03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਜਥੇਦਾਰ ਟੌਹੜਾ ਦੀ ਯਾਦ 'ਚ ਪਿੰਡ ਟੌਹੜਾ ਵਿਖੇ 5, 6 ਮਾਰਚ ਨੂੰ ਹੋਵੇਗਾ 16ਵਾਂ ਟੌਹੜਾ ਕਬੱਡੀ ਕੱਪ- ਟੌਹੜਾ

ਟੌਹੜਾ ਕਬੱਡੀ ਕੱਪ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਥੇਦਾਰ ਸਤਵਿੰਦਰ ਸਿੰਘ ਟੌਹੜਾ, ਰਣਧੀਰ ਸਿੰਘ ਢੀਂਡਸਾ, ਅਮਰੀਕ ਸਿੰਘ ਮੈਨੇਜਰ ਪ੍ਰਧਾਨ, ਰਾਜਵਿੰਦਰ ਸਿੰਘ ਭੰਗੂ ਸੀਨੀਅਰ ਮੀਤ ਪ੍ਰਧਾਨ ਤੇ ਹੋਰ | ਅਜੀਤ ਤਸਵੀਰ <br/> 04-03-2026
ਭਾਦਸੋਂ, 3 ਮਾਰਚ (ਗੁਰਬਖ਼ਸ਼ ਸਿੰਘ ਵੜੈਚ)-ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਯਾਦ ਵਿਚ ਪਿੰਡ ਟੌਹੜਾ ਵਿਖੇ 5, 6 ਮਾਰਚ 2026 ਨੂੰ ਹੋਣ ਵਾਲੇ 16ਵੇ ਟੌਹੜਾ ਕਬੱਡੀ ਕੱਪ ਸੰਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਨੇ ਦਸਿਆ ਕਿ ਇਹ ਟੂਰਨਾਮੈਂਟ ਦੋ ਦਿਨਾਂ ਦਾ ਹੋਵੇਗਾ, ਜਿਸ 'ਚ ਦੇਸ਼-ਵਿਦੇਸ਼ ਦੇ ਖਿਡਾਰੀ ਹਿੱਸਾ ਲੈਣਗੇ | ਉਨ੍ਹਾਂ ਕਿਹਾ ਕਿ ਭਾਵੇ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਵਿੱਛੜੀਆਂ ਕਰੀਬ 22 ਸਾਲ ਹੋ ਗਏ ਹਨ ਪਰ ਉਨ੍ਹਾਂ ਦੀਆਂ ਕੀਤੀਆਂ ਸੇਵਾਵਾਂ ਦੀਆਂ ਯਾਦਾਂ ਅੱਜ ਵੀ ਤਾਜ਼ਾ ਹਨ ਤੇ ਉਹ ਅੱਜ ਵੀ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ, ਇਹ ਟੂਰਨਾਮੈਂਟ ਉਨ੍ਹਾਂ ਦੀ ਨਿੱਘੀ ਯਾਦ ਵਿਚ ਦੇਸ਼ ਵਿਦੇਸ਼ ਵਿਚ ਵਸਦੇ ਉਨ੍ਹਾਂ ਦੇ ਸ਼ੁਭਚਿੰਤਕਾਂ ਵਲੋਂ ਵੱਡੇ ਪੱਧਰ 'ਤੇ ਕਰਵਾਇਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਦੋ ਦਿਨ ਚੱਲਣ ਵਾਲੇ ਇਸ ਟੂਰਨਾਮੈਂਟ ਵਿਚ ਜਿੱਥੇ ਪਹਿਲੇ ਦਿਨ 32,37 ਅਤੇ 47 ਕਿੱਲੋ ਦੀਆਂ ਟੀਮਾਂ ਦੇ ਕਬੱਡੀ ਦੇ ਮੈਚ ਹੋਣਗੇ, ਜਿਸ ਵਿਚ ਟਰਾਲੀ ਬੈਕ ਮੁਕਾਬਲੇ ਅਤੇ ਹੋਰ ਪੇਂਡੂ ਵਿਰਾਸਤੀ ਖੇਡਾਂ ਹੋਣਗੀਆਂ | ਇਸੇ ਤਰ੍ਹਾਂ ਦੂਸਰੇ ਦਿਨ ਦੇ ਟੂਰਨਾਮੈਂਟ ਵਿਚ ਇਕ ਪਿੰਡ ਓਪਨ ਦੀਆਂ ਸੱਦਾ ਪ੍ਰਾਪਤ ਕਬੱਡੀ 8 ਅਕੈਡਮੀਆਂ ਦੇ ਮੈਚ ਹੋਣਗੇ ਅਤੇ ਮਾਝਾ, ਮਾਲਵਾ, ਦੁਆਬਾ ਅਤੇ ਹਰਿਆਣਾ ਦੀਆਂ ਟੀਮਾਂ ਦੇ ਵਿਸ਼ੇਸ਼ ਮੈਚ ਹੋਣਗੇ, ਜਿਸ ਵਿਚ ਦੇਸ਼ ਵਿਦੇਸ਼ ਦੇ ਖਿਡਾਰੀ ਹਿੱਸਾ ਲੈ ਰਹੇ ਹਨ | ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਵਿਚ ਪਹਿਲੇ ਨੰਬਰ 'ਤੇ ਆਉਣ ਵਾਲੀ ਟੀਮ ਨੂੰ 2 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ ਅਤੇ ਦੂਸਰੇ ਨੰਬਰ 'ਤੇ ਆਉਣ ਵਾਲੀ ਟੀਮ ਨੂੰ ਡੇਢ ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ | ਇਸੇ ਤਰ੍ਹਾਂ ਬੈੱਸਟ ਰੇਡਰ ਤੇ ਜਾਫੀ ਨੂੰ 31-31 ਹਜ਼ਾਰ ਰੁਪਏ ਦੇ ਇਨਾਮ ਦਿੱਤੇ ਜਾਣਗੇ | ਇਸ ਮੌਕੇ ਹੋਰਨਾਂ ਤੋ ਇਲਾਵਾ ਟੌਹੜਾ ਕਬੱਡੀ ਕੱਪ ਦੇ ਪ੍ਰਧਾਨ ਮੈਨੇਜਰ ਅਮਰੀਕ ਸਿੰਘ, ਸੀਨੀਅਰ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਭੰਗੂ, ਰਣਧੀਰ ਸਿੰਘ ਢੀਂਡਸਾ, ਪ੍ਰੀਤ ਬੱਤਰਾ ਜਨਰਲ ਸਕੱਤਰ, ਗੁਰਜੀਤ ਸਿੰਘ ਮੀਤ ਪ੍ਰਧਾਨ, ਜਸਪਾਲ ਸਿੰਘ ਕਲਿਆਣ ਸਾਬਕਾ ਚੇਅਰਮੈਨ ਜ਼ਿਲ੍ਹਾ ਪਰਿਸ਼ਦ ਪਟਿਆਲਾ, ਡਾ ਪ੍ਰਦੀਪ ਕੁੰਦਰਾ, ਲੈਕਚਰਾਰ ਗੁਰਪ੍ਰੀਤ ਸਿੰਘ ਜਿੰਦਲਪੁਰ, ਲੰਬੜਦਾਰ ਮਲਕੀਤ ਸਿੰਘ ਵਜੀਦੜੀ, ਬਹਾਦਰ ਸਿੰਘ ਟੌਹੜਾ, ਹਰਭਜਨ ਸਿੰਘ ਟੌਹੜਾ, ਰਣਧੀਰ ਸਿੰਘ ਰੈਮਲਮਾਜਰੀ, ਮਹਿੰਗਾ ਸਿੰਘ ਭੜੀ, ਲਖਵਿੰਦਰ ਸਿੰਘ ਖੱਟੜਾ, ਸਤਗੁਰ ਸਿੰਘ ਨਿਰਮਾਣਾ, ਜਗਤਾਰ ਸਿੰਘ ਸਿੱਧੂ, ਹਰਿੰਦਰ ਸਿੰਘ ਸਰਪੰਚ, ਗੁਰਵਿੰਦਰ ਸਿੰਘ ਵੈਦਵਾਨ, ਗੁਰਧਿਆਨ ਸਿੰਘ ਸਰਪੰਚ ਕਾਲਸਨਾ, ਅਮਰਿੰਦਰ ਸਿੰਘ ਸਰਪੰਚ ਖੋਖ, ਜਥੇਦਾਰ ਹਰਮੇਲ ਸਿੰਘ ਗੋਬਿੰਦਪੁਰਾ, ਜਥੇਦਾਰ ਪਿਆਰਾ ਸਿੰਘ ਮੋਹਲਗੁਆਰਾ, ਨਿਸ਼ਾਨ ਸਿੰਘ ਸਹੋਲੀ, ਹਰਬੰਸ ਸਿੰਘ ਭੂਰਾ ਗਿੱਲ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਵਲੋਂ ਅਮਰੀਕਾ-ਭਾਰਤ ਵਪਾਰ ਸਮਝੌਤੇ ਅਤੇ ਮਨਰੇਗਾ ਵਿਚ ਤਬਦੀਲੀਆਂ 'ਤੇ ਚਿੰਤਾ ਜ਼ਾਹਿਰ ਅਗਲੀ ਖ਼ਬਰ ਪਹਾੜੀ ਇਲਾਕਿਆਂ 'ਚ ਕੈਂਪ ਲਾ ਕੇ ਆਏ ਵਿਦਿਆਰਥੀਆਂ ਦਾ ਕਾਲਜ ਪ੍ਰਬੰਧਕਾਂ ਵਲੋਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।