28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਅਨਾਜ ਮੰਡੀ ਸਨÏਰ ਦੇ ਖ਼ਰਾਬ ਰਸਤੇ ਬਣੇ ਕਿਸਾਨਾਂ ਲਈ ਮੁਸੀਬਤ-ਚੰਦੂਮਾਜਰਾ

ਅਜੀਤ ਡੈਸਕ 12-04-2026
ਸਨÏਰ, 11 ਮਾਰਚ (ਸੋਖਲ)-ਹਲਕਾ ਸਨÏਰ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵਲੋਂ ਅੱਜ ਅਨਾਜ ਮੰਡੀ ਸਨÏਰ ਦਾ ਦÏਰਾ ਕੀਤਾ ਗਿਆ¢ ਇਸ ਦÏਰੇ ਦÏਰਾਨ ਉਨ੍ਹਾਂ ਨੇ ਮੰਡੀ ਵਿਚ ਮÏਜੂਦ ਆੜ੍ਹਤੀਆਂ ਅਤੇ ਕਿਸਾਨਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ¢ ਕਿਸਾਨਾਂ ਨੇ ਆਪਣੇ ਦੁੱਖ ਦਰਦ ਸਾਂਝੇ ਕਰਦਿਆਂ ਦੱਸਿਆ ਕਿ ਮੰਡੀ ਵੱਲ ਆਉਣ ਵਾਲੇ ਰਸਤੇ ਬਹੁਤ ਹੀ ਖ਼ਰਾਬ ਹਾਲਤ ਵਿਚ ਹਨ, ਜਿਸ ਕਾਰਨ ਫ਼ਸਲ ਲਿਜਾਣ ਅਤੇ ਲਿਆਉਣ ਵਿਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ¢ ਇਸ ਮÏਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੰਦੂਮਾਜਰਾ ਨੇ ਕਿਹਾ ਕਿ ਅਨਾਜ਼ ਮੰਡੀ ਸਨÏਰ ਚ ਮਾਨ ਸਰਕਾਰ ਵਲੋਂ ਕੋਈ ਪੁੱਖਤਾ ਪ੍ਰਬੰਧ ਨਹੀਂ ਮਿਲ ਰਹੇ ਹਨ ਅਤੇ ਨਾਲ ਜੁੜੇ ਸਾਰੇ ਰਾਹ ਬਦਹਾਲ ਹਨ ਅਤੇ ਸਰਕਾਰ ਵੱਲੋਂ ਇਨ੍ਹਾਂ ਦੀ ਮੁਰੰਮਤ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ¢ ਉਨ੍ਹਾਂ ਸੱਤਾਧਾਰੀ ਪਾਰਟੀ ਨੂੰ ਘੇਰਦਿਆਂ ਕਿਹਾ ਕਿ ਪੂਰੇ ਕਾਰਜਕਾਲ ਦÏਰਾਨ ਫਿਰਨੀ (ਲਿੰਕ ਰੋਡ) ਦੇ ਕੰਮ ਦੀ ਸ਼ੁਰੂਆਤ ਨਹੀਂ ਕੀਤੀ ਗਈ ਅਤੇ ਹੁਣ ਜਦੋਂ ਕਾਰਜਕਾਲ ਖਤਮ ਹੋਣ ਕੋਲ ਹੈ ਤਾਂ ਜਲਦਬਾਜੀ ਵਿਚ ਕੰਮ ਸ਼ੁਰੂ ਕੀਤਾ ਗਿਆ ਹੈ¢ ਉਨ੍ਹਾਂ ਦੋਸ਼ ਲਗਾਇਆ ਕਿ ਇਸ ਤਰ੍ਹਾਂ ਦੇ ਦੇਰੀ ਨਾਲ ਸ਼ੁਰੂ ਕੀਤੇ ਗਏ ਵਿਕਾਸ ਕੰਮ ਲੋਕਾਂ ਲਈ ਸਹੂਲਤ ਦੀ ਬਜਾਏ ਪਰੇਸ਼ਾਨੀ ਦਾ ਕਾਰਨ ਬਣ ਰਹੇ ਹਨ¢ ਵੱਖ-ਵੱਖ ਪਿੰਡਾਂ ਤੋਂ ਆਉਣ ਵਾਲੇ ਕਿਸਾਨਾਂ ਨੂੰ ਮੰਡੀ ਤੱਕ ਪਹੁੰਚਣ ਵਿਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਉਨ੍ਹਾਂ ਦਾ ਸਮਾਂ ਅਤੇ ਪੈਸਾ ਦੋਵਾਂ ਖ਼ਰਚ ਹੋ ਰਹੇ ਹਨ ਚੰਦੂਮਾਜਰਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਮੰਡੀ ਦੇ ਸਾਰੇ ਰਾਹ ਤੁਰੰਤ ਠੀਕ ਕਰਵਾਏ ਜਾਣ ਤਾਂ ਜੋ ਕਿਸਾਨਾਂ ਅਤੇ ਆੜਤੀਆਂ ਨੂੰ ਰਾਹਤ ਮਿਲ ਸਕੇ¢ ਉਨ੍ਹਾਂ ਕਿਹਾ ਕਿ ਜੇਕਰ ਜਲਦੀ ਹੱਲ ਨਾ ਕੀਤਾ ਗਿਆ ਤਾਂ ਕਿਸਾਨ ਸੰਘਰਸ਼ ਕਰਨ ਲਈ ਮਜਬੂਰ ਹੋਣਗੇ¢ ਇਸ ਮÏਕੇ ਆੜਤੀ ਭਾਰਤ ਗੋਇਲ ਸਾਬਕਾ ਕੌਂਸਲਰ, ਵਿਜੇ ਗੋਇਲ, ਓਮ ਪ੍ਰਕਾਸ ਮਹਿਤਾ, ਸੁਭਾਸ਼ ਗੋਇਲ, ਸਾਬਕਾ ਸੀਨੀਅਰ ਮੀਤ ਪ੍ਰਧਾਨ ਪ੍ਰੀਤਮ ਸਿੰਘ ਕÏਾਸਲਰ, ਹਾਰਦਿਕ ਗੋਇਲ, ਹਰਦੀਪ ਰਨਵਾਂ, ਨਰੰਜਣ ਸਿੰਘ ਆੜਤੀ, ਅਨੀਲ ਬਾਂਸਲ, ਜਤਿਨ ਗੋਇਲ, ਨਰੇਸ਼ ਗੋਇਲ, ਰੰਜੀਵ ਕੁਮਾਰ, ਪਾਰਸ ਕੁਮਾਰ, ਐਡਵੋਕੇਟ ਮੂਸਾ ਖਾਨ, ਭੁਪਿੰਦਰ ਸਿੰਘ ਗਿੱਲ, ਹਰੀਸ਼ ਕੁਮਾਰ ਗਰਗ, ਰਮੇਸ਼ ਕੁਮਾਰ ਮਹਿਤਾ,ਅਜੇ ਗੁਪਤਾ, ਕੰਨਵ ਗੋਇਲ, ਅੰਕੁਰ ਸਿੰਗਲਾ, ਰਘਵੀਰ ਚੰਦ ਵਾਲੀਆ, ਅਜੀਤ ਸਿੰਘ ਮਹਿੰਦਰ ਕੁਮਾਰ ਮਹਿਤਾ, ਕ੍ਰਿਪਾਲ ਸਿੰਘ, ਹੇਮੰਤ ਗੋਇਲ, ਰੋਹਿਤ ਗੋਇਲ, ਖੁਸ਼ਵੰਤ ਸਿੰਘ ਢਿੱਲੋਂ, ਜਸਵਿੰਦਰਪਾਲ ਸਿੰਘ ਚੱਢਾ, ਪਲਵਿੰਦਰ ਸਿੰਘ ਰਿੰਕੂ, ਗੁਰਚਰਨ ਸਿੰਘ ਕÏਲੀ, ਬਲਵਿੰਦਰ ਸਿੰਘ ਕਰਹੇੜੀ, ਸਰਦਾਰਾ ਸਿੰਘ ਲੱਖੀ ਅਸਰਪੁਰ ਤੇ ਹੋਰ ਮÏਜੂਦ ਸਨ¢
ਪਿਛਲੀ ਖ਼ਬਰ ਕੁੱਲ ਹਿੰਦ ਕਿਸਾਨ ਸਭਾ ਦਾ ਸਥਾਪਨਾ ਦਿਵਸ ਮਨਾਇਆ ਅਗਲੀ ਖ਼ਬਰ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਪਿੰਡ ਭਾਨਰੀ ਵਿਖੇ ਕੁਸ਼ਤੀ ਦੰਗਲ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।