28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਪਿੰਡ ਭਾਨਰੀ ਵਿਖੇ ਕੁਸ਼ਤੀ ਦੰਗਲ ਕਰਵਾਇਆ

ਅਜੀਤ ਡੈਸਕ 12-04-2026
ਪਟਿਆਲਾ, 11 ਅਪ੍ਰੈਲ (ਆਹਲੂਵਾਲੀਆ)-ਨਸ਼ਿਆਂ ਖ਼ਿਲਾਫ਼ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਡੇਰਾ ਸ੍ਰੀ ਗੁਰਦੁਆਰਾ ਅਰਜਨ ਦਰਬਾਰ ਪਿੰਡ ਭਾਨਰੀ ਵਿਖੇ ਬ੍ਰਹਮ ਗਿਆਨੀ ਸੱਚ ਖੰਡ ਵਾਸੀ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ਦੇ ਦਿਖਾਏ ਰਸਤਿਆਂ 'ਤੇ ਚਾਨਣਾ ਦਿਖਾ ਰਹੇ ਗੱਦੀ ਨਸੀਨ ਸੰਤ ਡਾ. ਅਮਰਜੀਤ ਕੌਰ ਜਿੰਨਾ ਨੇ ਖ਼ਾਲਸਾ ਸਿਰਜਣਾ ਦਿਵਸ ਮੌਕੇ ਪਿੰਡ ਭਾਨਰੀ 'ਚ ਪਹਿਲਾ ਕੁਸ਼ਤੀ ਦੰਗਲ ਕਰਵਾਇਆ ਗਿਆ | ਇਸ ਕੁਸ਼ਤੀ ਦੰਗਲ ਵਿਖੇ ਵਿਸ਼ੇਸ਼ ਤੌਰ 'ਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਹਰਿੰਦਰਪਾਲ ਸਿੰਘ ਚੰਦੂਮਾਜਰਾ ਸਾਬਕਾ ਵਿਧਾਇਕ ਹਲਕਾ ਸਨੌਰ, ਕਾਂਗਰਸ ਦੇ ਸੀਨੀਅਰ ਆਗੂ ਤੇ ਰਾਜੀਵ ਗਾਂਧੀ ਪੰਚਾਇਤੀ ਸੰਗਠਨ ਪੰਜਾਬ ਕਾਂਗਰਸ ਦੇ ਉਪ ਪ੍ਰਧਾਨ ਗੁਰਵਿੰਦਰ ਸਿੰਘ ਉਰਫ਼ ਗੌਰਵ ਸੰਧੂ, ਭਾਰਤ ਮੱਲ ਸਮਰਾਟ ਤੇ ਰਿਸਤਮੇ ਹਿੰਦ ਭਲਵਾਨ ਗੁਰਮੁਖ ਸਿੰਘ ਨੇ ਸ਼ਿਰਕਤ ਕੀਤੀ | ਇਸ ਦੌਰਾਨ ਪਹਿਲੀ ਕੁਸ਼ਤੀ ਦੀ ਸ਼ੁਰੂਆਤ ਸੰਤ ਡਾ. ਅਮਰਜੀਤ ਕੌਰ ਭਾਨਰੀ ਵਾਲੇ, ਕਾਂਗਰਸ ਦੇ ਸੀਨੀਅਰ ਆਗੂ ਗੌਰਵ ਸੰਧੂ ਨੇ ਭਲਵਾਨਾਂ ਨੂੰ ਆਸ਼ੀਰਵਾਦ ਦੇ ਕਰਵਾਈ ਗਈ | ਉਨ੍ਹਾਂ ਨੇ ਜੇਤੂ ਅਤੇ ਹਿੱਸਾ ਲੈਣ ਵਾਲੇ ਭਲਵਾਨਾਂ ਨੂੰ ਸਨਮਾਨਿਤ ਕਰਦੇ ਹੋਏ ਉਨ੍ਹਾਂ ਦੀ ਹੌਸਲਾ ਅਫਜਾਈ ਵੀ ਕੀਤੀ | ਗੌਰਵ ਸੰਧੂ ਨੇ ਦੱਸਿਆ ਕਿ ਇਸ ਦੰਗਲ ਵਿਚ 70 ਤੋਂ ਵੱਧ ਪਹਿਲਵਾਨਾਂ ਨੇ ਹਿੱਸਾ ਲਿਆ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲਿਆਂ ਰਾਹੀਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ |
ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਬਹੁਤ ਵੱਡਾ ਸਾਧਨ ਹਨ ਤੇ ਇਸ ਤਰ੍ਹਾਂ ਦੇ ਖੇਡ ਉਪਰਾਲੇ ਹਰ ਪਿੰਡਾਂ ਅੰਦਰ ਹੋਣੇ ਜ਼ਰੂਰੀ ਹਨ | ਉਨ੍ਹਾਂ ਆਖਿਰ ਵਿਚ ਕਿਹਾ ਕਿ ਹੁਣ ਹਰ ਸਾਲ ਕੁਸ਼ਤੀ ਦੰਗਲ ਦੀ ਜ਼ਿੰਮੇਵਾਰੀ ਭਲਵਾਨ ਹਰਜੀਤ ਸਿੰਘ (ਅਖਾੜਾ ਗੁਰਮੁਖ) ਸਵਰਨ ਸਿੰਘ ਪਵਰੀ ਨੂੰ ਦਿੱਤੀ ਗਈ ਹੈ | ਇਸ ਮੌਕੇ ਕੈਪਟਨ ਜਸਵੀਰ ਸਿੰਘ, ਡਾ. ਪਰਮਜੀਤ ਸਿੰਘ ਬਾਲਾ, ਸੁਖਵਿੰਦਰ ਸਿੰਘ, ਪਰਮਜੀਤ ਸਿੰਘ ਗਰੇਵਾਲ, ਡਾ. ਇੰਦਰਪਾਲ ਸਿੰਘ, ਗੋਲਡੀ ਸਾਬਕਾ ਸਰਪੰਚ, ਜਰਨੈਲ ਸਿੰਘ ਸਰਪੰਚ, ਇੰਦਰਪਾਰਤਪ ਸਿੰਘ, ਸੁਖਵਿੰਦਰ ਸਿੰਘ ਸਨੌਰ, ਦਲਜੀਤ ਸਿੰਘ ਸਾਬਕਾ ਕੌਂਸਲਰ, ਰਣਧੀਰ ਗਿੱਲ ਸਨੌਰ, ਗੁਰਮਨ ਸੰਧੂ ਸਾਬਕਾ ਪ੍ਰਧਾਨ ਯੂਥ ਕਾਂਗਰਸ ਸਮਾਣਾ, ਹਰਪ੍ਰੀਤ ਸਿੰਘ ਸਨੌਰ, ਲਾਡੀ ਮੈਣ, ਪਰਗਟ ਸੰਧੂ, ਗੁਰਪਾਲ ਸਿੰਘ, ਰੋਹਿਤ ਕੋਸ਼ਲ, ਪਵਨਪ੍ਰੀਤ ਰਠੀਆਂ, ਪੰਕਜ ਧਾਲੀਵਾਲ, ਨਵਜੋਤ ਸਿੰਘ, ਸੁਖਵਿੰਦਰ ਸਿੰਘ ਸੁੱਖੀ, ਰਣਧੀਰ ਸਿੰਘ, ਦਲਜੀਤ ਸਿੰਘ, ਗੁਰਪਾਲ ਸਿੰਘ, ਰੋਹਿਤ ਦੋਸਲ, ਪਵਨ ਰਾਠੀਆ, ਹਨੀ ਜਾਫਰਪੁਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅਨਾਜ ਮੰਡੀ ਸਨÏਰ ਦੇ ਖ਼ਰਾਬ ਰਸਤੇ ਬਣੇ ਕਿਸਾਨਾਂ ਲਈ ਮੁਸੀਬਤ-ਚੰਦੂਮਾਜਰਾ ਅਗਲੀ ਖ਼ਬਰ 'ਆਪ' ਦੇ ਰਾਜ 'ਚ ਕੋਈ ਵੀ ਸੁਰੱਖਿਅਤ ਨਹੀਂ-ਲਾਲਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।