10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਹਲਕਾ ਸਨੌਰ ਅੰਦਰ, ਝੋਲਾ ਛਾਪ ਡਾਕਟਰ ਬਣ ਰਹੇ ਨੇ ਮਸੀਹਾ

ਅਜੀਤ ਡੈਸਕ 02-03-2026
ਭੁੱਨਰਹੇੜੀ, 1 ਮਾਰਚ (ਧਨਵੰਤ ਸਿੰਘ)-ਹਲਕਾ ਸਨੌਰ ਅਧੀਨ ਆਉਂਦੇ ਵੱਖ ਵੱਖ ਪਿੰਡਾਂ ਦੇ ਪਸ਼ੂਆਂ ਲਈ ਮਸੀਹਾ ਰਹਿ ਚੁੱਕਾ ਸਰਕਾਰੀ ਵੈਟਰਨਰੀ ਹਸਪਤਾਲ ਬਹਿਲ ਅਚਾਨਕ ਬੰਦ ਹੋਣ ਕਾਰਨ ਪਸ਼ੂ-ਧਨ ਲਈ ਗੰਭੀਰ ਸੰਕਟ ਬਣ ਗਿਆ ਹੈ | ਫਿਲਹਾਲ ਇਲਾਜ ਦੀਆਂ ਸੇਵਾਵਾਂ ਪੂਰੀ ਤਰ੍ਹਾਂ ਠੱਪ ਪਈਆਂ ਹਨ, ਹਸਪਤਾਲ ਦੀ ਦੇਖਭਾਲ ਨਾ ਹੋਣ ਕਾਰਨ ਇਮਾਰਤ ਖੰਡਰ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ | ਹਸਪਤਾਲ ਦੇ ਆਲੇ-ਦੁਆਲੇ ਸੀਵਰੇਜ ਦਾ ਗੰਦਾ ਪਾਣੀ ਫੈਲਿਆ ਹੋਇਆ ਹੈ ਜੋ ਬਦਬੂ ਅਤੇ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ, ਜਿਸ ਨਾਲ ਲੋਕਾਂ ਵਿਚ ਚਿੰਤਾ ਅਤੇ ਰੋਸ ਵਧ ਰਿਹਾ ਹੈ | ਪਿੰਡ ਵਾਸੀਆਂ ਅਨੁਸਾਰ ਇਹ ਹਸਪਤਾਲ ਸਿਰਫ਼ ਬਹਿਲ ਹੀ ਨਹੀਂ, ਸਗੋਂ ਆਲੇ-ਦੁਆਲੇ ਕਈ ਪਿੰਡਾਂ ਦੇ ਪਸ਼ੂਆਂ ਲਈ ਜੀਵਨ-ਰੇਖਾ ਸੀ | ਹੁਣ ਲੋਕਾਂ ਨੂੰ ਪਸ਼ੂਆਂ ਦੇ ਇਲਾਜ ਕਰਵਾਉਣ ਲਈ ਮੁਸ਼ਕਲਾਂ ਦਰਪੇਸ਼ ਆ ਰਹੀਆਂ ਹਨ | ਐਮਰਜੈਂਸੀ ਹਾਲਤ ਵਿਚ ਸਮੇਂ 'ਤੇ ਇਲਾਜ ਨਾ ਮਿਲਣ ਕਾਰਨ ਪਸ਼ੂਆਂ ਦੀ ਜਾਨ ਨੂੰ ਵੀ ਖ਼ਤਰਾ ਬਣਿਆ ਰਹਿੰਦਾ ਹੈ | ਸਰਕਾਰੀ ਹਸਪਤਾਲ ਵਿਚ ਡਾਕਟਰ ਨਾ ਹੋਣ ਕਾਰਨ ਝੋਲਾ ਛਾਪਾਂ ਦੀ ਚਾਂਦੀ ਬਣੀ ਹੋਈ ਹੈ ਅਤੇ ਪਸ਼ੂ ਪਾਲਕਾਂ ਦੀ ਲੁੱਟ ਹੋ ਰਹੀ ਹੈ | ਸਰਕਾਰੀ ਹਸਪਤਾਲ ਬੰਦ ਹੋਣ ਨਾਲ ਹਾਲਾਤ ਗੰਭੀਰ ਚੁੱਕੇ ਹਨ | ਇਲਾਕੇ ਵਿਚ ਕਥਿਤ ''ਝੋਲਾ ਛਾਪ'' ਅਤੇ ਆਪੰੂ ਬਣੇ ਡਾਕਟਰ ਪਸ਼ੂਆਂ ਦੇ ਇਲਾਜ ਦੇ ਮਸੀਹਾ ਬਣ ਕੇ ਘੁੰਮ ਰਹੇ ਹਨ | ਬਿਨਾਂ ਯੋਗਤਾ ਅਤੇ ਬਿਨਾਂ ਸਰਕਾਰੀ ਮਨਜ਼ੂਰੀ ਦੇ ਇਹ ਲੋਕ ਪਸ਼ੂਆਂ ਦਾ ਇਲਾਜ ਕਰ ਰਹੇ ਹਨ ਅਤੇ ਪਸ਼ੂ ਪਾਲਕਾਂ ਤੋਂ ਮੂੰਹ ਮੰਗੀ ਫ਼ੀਸ ਵਸੂਲ ਰਹੇ ਹਨ | ਹਲਕਾ ਸਨੌਰ ਵਿਚ ਪਸ਼ੂ ਦੇ ਇਲਾਜ ਲਈ ਲੋਕਾਂ ਦੀ ਖੁੱਲ੍ਹੀ ਲੁੱਟ ਹੋ ਰਹੀ ਹੈ, ਪਰ ਸੰਬੰਧਿਤ ਵਿਭਾਗ ਵਲੋਂ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਣਅਧਿਕਾਰਤ ਡਾਕਟਰਾਂ ਤੋਂ ਇਲਾਜ ਕਰਵਾਉਣਾ ਸਾਡੀ ਮਜਬੂਰੀ ਬਣ ਚੁੱਕੀ ਹੈ ਅਤੇ ਲੁੱਟ ਦਾ ਸਾਧਨ ਬਣਿਆ ਹੋਇਆ ਹੈ, ਇਸ ਦੇ ਯੋਗ ਹੱਲ ਸਰਕਾਰ ਨੂੰ ਸਾਰਥਿਕ ਕਦਮ ਚੁੱਕਣ ਦੀ ਜ਼ਰੂਰਤ ਹੈ | ਪਸ਼ੂ ਪਾਲਕਾਂ ਨੇ ਕਿਹਾ ਕਿ ਸਰਕਾਰ ਵੈਟਰਨਰੀ ਹਸਪਤਾਲਾਂ ਦੀ ਸਾਂਭ ਸੰਭਾਲ ਕਰਕੇ ਚੰਗੇ ਡਾਕਟਰ ਮੁਹੱਈਆ ਕਰਵਾਉਣ ਦੀ ਲੋੜ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਹਲਕੇ ਦੇ ਹੋਰ ਵੀ ਹਸਪਤਾਲ ਡਾਕਟਰਾਂ ਅਤੇ ਸਟਾਫ਼ ਨਾ ਹੋਣ ਕਾਰਨ ਸਮੱਸਿਆਵਾਂ ਹਨ | ਵੱਖ-ਵੱਖ ਹਸਪਤਾਲਾਂ ਦੀਆਂ ਇਮਾਰਤਾਂ ਦਿਨ ਪ੍ਰਤੀ ਦਿਨ ਖਸਤਾ ਹੋ ਰਹੀਆਂ ਹਨ | ਕਿਸਾਨਾਂ ਵਲੋਂ ਪਸ਼ੂ ਪਾਲਨ ਤੋਂ ਕਿਨਾਰਾ ਕਰਨਾ ਵੈਟਰਨਰੀ ਹਸਪਤਾਲਾਂ ਵਿਚ ਡਾਕਟਰਾਂ ਦੀ ਘਾਟ ਅਤੇ ਚੰਗੀਆਂ ਸਹੂਲਤਾਂ ਨਾ ਹੋਣਾ ਵੀ ਆਖਿਆ ਜਾ ਸਕਦਾ ਹੈ | ਕਿਉਂਕਿ ਪਸ਼ੂ ਪਾਲਕ ਨੂੰ ਸਮੇਂ ਸਿਰ ਮੈਡੀਕਲ ਸਹੂਲਤਾਂ ਨਾ ਮਿਲਣ ਕਾਰਨ ਆਰਥਿਕ ਨੁਕਸਾਨ ਝੱਲਣਾ ਪੈਦਾ ਹੈ |
ਪਿਛਲੀ ਖ਼ਬਰ ਦਫ਼ਤਰੀ ਮੁਲਾਜ਼ਮ ਸਾਥੀਆਂ 'ਤੇ ਪੁਲਿਸ ਤਸ਼ੱਦਦ ਦੀ ਨਿਖੇਧੀ ਅਗਲੀ ਖ਼ਬਰ ਚਿਤਕਾਰਾ ਯੂਨੀਵਰਸਿਟੀ 'ਚ ਕੌਂਸਲ ਆਫ਼ ਆਰਕੀਟੈਕਚਰ ਦਾ ਤਿੰਨ ਦਿਨਾਂ ਅੰਤਰਰਾਸ਼ਟਰੀ ਸੰਮੇਲਨ 'ਸੇਪ 2026' ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।