29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਲੜਕੀਆਂ ਦੇ ਫੁੱਟਬਾਲ ਟੂਰਨਾਮੈਂਟ 'ਚ ਹਰਿਆਣਾ ਦੇ ਪਿੰਡ ਮਾਨਸ ਦੀ ਟੀਮ ਜੇਤੂ

ਅਜੀਤ ਡੈਸਕ 12-04-2026
ਪਾਤੜਾਂ 11 ਅਪ੍ਰੈਲ (ਜਗਦੀਸ਼ ਸਿੰਘ ਕੰਬੋਜ)-ਖੇਡਾਂ ਦੇ ਖੇਤਰ ਵਿੱਚ ਇਲਾਕੇ ਅੰਦਰ ਵੱਡੀਆਂ ਮੱਲ੍ਹਾਂ ਮਾਰਨ ਵਾਲੇ ਪਿੰਡ ਬਣਵਾਲਾ ਦੇ ਫੁੱਟਬਾਲ ਕਲੱਬ ਵਲੋਂ ਪਹਿਲਾ ਲੜਕੀਆਂ ਦਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ | ਟੂਰਨਾਮੈਂਟ ਦਾ ਉਦਘਾਟਨ ਪਿੰਡ ਦੇ ਸਰਪੰਚ ਬੂਟਾ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਜੁਗਰਾਜ ਸਿੰਘ ਨਰੈਣ ਨੇ ਕੀਤਾ | ਮੁੱਖ ਮਹਿਮਾਨ ਵਜੋਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਮਹਿਲਾ ਆਗੂ ਚਰਨਜੀਤ ਕੌਰ ਧੂੜੀਆ ਨੇ ਸ਼ਿਰਕਤ ਕੀਤੀ ਜਦੋਂਕਿ ਵਿਸੇਸ ਮਹਿਮਾਨਾਂ ਵਜੋਂ ਪੰਜਾਬੀ ਗਾਇਕ ਰਿਆਜ ਬੰਗਾਂ, ਚਰਨਜੀਤ ਸਿੰਘ ਫ਼ੌਜੀ, ਵਰਿੰਦਰ ਸੰਧੂ ਅਤੇ ਮਨਪ੍ਰੀਤ ਧੂਹੜ ਸ਼ਾਮਲ ਹੋਏ | ਜਾਣਕਾਰੀ ਦਿੰਦਿਆਂ ਫੁੱਟਬਾਲ ਕੋਚ ਗੁਰਪ੍ਰੀਤ ਸਿੰਘ ਗੋਪੀ, ਗੁਰਜੀਤ ਸਿੰਘ ਅਤੇ ਅਥਲੈਟਿਕਸ ਕੋਚ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਪਿੰਡ ਬਣਵਾਲਾ ਦੇ ਖੇਡ ਮੈਦਾਨ ਵਿਚ ਲੜਕੀਆਂ ਦੀ ਫੁੱਟਬਾਲ ਦੀ ਟੀਮ ਵਲੋਂ ਖੇਡਿਆ ਜਾਂਦਾ ਹੈ ਅਤੇ ਇਸ ਖੇਡ ਮੈਦਾਨ 'ਚ ਖੇਡ ਕੇ ਬਹੁਤ ਸਾਰੀਆਂ ਲੜਕੀਆਂ ਨੇ ਜ਼ਿਲ੍ਹਾ ਅਤੇ ਰਾਜ ਪੱਧਰੀ ਮੁਕਾਬਲਿਆਂ ਵਿਚ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ | ਲੜਕੀਆਂ ਦੀ ਸਮਰਪਣ ਭਾਵਨਾ ਨੂੰ ਦੇਖਦਿਆਂ ਅਤੇ ਖੇਡਾਂ ਦੇ ਖੇਤਰ ਵਿਚ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਪਟਿਆਲਾ ਜ਼ਿਲ੍ਹੇ ਵਿੱਚ ਪਹਿਲੀ ਵਾਰ ਲੜਕੀਆਂ ਦਾ ਫੁੱਟਬਾਲ ਟੂਰਨਾਮੈਂਟ ਕਰਵਾਉਣ ਦਾ ਸੁਭਾਗ ਪਿੰਡ ਬਣਵਾਲਾ ਨੂੰ ਪ੍ਰਾਪਤ ਹੋਇਆ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕੋਚ ਇੰਦਰਜੀਤ ਸਿੰਘ, ਖੇਡ ਕੋਚ ਕੁਲਵਿੰਦਰ ਸਿੰਘ ਪੰਨੂ ਦੀ ਦੇਖਰੇਖ ਹੇਠ ਹੋਏ ਇਸ ਟੂਰਨਾਮੈਂਟ ਦੌਰਾਨ ਅੰਡਰ 17 ਸਾਲਾ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ | ਜਿਸ ਵਿਚ ਲੜਕੀਆਂ ਦੀਆਂ 10 ਟੀਮਾਂ ਨੇ ਹਿੱਸਾ ਲਿਆ | ਜਿਨ੍ਹਾਂ ਦਰਮਿਆਨ ਹੋਏ ਫਸਵੇਂ ਮੁਕਾਬਲਿਆਂ ਦੌਰਾਨ ਹਰਿਆਣਾ ਦੇ ਪਿੰਡ ਮਾਨਸ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਜਦੋਂ ਕਿ ਬਣਵਾਲਾ ਦੀ ਲੜਕੀਆਂ ਦੀ ਟੀਮ ਦੂਜੇ ਸਥਾਨ 'ਤੇ ਰਹੀ | ਜੇਤੂ ਟੀਮਾਂ ਨੂੰ ਟਰਾਫ਼ੀਆਂ ਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਪੰਜਾਬ ਸਰਕਾਰ ਵਲੋਂ ਖੇਡਾਂ ਦੇ ਖੇਤਰ 'ਚ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਇਸ ਦੌਰਾਨ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਹਰ ਸਾਲ ਜ਼ੋਨ ਪੱਧਰੀ ਖੇਡਾਂ ਪਿੰਡ ਬਣਵਾਲਾ ਦੇ ਖੇਡ ਮੈਦਾਨ ਵਿੱਚ ਹੁੰਦੀਆਂ ਹਨ, ਖੇਡਣ ਆਏ ਖਿਡਾਰੀਆਂ ਬੈਠਣ ਅਤੇ ਬਾਥਰੂਮ ਦੀ ਸਹੂਲਤ ਨਾ ਹੋਣ ਕਰਕੇ ਭਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਮੰਗ ਕੀਤੀ ਕਿ ਖੇਡ ਮੈਦਾਨ ਲਈ ਵਿ ਸ਼ੇਸ਼ ਗਰਾਂਟ ਦਿੱਤੀ ਜਾਵੇ |
ਪਿਛਲੀ ਖ਼ਬਰ ਭੁੱਨਰਹੇੜੀ ਦਾਣਾ ਮੰਡੀ ਵਾਸਤੇ ਜ਼ਮੀਨ ਤਲਾਸ਼, ਹਲਕਾ ਇੰਚਾਰਜ ਹਡਾਣਾ ਨੇ ਦਿਖਾਈ ਦਿਲਚਸਪੀ ਅਗਲੀ ਖ਼ਬਰ ਟਾਂਗਰੀ ਪਾਰ ਦੇ ਪਿੰਡ ਰੌਸ਼ਨਪੁਰ ਦਾ ਬਿਜਲੀ ਗਰਿੱਡ ਬਣਿਆ 'ਚਿੱਟਾ ਹਾਥੀ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।