ਰਾਜਿੰਦਰ ਸਿੰਘ ਛੰਨਾਂ ਦੀਆਂ ਸਰਗਰਮੀਆਂ ਨਾਲ ਰਵਾਇਤੀ ਪਾਰਟੀਆਂ ’ਚ ਛਿੜੀ ਚਰਚਾ
ਸਮਾਣਾ, 20 ਅਕਤੂਬਰ (ਸਾਹਿਬ ਸਿੰਘ)- ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀਆਂ ਵਿਧਾਨ ਸਭਾ ਹਲਕਾ ਸਮਾਣਾ ਵਿਚ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਕਾਂਗਰਸ, ਭਾਜਪਾ, ‘ਆਪ’ ਤੇ ਅਕਾਲੀ ਦਲ (ਬਾਦਲ) ਦੀ ਟਿਕਟ ਦੇ ਚਾਹਵਾਨ ਨੇਤਾਵਾਂ ਵਲੋਂ ਇਸ਼ਤਿਹਾਰਾਂ, ਫਲੈਕਸਾਂ, ਹੋਡਿੰਗਜ਼ ਅਤੇ ਹਲਕੇ ਦੇ ਲੋਕਾਂ ਨਾਲ ਬੈਠਕਾਂ ਪਿਛਲੇ ਸਮੇਂ ਤੋਂ ਜਾਰੀ ਹਨ ਪਰ ਹੁਣ ਭਾਈ ਰਾਜਿੰਦਰ ਸਿੰਘ ਫ਼ਤਿਹਗੜ੍ਹ ਛੰਨਾਂ ਦੀਆਂ ਲਗਾਤਾਰ ਤੇਜ਼ ਸਰਗਰਮੀਆਂ ਨੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਨੂੰ ਬਾਕੀ ਰਵਾਇਤੀ ਪਾਰਟੀਆਂ ਦੇ ਬਰਾਬਰ ਖੜ੍ਹਾ ਕਰ ਦਿੱਤਾ ਹੈ।
ਸਮਾਣਾ, 20 ਅਕਤੂਬਰ (ਸਾਹਿਬ ਸਿੰਘ)- ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀਆਂ ਵਿਧਾਨ ਸਭਾ ਹਲਕਾ ਸਮਾਣਾ ਵਿਚ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਕਾਂਗਰਸ, ਭਾਜਪਾ, ‘ਆਪ’ ਤੇ ਅਕਾਲੀ ਦਲ (ਬਾਦਲ) ਦੀ ਟਿਕਟ ਦੇ ਚਾਹਵਾਨ ਨੇਤਾਵਾਂ ਵਲੋਂ ਇਸ਼ਤਿਹਾਰਾਂ, ਫਲੈਕਸਾਂ, ਹੋਡਿੰਗਜ਼ ਅਤੇ ਹਲਕੇ ਦੇ ਲੋਕਾਂ ਨਾਲ ਬੈਠਕਾਂ ਪਿਛਲੇ ਸਮੇਂ ਤੋਂ ਜਾਰੀ ਹਨ ਪਰ ਹੁਣ ਭਾਈ ਰਾਜਿੰਦਰ ਸਿੰਘ ਫ਼ਤਿਹਗੜ੍ਹ ਛੰਨਾਂ ਦੀਆਂ ਲਗਾਤਾਰ ਤੇਜ਼ ਸਰਗਰਮੀਆਂ ਨੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਨੂੰ ਬਾਕੀ ਰਵਾਇਤੀ ਪਾਰਟੀਆਂ ਦੇ ਬਰਾਬਰ ਖੜ੍ਹਾ ਕਰ ਦਿੱਤਾ ਹੈ। ਭਾਈ ਛੰਨਾਂ ਨੂੰ ਹਲਕੇ ਵਿਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਵਲੋਂ ਸਾਬਕਾ ਵਿਧਾਇਕ ਰਾਜਿੰਦਰ ਸਿੰਘ, ਰਛਪਾਲ ਸਿੰਘ ਜੌੜਾਮਾਜਰਾ ਤੇ ਸੰਦੀਪ ਸਿੰਗਲਾ ਪਾਰਟੀ ਟਿਕਟ ਲਈ ਸਰਗਰਮ ਹਨ। ਅਕਾਲੀ ਦਲ (ਬ) ਦੇ ਇਕੋ-ਇਕ ਆਗੂ ਜਗਮੀਤ ਸਿੰਘ ਹਰਿਆਊ ਨੂੰ ਪਾਰਟੀ ਵਲੋਂ ਉਮੀਦਵਾਰ ਬਣਾਇਆ ਜਾਣਾ ਸਾਫ਼ ਹੈ। ਭਾਜਪਾ ਵਲੋਂ ਸੁਰਿੰਦਰ ਸਿੰਘ ਖੇੜਕੀ, ਨੀਰਜ ਗੁਪਤਾ ਪਾਰਟੀ ਟਿਕਟ ਲਈ ਦਾਅਵੇਦਾਰ ਹਨ। ਸੱਤਾਧਾਰੀ ‘ਆਪ’ ਵਲੋਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ, ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਪਾਰਟੀ ਟਿਕਟ ਲਈ ਜ਼ੋਰ ਅਜ਼ਮਾਈ ਕਰ ਰਹੇ ਹਨ। ਉਨ੍ਹਾਂ ਆਖਿਆ ਕਾਂਗਰਸ, ਅਕਾਲੀ-ਭਾਜਪਾ ਤੇ ‘ਆਪ’ ਨੇ ਸੱਤਾ ਦਾ ਸੁੱਖ ਭੋਗਿਆ ਹੈ ਪਰ ਉਨ੍ਹਾਂ ਨੇ ਨਸ਼ਾ ਖ਼ਤਮ ਕਰਨ ਦੀ ਥਾਂ ’ਤੇ ਫੈਲਾਇਆ ਹੀ ਹੈ।