਂ ਦੇ ਨਿਰਮਾਣ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ | ਇਸ ਅੰਤਰਰਾਸ਼ਟਰੀ ਸੰਮੇਲਨ ਵਿਚ 41 ਯੂਨੀਵਰਸਿਟੀਆਂ ਅਤੇ ਸਿੱਖਿਆ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਭਾਗ ਲਿਆ | ਸਾਊਥ ਅਫ਼ਰੀਕਾ, ਨਾਰਵੇ, ਸਵਿਟਜ਼ਰਲੈਂਡ, ਜਰਮਨੀ ਅਤੇ ਯੂਨਾਈਟਿਡ ਸਟੇਟਸ ਸਮੇਤ ਕਈ ਦੇਸ਼ਾਂ ਤੋਂ ਵੀ ਵਿਦਵਾਨ ਸ਼ਾਮਲ ਹੋਏ | ਸੰਮੇਲਨ ਵਿਚ ਪੰਜ ਵਿਸ਼ਿਆਂ ਉੱਤੇ ਖੋਜ ਪੱਤਰ ਪੇਸ਼ ਕੀਤੇ ਗਏ ਅਤੇ ਸਰਵੋਤਮ ਖੋਜ ਪੱਤਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਸੰਮੇਲਨ ਦੌਰਾਨ ਤਿੰਨ ਮੁੱਖ ਵਕਤਾਵਾਂ ਅਤੇ ਦਸ ਵਿਸ਼ੇਸ਼ ਵਕਤਾਵਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ | ਵੱਖ-ਵੱਖ ਸੈਸ਼ਨਾਂ ਵਿਚ ਮੌਸਮ ਅਨੁਕੂਲ ਇਮਾਰਤਾਂ ਦਾ ਨਿਰਮਾਣ, ਪਰਿਆਵਰਣ-ਮਿੱਤਰ ਸ਼ਹਿਰੀ ਵਿਕਾਸ, ਘੱਟ ਪ੍ਰਭਾਵ ਵਾਲੀ ਨਿਰਮਾਣ ਸਮਗਰੀ ਦੀ ਵਰਤੋਂ ਅਤੇ ਸਮੁਦਾਇ ਆਧਾਰਿਤ ਡਿਜ਼ਾਈਨ ਵਰਗੇ ਵਿਸ਼ਿਆਂ 'ਤੇ ਚਰਚਾ ਹੋਈ | ਵਕਤਾਵਾਂ ਨੇ ਕਿਹਾ ਕਿ ਤੇਜ਼ੀ ਨਾਲ ਹੋ ਰਹੇ ਸ਼ਹਿਰੀਕਰਨ ਅਤੇ ਜਲਵਾਯੂ ਪਰਿਵਰਤਨ ਵਰਗੀਆਂ ਚੁਨੌਤੀਆਂ ਦਾ ਹੱਲ ਜ਼ਿੰਮੇਵਾਰ ਵਾਸਤੂਕਲਾ ਰਾਹੀਂ ਹੀ ਸੰਭਵ ਹੈ | ਯੂਨੀਵਰਸਿਟੀ ਆਫ਼ ਕੈਲੇਫੋਰਨੀਆ, ਬਰਕਲੇ, ਅਮਰੀਕਾ ਤੋਂ ਪਹੁੰਚੇ ਪ੍ਰੋ. ਅਲੀ ਏ. ਅਲਰਾਉਫ ਨੇ ਆਧੁਨਿਕ ਸ਼ਹਿਰਾਂ ਵਿਚ ਆ ਰਹੇ ਬਦਲਾਅ ਅਤੇ ਟਿਕਾਊ ਵਿਕਾਸ ਦੀ ਲੋੜ 'ਤੇ ਰੌਸ਼ਨੀ ਪਾਈ | ਉਨ੍ਹਾਂ ਕਿਹਾ ਕਿ ਭਵਿੱਖ ਦੇ ਸ਼ਹਿਰ ਮਜ਼ਬੂਤ, ਸੁਰੱਖਿਅਤ ਅਤੇ ਪਰਿਆਵਰਣ-ਅਨੁਕੂਲ ਹੋਣੇ ਚਾਹੀਦੇ ਹਨ, ਜੋ ਸਮੇਂ ਦੀ ਮੰਗ ਹੈ | ਕੌਂਸਲ ਆਫ਼ ਆਰਕੀਟੈਕਚਰ ਦੇ ਪ੍ਰਧਾਨ ਡਾ. ਅਭਯ ਪੁਰੋਹਿਤ ਨੇ ਆਪਣੇ ਅਧਿਆਕਸ਼ੀ ਸੰਬੋਧਨ ਵਿਚ ਕਿਹਾ ਕਿ ਵਾਸਤੁਕਲਾ ਦੀ ਸਿੱਖਿਆ ਅਤੇ ਪੇਸ਼ੇਵਾਰ ਕਾਰਜ ਵਿਚ ਸਤਤ ਵਿਕਾਸ ਨੂੰ ਪਹਿਲ ਦੇਣੀ ਲਾਜ਼ਮੀ ਹੈ | ਉਨ੍ਹਾਂ ਨੌਜਵਾਨ ਵਾਸਤੂਕਾਰਾਂ ਨੂੰ ਸਮਾਜ ਅਤੇ ਪ੍ਰਕਿਰਤੀ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਸੱਦਾ ਦਿੱਤਾ | ਸੰਮੇਲਨ ਦੀ ਸੰਯੋਜਕ ਅਤੇ ਸੀਓਏਟੀ ਆਰ.ਸੀ. ਪੁਣੇ ਦੀ ਨਿਰਦੇਸ਼ਕ ਆਰਕੀਟੈਕਟ ਜਯਸ੍ਰੀ ਦੇਸ਼ਪਾਂਡੇ ਨੇ ਖੋਜ-ਆਧਾਰਿਤ ਸਿੱਖਿਆ ਨੂੰ ਅਤਿ ਅਹਿਮ ਦੱਸਿਆ | ਸੀਓਏ ਦੇ ਰਜਿਸਟਰਾਰ ਆਰ. ਕੇ. ਓਬਰਾਏ ਵੀ ਇਸ ਮੌਕੇ 'ਤੇ ਹਾਜ਼ਰ ਰਹੇ | ਸਸਟੇਨੇਬਿਲਟੀ ਅਤੇ ਵਿਸ਼ਵ ਪੱਧਰੀ ਅਕਾਦਮਿਕ ਸਾਂਝ ਪ੍ਰਤੀ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦਰਸਾਉਂਦੇ ਹੋਏ ਚਿਤਕਾਰਾ ਯੂਨੀਵਰਸਿਟੀ ਦੀ ਪ੍ਰੋ-ਚਾਂਸਲਰ ਡਾ. ਮਧੁ ਚਿਤਕਾਰਾ ਨੇ ਕਿਹਾ, ''ਚਿਤਕਾਰਾ ਯੂਨੀਵਰਸਿਟੀ ਵਿਚ ਅਸੀਂ ਮੰਨਦੇ ਹਾਂ ਕਿ ਸਸਟੇਨਏਬਲ ਆਵਾਸ ਸਿਰਫ਼ ਇਮਾਰਤਾਂ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਡੀ ਸਾਂਝੀ ਜ਼ਿੰਮੇਵਾਰੀ ਹਨ | 'ਸੇਪ 2026' ਦੀ ਮੇਜ਼ਬਾਨੀ ਸਾਡੇ ਇਸ ਵਾਅਦੇ ਨੂੰ ਦਰਸਾਉਂਦੀ ਹੈ ਕਿ ਅਸੀਂ ਸਸਟੇਨੇਬਲ ਆਰਕੀਟੈਕਚਰ ਸਿੱਖਿਆ ਨੂੰ ਅੱਗੇ ਵਧਾਈਏ, ਅੰਤਰਰਾਸ਼ਟਰੀ ਅਕਾਦਮਿਕ ਸਹਿਯੋਗ ਮਜ਼ਬੂਤ ਕਰੀਏ ਅਤੇ ਅਜਿਹੇ ਨਵੇਂ ਡਿਜ਼ਾਇਨ ਤਿਆਰ ਕਰੀਏ ਜੋ ਲੋਕਾਂ ਅਤੇ ਧਰਤੀ ਦੋਵਾਂ ਲਈ ਫ਼ਾਇਦੇਮੰਦ ਹੋਣ |'' ਪੰਜਾਬ ਕੈਂਪਸ ਵਿਚ ਆਯੋਜਿਤ 'ਸੇਪ 2026' ਭਾਰਤ ਵਿਚ ਵਾਸਤੁਕਲਾ ਖੇਤਰ ਦਾ ਇਕ ਮਹੱਤਵਪੂਰਨ ਅੰਤਰਰਾਸ਼ਟਰੀ ਸੰਮੇਲਨ ਸਾਬਤ ਹੋਇਆ |
ਪਿਛਲੀ ਖ਼ਬਰ ਹਲਕਾ ਸਨੌਰ ਅੰਦਰ, ਝੋਲਾ ਛਾਪ ਡਾਕਟਰ ਬਣ ਰਹੇ ਨੇ ਮਸੀਹਾ ਅਗਲੀ ਖ਼ਬਰ ਨਾਭਾ ਵਿਖੇ ਮਨਾਇਆ 68ਵਾਂ ਸ੍ਰੀ ਵਿਸ਼ਵਕਰਮਾ ਮੂਰਤੀ ਸਥਾਪਨਾ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।