03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਬਿਜਲੀ ਨਿਗਮ ਦੀਆਂ ਜ਼ਮੀਨਾਂ ਵੇਚਣ ਵਿਰੁੱਧ 6 ਨੂੰ ਰੋਸ ਪ੍ਰਦਰਸ਼ਨ

ਅਜੀਤ ਡੈਸਕ 04-03-2026
ਪਟਿਆਲਾ, 3 ਮਾਰਚ (ਧਰਮਿੰਦਰ ਸਿੰੰਘ ਸਿੱਧ)-ਪੰਜਾਬ ਸਰਕਾਰ ਵਲੋਂ ਪਾਵਰਕਾਮ ਅਤੇ ਟਰਾਂਸਕੋ ਦੀਆਂ ਜ਼ਮੀਨਾਂ ਵੇਚਣ ਦੇ ਵਿਰੁੱਧ ਦੋਵੇਂ ਨਿਗਮਾਂ ਦੇ ਸਮੂਹ ਕਰਮਚਾਰੀਆਂ, ਅਧਿਕਾਰੀਆਂ, ਇੰਜੀਨੀਅਰਾਂ ਅਤੇ ਪੈਨਸ਼ਨਰਾਂ ਵਲੋਂ ਸਾਂਝੇ ਤੌਰ 'ਤੇ ਪਾਵਰ ਸੈਕਟਰ ਸਾਂਝੀ ਐਕਸ਼ਨ ਕਮੇਟੀ ਆਫ ਇੰਪਲਾਈਜ਼, ਇੰਜੀਨੀਅਰਜ਼ ਅਤੇ ਪੈਨਸ਼ਨਰਜ਼ ਦੇ ਬੈਨਰ ਹੇਠ ਪਿਛਲੇ ਸਮੇਂ ਤੋ ਪੰਜਾਬ 'ਚ ਜ਼ੋਨ ਪੱਧਰੀ ਧਰਨੇ ਲਗਾਏ ਗਏ ਅਤੇ 4 ਫਰਵਰੀ ਨੂੰ ਹੈੱਡ ਆਫ਼ਿਸ ਪਾਵਰਕਾਮ ਦੇ ਸਾਹਮਣੇ ਪੰਜਾਬ ਭਰ ਤੋ ਹਜ਼ਾਰਾਂ ਦੀ ਗਿਣਤੀ 'ਚ ਇਕੱਠੇ ਹੋ ਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜੁਆਇੰਟ ਐਕਸ਼ਨ ਕਮੇਟੀ ਦੇ ਆਗੂਆਂ ਸਰਵ ਅਵਤਾਰ ਸਿੰਘ ਕੈਂਥ, ਅਮਿਤ ਕੁਮਾਰ, ਇੰਜ. ਜਗਮੇਲ ਸਿੰਘ ਅਤੇ ਇੰਜ. ਜਤਿੰਦਰ ਸਿੰਘ ਉਬਰਾਏ, ਅਨਿਲ ਕੁਮਾਰ ਵਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਦੇ ਬਿਜਲੀ ਨਿਗਮਾਂ ਦੀਆਂ ਜ਼ਮੀਨਾਂ ਵੇਚਣ ਦੇ ਫ਼ੈਸਲੇ ਖ਼ਿਲਾਫ਼ ਜੁਆਇੰਟ ਐਕਸ਼ਨ ਕਮੇਟੀ ਵਲੋਂ ਪਟਿਆਲਾ ਵਿਖੇ ਹੋਈ ਮੀਟਿੰਗ 'ਚ ਲਏ ਗਏ ਫ਼ੈਸਲੇ ਅਨੁਸਾਰ 6 ਮਾਰਚ ਨੂੰ ਪਟਿਆਲਾ ਸਰਕਲ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਵਿਭਾਗ ਦੀਆਂ ਜ਼ਮੀਨਾਂ ਵੇਚਣ ਵਾਲੀ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਵੀ ਕੀਤਾ ਜਾਵੇਗਾ | ਜੁਆਇੰਟ ਐਕਸ਼ਨ ਕਮੇਟੀ ਵਲੋਂ ਪੰਜਾਬ ਸਰਕਾਰ ਨੂੰ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ ਕਿ ਜੇਕਰ ਜ਼ਮੀਨਾਂ ਵੇਚਣ ਵਾਲੀ ਮੁਹਿੰਮ ਤੁਰੰਤ ਨਾ ਰੋਕੀ ਗਈ ਤਾਂ ਇਸ ਦੇ ਖ਼ਿਲਾਫ਼ ਮੁਲਾਜ਼ਮ ਜਥੇਬੰਦੀਆਂ ਵੱਡੇ ਸੰਘਰਸ਼ ਵੀ ਕਰ ਸਕਦੀਆਂ ਹਨ |
ਪਿਛਲੀ ਖ਼ਬਰ ਵਿਧਾਇਕ ਜੌੜਾਮਾਜਰਾ ਨੇ ਟਾਵਰ ਮੋਰਚੇ ਦੇ ਆਗੂਆਂ ਨੂੰ ਹਲੀਮੀ ਨਾਲ ਦਿੱਤੇ ਸਪਸ਼ਟ ਤੇ ਸਾਫ਼ ਜਵਾਬ ਅਗਲੀ ਖ਼ਬਰ ਮੋਟਰਸਾਈਕਲ ਸਵਾਰ ਸਾਮਾਨ ਵਾਲਾ ਬੈਗ ਖੋਹ ਕੇ ਹੋਏ ਫ਼ਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।