29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਵਿਸ਼ਵਕਰਮਾ ਚੈਰੀਟੇਬਲ ਐਜੂਕੇਸ਼ਨ ਅਤੇ ਵੈੱਲਫੇਅਰ ਟਰੱਸਟ ਨੇ ਸਟੇਸ਼ਨਰੀ ਵੰਡੀ

ਅਜੀਤ ਡੈਸਕ 12-04-2026
ਪਟਿਆਲਾ, 11 ਅਪ੍ਰੈਲ (ਅ. ਸ. ਆਹਲੂਵਾਲੀਆ)-ਵਿਸ਼ਵਕਰਮਾ ਚੈਰੀਟੇਬਲ ਐਜੂਕੇਸ਼ਨ ਅਤੇ ਵੈੱਲਫੇਅਰ ਟਰੱਸਟ ਲਾਹੌਰੀ ਗੇਟ ਪਟਿਆਲਾ ਵਲੋਂ ਸਮਾਜ ਭਲਾਈ ਦੇ ਮੰਤਵ ਨੂੰ ਮੁੱਖ ਰੱਖਦਿਆਂ ਟਰੱਸਟ ਸਰਪ੍ਰਸਤ ਜਸਵਿੰਦਰ ਸਿੰਘ ਭੌਡੇ, ਕਾਕਾ ਸਿੰਘ ਮੈਹਣੇ, ਅਮਰਜੀਤ ਸਿੰਘ ਸਪਾਲ, ਚੇਅਰਮੈਨ ਸੁਰਜੀਤ ਸਿੰਘ ਮਹਿਲ, ਅਤੇ ਪ੍ਰਧਾਨ ਸਰਬਜੀਤ ਸਿੰਘ ਧੀਮਾਨ ਦੀ ਗਤੀਸ਼ੀਲ ਅਗਵਾਈ ਅਧੀਨ ਟਰੱਸਟ ਦਫ਼ਤਰ ਵਿਖੇ ਸਰਕਾਰੀ ਐਲੀਮੈਂਟਰੀ ਸਕੂਲ ਤਰਖਾਣ ਮਾਜਰਾ ਬਲਾਕ ਸਮਾਣਾ ਦੇ ਜ਼ਰੂਰਤਮੰਦ ਬੱਚਿਆਂ ਨੂੰ ਕਾਪੀਆਂ, ਸਟੇਸ਼ਨਰੀ ਅਤੇ ਹੋਰ ਜ਼ਰੂਰਤ ਵਾਲੀਆਂ ਵਸਤੂਆਂ ਸਮੂਹ ਟਰੱਸਟ ਮੈਂਬਰਾਂ ਵਲੋਂ ਵੰਡੀਆਂ ਗਈਆਂ | ਇਸ ਮੌਕੇ ਟਰੱਸਟ ਪ੍ਰਧਾਨ ਸਰਬਜੀਤ ਸਿੰਘ ਧੀਮਾਨ ਵਲੋਂ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ | ਇਸ ਮੌਕੇ ਟਰੱਸਟ ਐਡਵਾਈਜ਼ਰ ਅਮਰੀਕ ਸਿੰਘ, ਜਤਿੰਦਰ ਸਿੰਘ ਜਨਰਲ ਸਕੱਤਰ, ਹਰਿੰਦਰ ਸਿੰਘ ਮੈਨੇਜਰ, ਵਿਕਰਮ ਸੱਗੂ ਜੁਆਇੰਟ ਸਕੱਤਰ, ਬਾਬੂ ਰਮੇਸ਼ ਧੀਮਾਨ ਖ਼ਜ਼ਾਨਚੀ, ਨਰਿੰਦਰ ਸਿੰਘ ਮੈਂਬਰ, ਬਲਦੇਵ ਸਿੰਘ ਮੈਂਬਰ, ਹਰਪ੍ਰੀਤ ਸਿੰਘ ਮੈਂਬਰ, ਬਾਬੂ ਹਰਬੰਸ ਲਾਲ ਜੰਡੂ, ਵਰਿੰਦਰ ਕੁਮਾਰ ਧੀਮਾਨ ਅਤੇ ਸਕੂਲ ਸਟਾਫ਼ ਵਲੋਂ ਲਖਵੀਰ ਸਿੰਘ ਇੰਚਾਰਜ ਅਤੇ ਭੁਪਿੰਦਰ ਸਿੰਘ, ਗੁਰਵਿੰਦਰ ਪਾਲ ਸਿੰਘ ਇੰਚਾਰਜ ਅਤੇ ਵਿਜੇ ਸਿਆਲ, ਸਰਪੰਚ ਕਰਮਜੀਤ ਕੌਰ ਵਲੋਂ ਸੋਨੀ, ਓਮ ਪ੍ਰਕਾਸ਼, ਪ੍ਰਧਾਨ ਬੱਗਾ ਅਤੇ ਗੁਰਚਰਨ ਸਿੰਘ ਆਦਿ ਪਿੰਡ ਦੇ ਪਤਵੰਤੇ ਹਾਜ਼ਰ ਸਨ |
ਪਿਛਲੀ ਖ਼ਬਰ ਸੰਤ ਆਸ਼ਰਮ ਧਬਲਾਨ ਵਿਖੇ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਪੰਜਾਬ ਮੰਡੀ ਬੋਰਡ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਦਿੰਦਾ ਹੈ ਆਰਥਿਕ ਸਹਾਇਤਾ-ਚੇਅਰਮੈਨ ਦੀਪਕ ਸੂਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।