03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਮੋਟਰਸਾਈਕਲ ਸਵਾਰ ਸਾਮਾਨ ਵਾਲਾ ਬੈਗ ਖੋਹ ਕੇ ਹੋਏ ਫ਼ਰਾਰ

ਅਜੀਤ ਡੈਸਕ 04-03-2026
ਰਾਜਪੁਰਾ, 3 ਮਾਰਚ (ਰਣਜੀਤ ਸਿੰਘ)-ਸਿਟੀ ਪੁਲਿਸ ਨੇ ਇਕ ਸ਼ਿਕਾਇਤ ਦੇ ਆਧਾਰ 'ਤੇ ਨਾਮਾਲੂਮ ਮੋਟਰਸਾਈਕਲ ਸਵਾਰਾਂ ਦੇ ਖ਼ਿਲਾਫ਼ ਕੀਮਤੀ ਸਾਮਾਨ ਵਾਲਾ ਬੈਗ ਖੋਹਣ ਦੇ ਦੋਸ਼ 'ਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਪੁਲਿਸ ਨੂੰ ਸੁਖਵੰਤ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਮਰਦਾਂਪੁਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਵਕਤ ਰਾਤ ਕਰੀਬ ਸਾਢੇ ਦਸ ਵਜੇ ਦਾ ਹੋਵੇਗਾ ਜਦੋਂ ਉਹ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਘਰ ਨੂੰ ਜਾ ਰਿਹਾ ਸੀ ਜਦੋਂ ਉਹ ਨਵੇਂ ਬਣੇ ਅੰਡਰਬਿ੍ਜ ਦੇ ਨੇੜੇ ਗਿਆ ਤਾਂ ਉਸ ਸਮੇਂ ਤਿੰਨ ਨਾਮਾਲੂਮ ਮੋਟਰ ਸਾਈਕਲ ਸਵਾਰ ਆਏ ਅਤੇ ਉਸ ਕੋਲ ਫੜਿਆ ਹੋਇਆ ਕੀਮਤੀ ਸਮਾਨ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ ਹਨ | ਸੁਖਵੰਤ ਸਿੰਘ ਦੇ ਦੱਸਣ ਮੁਤਾਬਿਕ ਬੈਗ ਵਿਚ ਮੋਬਾਈਲ ਅਤੇ ਹੋਰ ਕੀਮਤੀ ਸਮਾਨ ਸੀ | ਦੱਸਣਯੋਗ ਹੈ ਕਿ ਨਵੇਂ ਬਣੇ ਅੰਡਰਬਿ੍ਜ ਦੇ ਨੇੜੇ ਅਕਸਰ ਹੀ ਦਿਨ ਢਲੇ ਵਾਰਦਾਤਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ | ਹੁਣ ਤੱਕ ਦਰਜਨਾਂ ਹੀ ਲੋਕਾਂ ਨਾਲ ਮਾਰਕੁਟਾਈ ਅਤੇ ਸਮਾਨ ਚੋਰੀ ਕਰਨ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਪਤਾ ਨਹੀਂ ਪੁਲਿਸ ਕਿਉਂ ਚੋਰਾਂ ਲੁਟੇਰਿਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਤੋਂ ਪੈਰ ਪਿਛਾਂਹ ਪੁੱਟ ਰਹੀ ਹੈ | ਲੋਕਾਂ ਦਾ ਕਹਿਣਾ ਹੈ ਕਿ ਵੈਸੇ ਤਾਂ ਪੁਲਿਸ ਸਾਰਾ ਦਿਨ ਕਦੇ ਕਿਸੇ ਚੋਕ ਵਿਚ ਮੋਟਰਸਾਈਕਲ ਸਵਾਰਾਂ ਨੂੰ ਚੈੱਕ ਕਰਦੀ ਹੈ | ਸੋਸ਼ਲ ਮੀਡੀਆ 'ਤੇ ਆਏ ਦਿਨ ਫ਼ੋਟੋਬਾਜ਼ੀ ਦਾ ਸਿਲਸਿਲਾ ਜਾਰੀ ਰਹਿੰਦਾ ਹੈ ਪਰ ਜਿਹੜੇ ਲੋਕੀ ਸ਼ਰੇਆਮ ਲੋਕਾਂ ਨਾਲ ਧੱਕੇਸ਼ਾਹੀ ਕਰਦੇ ਹਨ ਮਾਰਕੁਟਾਈ ਕਰਦੇ ਹਨ ਅਤੇ ਸਾਮਾਨ ਦੀ ਖੋਹ ਕਰਦੇ ਹਨ ਉਸ ਪਾਸੇ ਵੱਲ ਨਿਗਾਹ ਕਿਉਂ ਸਵੱਲੀ ਕੀਤੀ ਹੋਈ ਹੈ | ਇਸ ਦਾ ਪੁਲਿਸ ਕੋਲ ਸ਼ਾਇਦ ਹਾਲ ਦੀ ਘੜੀ ਕੋਈ ਜਵਾਬ ਨਹੀਂ ਹੈ | ਆਮ ਲੋਕਾਂ ਦਾ ਕਹਿਣਾ ਹੈ ਕਿ ਫ਼ੋਟੋਬਾਜ਼ੀ ਦਾ ਖਹਿੜਾ ਛੱਡ ਦੇ ਚੋਰਾਂ ਡਾਕੂਆਂ ਲੁਟੇਰਿਆਂ ਦੀ ਪੈੜ ਨੱਪਣੀ ਚਾਹੀਦੀ ਹੈ |
ਪਿਛਲੀ ਖ਼ਬਰ ਬਿਜਲੀ ਨਿਗਮ ਦੀਆਂ ਜ਼ਮੀਨਾਂ ਵੇਚਣ ਵਿਰੁੱਧ 6 ਨੂੰ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਭਾਰਤੀ ਮਹਿਲਾ ਕ੍ਰਿਕਟ ਟੀਮ ਲੌਰੀਅਸ ਪੁਰਸਕਾਰ ਲਈ ਨਾਮਜ਼ਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।