28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਪੀ.ਐਮ. ਕਿਸਾਨ ਨਿਧੀ ਯੋਜਨਾ ਲਈ ਕਿਸਾਨਾਂ ਨੂੰ ਫਾਰਮਰ ਰਜਿਸਟਰੀ ਕਰਵਾਉਣਾ ਲਾਜ਼ਮੀ : ਮੁੱਖ ਖੇਤੀਬਾੜੀ ਅਫਸਰ

ਅਜੀਤ ਡੈਸਕ 12-04-2026
ਪਟਿਆਲਾ, 11 ਅਪ੍ਰੈਲ (ਗੁਰਵਿੰਦਰ ਸਿੰਘ ਔਲਖ)-ਮੁੱਖ ਖੇਤੀਬਾੜੀ ਅਫਸਰ ਡਾ. ਦਾਰਾ ਸਿੰਘ ਨੇ ਦਸਿਆ ਕਿ ਖੇਤੀਬਾੜੀ ਕਿਸਾਨ ਅਤੇ ਭਲਾਈ ਵਿਭਾਗ ਵਲੋਂ ਪੀ.ਐਮ. ਕਿਸਾਨ ਨਿਧੀ ਯੋਜਨਾ ਅਤੇ ਹੋਰ ਸਕੀਮਾਂ ਦਾ ਲਾਭ ਲੈ ਰਹੇ ਲਾਭਪਾਤਰੀ ਕਿਸਾਨਾਂ ਲਈ ਆਪਣੀਆਂ ਕਿਸ਼ਤਾਂ ਨੂੰ ਜਾਰੀ ਰੱਖਣ ਲਈ ਐਗਰੀਸਟੈਕ ਫਾਰਮਰ ਰਜਿਸਟਰੀ ਆਈ.ਡੀ. ਬਣਾਉਣਾ ਲਾਜਮੀ ਕਰ ਦਿੱਤਾ ਗਿਆ ਹੈ¢ ਫਾਰਮਰ ਰਜਿਸਟਰੀ ਦਾ ਮੁੱਖ ਮੰਤਵ ਕਿਸਾਨ ਦਾ ਇੱਕ ਕੇਂਦਰੀ ਡਾਟਾ ਬੇਸ ਤਿਆਰ ਕਰਨਾ ਹੈ ਜ਼ੋ ਸਰਕਾਰ ਦੀਆਂ ਕਿਸਾਨ ਪੱਖੀ ਸਕੀਮਾਂ ਦਾ ਲਾਭ ਯੋਗ ਕਿਸਾਨ ਤੱਕ ਸਿੱਧੀ ਅਤੇ ਪਾਰਦਰਸ਼ੀ ਤਰੀਕੇ ਨਾਲ ਪਹੁੰਚ ਸਕੇ¢ ਉਹਨਾਂ ਕਿਹਾ ਕਿ ਭਵਿੱਖ ਵਿਚ ਪੀ.ਐਮ. ਕਿਸਾਨ ਸਨਮਾਨ ਨਿਧੀ ਸਕੀਮ ਦਾ ਲਾਭ ਲੈਣ ਲਈ ਫਾਰਮਰ ਆਈ.ਡੀ. ਅਹਿਮ ਯੋਗਦਾਨ ਪਾਏਗੀ¢ ਇਸ ਲਈ ਹਰੇਕ ਰਜਿਸਟਰਡ ਕਿਸਾਨ ਨੂੰ ਵਿਲੱਖਣ ਪਛਾਣ ਨੰਬਰ ਮਿਲੇਗਾ ਜ਼ੋ ਕਿ ਉਹਨਾਂ ਦੇ ਮÏਜੂਦਾ ਪੀ.ਐਮ. ਕਿਸਾਨ ਖਾਤੇ ਨਾਲ ਲਿੰਕ ਕੀਤਾ ਜਾਵੇਗਾ ਤਾਂ ਜੋ ਵੈਰੀਫਿਕੇਸ਼ਨ ਅਤੇ ਜਮੀਨ ਦੇ ਰਿਕਾਰਡ ਦੀ ਪ੍ਰਮਾਣਿਤਾ ਨੂੰ ਸੌਖਾ ਬਣਾਇਆ ਜਾ ਸਕੇ¢ ਇਸ ਲਈ ਲਾਭਪਾਤਰੀ ਕਿਸਾਨ ਆਪਣੇ ਕਾਮਨਸਰਵਿਸ ਸੈਂਟਰ ਵਿਖੇ ਆਪਣਾ ਆਧਾਰ ਕਾਰਡ ਅਤੇ ਫਰਦ ਲੈ ਕੇ ਜਾਣ ਅਤੇ ਬਿਨ੍ਹਾਂ ਕਿਸੇ ਦੇਰੀ ਤੋਂ ਰਜਿਸਟਰੀ ਕਰਵਾਉਣ¢ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਲਈ ਕਿਸਾਨ ਇਸ ਸਬੰਧੀ ਬਲਾਕ ਪਟਿਆਲਾ ਦੇ ਡਾ. ਗੁਰਮੀਤ ਸਿੰਘ (97791-60950), ਬਲਾਕ ਨਾਭਾ ਦੇ ਕਿਸਾਨ ਡਾ. ਜੁਪਿੰਦਰ ਸਿੰਘ ਗਿੱਲ (97805-60004), ਬਲਾਕ ਭੂਨਰਹੇੜੀ ਦੇ ਕਿਸਾਨ ਡਾ. ਮਨਦੀਪ ਸਿੰਘ (70092-27488), ਬਲਾਕ ਸਮਾਣਾ ਦੇ ਕਿਸਾਨ ਡਾ. ਸਤੀਸ਼ ਕੁਮਾਰ (97589-00047), ਬਲਾਕ ਰਾਜਪੁਰਾ ਦੇ ਕਿਸਾਨ ਡਾ. ਜੁਪਿੰਦਰ ਸਿੰਘ ਪੰਨੂੰ (73070-59201) ਅਤੇ ਬਲਾਕ ਘਨÏਰ ਦੇ ਕਿਸਾਨ ਡਾ. ਰਣਜੋਧ ਸਿੰਘ (99883-12299) ਨਾਲ ਸਪੰਰਕ ਕਰ ਸਕਦੇ ਹਨ¢
ਪਿਛਲੀ ਖ਼ਬਰ ਵਿਸਾਖੀ ਕਾਨਫਰੰਸ ਲਈ 'ਵਾਰਿਸ ਪੰਜਾਬ ਦੇ' ਵਰਕਰਾਂ ਦਾ ਜਥਾ 14 ਨੂੰ ਦਮਦਮਾ ਸਾਹਿਬ ਲਈ ਹੋਵੇਗਾ ਰਵਾਨਾ ਅਗਲੀ ਖ਼ਬਰ ਬੇਮੌਸਮੀ ਬਾਰਿਸ਼ ਨਾਲ ਕਿਸਾਨਾਂ ਦੇ ਹੋਏ ਨੁਕਸਾਨ ਦਾ ਸਰਕਾਰ ਮੁਆਵਜ਼ਾ ਦੇਵੇ-ਹਰਪਾਲਪੁਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।