11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਉੱਨ ਨਾਲ ਉਤਪਾਦ ਬਣਾਉਣ ਵਾਲੀ ਜੋੜੀ ਮੇਲੇ 'ਚ ਛਾਈ

ਅਜੀਤ ਡੈਸਕ 03-03-2026

ਧਰਮਿੰਦਰ ਸਿੰਘ ਸਿੱਧੂ
ਪਟਿਆਲਾ, 2 ਮਾਰਚ -ਪਟਿਆਲਾ ਵਿਖੇ ਚਲ ਰਹੇ ਸਖੀ ਸ਼ਕਤੀ ਕਰਾਫ਼ਟ ਮੇਲੇ 'ਚ ਲੋਕਾਂ ਦੀ ਪਸੰਦ ਬਣ ਕੇ ਉੱਭਰੀ ਉੱਨ ਤੋਂ ਬਣੀਆਂ ਵਸਤਾਂ ਬਣਾਉਣ ਵਾਲੀ ਜੋੜੀ ਦੇ ਕੰਮ ਤੋਂ ਹਰ ਵਰਗ ਦੇ ਲੋਕ ਖ਼ੁਸ਼ ਹੁੰਦੇ ਨਜ਼ਰ ਆ ਰਹੇ ਹਨ | ਅਜੈ ਅਰੋੜਾ ਅਤੇ ਸੀਮਾ ਅਰੋੜਾ ਦੀ ਇਹ ਜੋੜੀ ਬੇਸ਼ੱਕ ਪੰਜਾਬ ਦੇ ਫਗਵਾੜੇ ਜ਼ਿਲ੍ਹੇ ਦੇ ਵਸਨੀਕ ਹਨ ਪਰੰਤੂ ਹੁਣ ਲੰਮੇ ਸਮੇਂ ਤੋਂ ਪੰਚਕੂਲਾ ਵਿਖੇ ਰਹਿ ਰਹੇ ਹਨ | ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਦੇ ਆਸ ਪਾਸ ਦੀਆਂ ਯੂਨੀਵਰਸਿਟੀਆਂ, ਕਾਲਜਾਂ 'ਚ ਆਪਣੀ ਉੱਨ ਦੀ ਕਲਾ ਨਾਲ ਬਣਾਏ ਜਾਣ ਵਾਲੇ ਉਤਪਾਦਾਂ ਤੋਂ ਨਾਮਣਾ ਖੱਟ ਚੁੱਕੀ ਇਹ ਜੋੜੀ ਪਹਿਲੀ ਵਾਰ ਪਟਿਆਲਾ ਦੇ ਕਿਸੇ ਮੇਲੇ 'ਚ ਆਏ ਹਨ |
ਇਸ ਮੌਕੇ ਗੱਲਬਾਤ ਕਰਦਿਆਂ ਅਜੈ ਅਤੇ ਸੀਮਾ ਨੇ ਦਸਿਆ ਕਿ ਬੇਸ਼ੱਕ ਪਹਿਲਾਂ ਉਹ ਆਪੋ ਆਪਣੀਆਂ ਨੌਕਰੀਆਂ 'ਚ ਰੁੱਝੇ ਹੋਏ ਸਨ ਪਰੰਤੂ ਉਨ੍ਹਾਂ ਵਲੋਂ ਆਪਣੇ ਜਾਣਕਾਰਾਂ, ਰਿਸ਼ਤੇਦਾਰਾਂ ਨੂੰ ਸ਼ੌਕ ਦੇ ਤੌਰ 'ਤੇ ਉੱਨ ਨਾਲ ਬਣੀਆਂ ਵਸਤਾਂ ਤੋਹਫ਼ੇ ਦੇ ਤੌਰ 'ਤੇ ਦੇ ਦਿੱਤੀਆਂ ਜਾਂਦੀਆਂ ਸਨ ਜਿਸ ਨਾਲ ਜਿਥੇ ਉਹ ਆਪਣੀ ਕਲਾ 'ਚ ਨਿਪੁੰਨ ਹੁੰਦੇ ਗਏ ਉੱਥੇ ਹੀ ਉਨ੍ਹਾਂ ਦੇ ਜਾਣਕਾਰਾਂ ਤੇ ਸੰਬੰਧੀਆਂ ਵਲੋਂ ਇਨ੍ਹਾਂ ਵਸਤਾਂ ਦੀ ਮੰਗ ਵੀ ਵਧਦੀ ਰਹੀ | ਜਿਸ ਤੋਂ ਬਾਅਦ ਪਿਛਲੇ 3 ਸਾਲਾਂ ਤੋਂ ਉੱਨ ਨਾਲ ਉਨ੍ਹਾਂ ਵਲੋਂ ਫੁਲ, ਬੱਚਿਆਂ ਦੇ ਖਿਡੌਣੇ, ਵੱਖ-ਵੱਖ ਤਰ੍ਹਾਂ ਦਾ ਕਾਰਟੂਨ, ਮੋਤੀਆਂ ਤੋਂ ਤਿਆਰ ਕੀਤੀਆਂ ਵਸਤਾਂ ਸਮੇਤ ਬੁੱਕੇ ਤਿਆਰ ਕੀਤੇ ਜਾਣ ਲੱਗੇ | ਜਿਸ ਦੀ ਮੰਗ ਸੋਸ਼ਲ ਮੀਡੀਆ ਅਤੇ ਯੂਨੀਵਰਸਿਟੀਆਂ ਦੇ ਸਮਾਗਮਾਂ 'ਚ ਵਧਦੀ ਜਾਣ ਲੱਗੀ ਅਤੇ ਹੌਲੀ-ਹੌਲੀ ਇਲਾਕੇ 'ਚ ਉਨ੍ਹਾਂ ਦਾ ਨਾਮਣਾ ਹੁੰਦਾ ਗਿਆ | ਅਜੈ ਅਰੋੜਾ ਜੋ ਕਿ ਪਹਿਲਾਂ ਉੱਨ ਦੀ ਕੰਪਨੀ 'ਚ ਕੰਮ ਕਰਦੇ ਰਹੇ ਹਨ ਨੇ ਦਸਿਆ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਅਤੇ ਉਹ ਆਪਣੀ ਪਤਨੀ ਨਾਲ ਪਿਛਲੇ ਤਿੰਨ ਸਾਲਾਂ ਤੋਂ ਵੱਖ-ਵੱਖ ਥਾਵਾਂ 'ਤੇ ਜਾ ਕੇ ਆਪਣੇ ਉਤਪਾਦਾਂ ਨੂੰ ਵੇਚ ਰਹੇ ਹਨ ਜਿਨ੍ਹਾਂ ਨੂੰ ਲੋਕਾਂ ਵਲੋਂ ਦਿਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਹੋ ਹੌਸਲੇ ਨਾਲ ਉਹ ਆਪਣੇ ਉਤਪਾਦਾਂ 'ਚ ਦਿਨੋਂ ਦਿਨ ਵਾਧਾ ਕਰ ਰਹੇ ਹਨ | ਪਟਿਆਲਾ ਦੇ ਮੇਲੇ 'ਚ ਮਿਲ ਰਹੇ ਭਰਪੂਰ ਯੋਗਦਾਨ ਤੋਂ ਉਨ੍ਹਾਂ ਨੇ ਖ਼ੁਸ਼ੀ ਪ੍ਰਗਟ ਕੀਤੀ |

ਪਿਛਲੀ ਖ਼ਬਰ ਨਗਰ ਨਿਗਮ ਨੇ 2026-27 ਲਈ 161 ਕਰੋੜ 2 ਲੱਖ ਰੁਪਏ ਦਾ ਬਜਟ ਕੀਤਾ ਪਾਸ ਅਗਲੀ ਖ਼ਬਰ ਬਲਾਕ ਹਰਸ਼ਾ ਛੀਨਾ ਆਂਗਣਵਾੜੀ ਵਰਕਰ ਹੈਲਪਰ ਮੁਲਾਜ਼ਮ ਯੂਨੀਅਨ ਦੀ ਹੋਈ ਚੋਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।