29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਭੁੱਨਰਹੇੜੀ ਦਾਣਾ ਮੰਡੀ ਵਾਸਤੇ ਜ਼ਮੀਨ ਤਲਾਸ਼, ਹਲਕਾ ਇੰਚਾਰਜ ਹਡਾਣਾ ਨੇ ਦਿਖਾਈ ਦਿਲਚਸਪੀ

ਅਜੀਤ ਡੈਸਕ 12-04-2026
ਭੁੱਨਰਹੇੜੀ, 12 ਅਪ੍ਰੈਲ (ਧਨਵੰਤ ਸਿੰਘ)-ਦਾਣਾ ਮੰਡੀ ਭੁੱਨਰਹੇੜੀ ਲੰਮੇ ਸਮੇਂ ਤੋਂ ਬੁਨਿਆਦੀ ਸਹੂਲਤਾਂ ਦੀ ਘਾਟ ਅਤੇ ਆਰਜ਼ੀ ਪ੍ਰਬੰਧਾਂ ਕਾਰਨ ਕਿਸਾਨਾਂ, ਆੜਤੀਆਂ ਅਤੇ ਮਜ਼ਦੂਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਮੱਸਿਆ ਦੇ ਪੱਕੇ ਹੱਲ ਲਈ ਹੁਣ ਮੰਡੀ ਵਾਸਤੇ ਢੁਕਵੀ ਜਮੀਨ ਦੀ ਤਲਾਸ਼ ਦੀ ਪ੍ਰਕਿਰਿਆ ਮੁੜ ਸ਼ੁਰੂ ਹੋ ਚੁੱਕੀ ਹੈ | ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਇੰਚਾਰਜ ਰਣਜੋਧ ਸਿੰਘ ਹਡਾਣਾ ਵਲੋਂ ਗ੍ਰਾਮ ਪੰਚਾਇਤ, ਆੜ੍ਹਤੀ ਐਸੋਸੀਏਸ਼ਨ ਅਤੇ ਹੋਰ ਮੋਹਤਵਰ ਵਿਅਕਤੀਆਂ ਨਾਲ ਵਿਚਾਰ-ਵਟਾਂਦਰਾ ਕੀਤਾ | ਇਸ ਮੌਕਾ ਮਾਰਕੀਟ ਕਮੇਟੀ ਦੁਧਨ ਸਾਧਾਂ ਦੇ ਸਕੱਤਰ ਅਸ਼ੋਕ ਕੁਮਾਰ ਜਿੰਦਲ ਵੀ ਮੌਜੂਦ ਸਨ | ਵਰਨਣਯੋਗ ਹੈ ਕਿ ਇਸ ਮੰਡੀ 'ਚ ਕਿਸਾਨਾਂ ਨੂੰ ਆਪਣੀ ਫਸਲ ਖੁੱਲ੍ਹੇ ਅਸਮਾਨ ਹੇਠ ਰੱਖਣੀ ਪੈਂਦੀ ਹੈ, ਮੌਸਮ ਖਰਾਬ ਹੋਣ 'ਤੇ ਨੁਕਸਾਨ ਦਾ ਡਰ ਬਣਿਆ ਰਹਿੰਦਾ ਹੈ | ਜਿਨਸ ਵੇਚਣ ਆਏ ਕਿਸਾਨਾਂ, ਮੰਡੀ ਮਜ਼ਦੂਰਾਂ ਨੂੰ ਵੀ ਬੁਨਿਆਦੀ ਸਹੂਲਤਾਂ ਦੀ ਘਾਟ ਦਾ ਸਾਹਮਣਾ ਕਰਨਾ ਪੈਦਾ ਹੈ | ਇੰਝ ਇਸ ਵਾਰ ਬੇ-ਮੌਸਮੀ ਬਾਰਸ ਕਾਰਨ ਆਈ ਸਮੱਸਿਆ ਬਾਰੇ ਮੀਡੀਆ ਵਿੱਚ ਖਬਰਾਂ ਜਨਤਕ ਹੋਣ ਤੋ ਬਾਅਦ ਆਪ ਦੇ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਵਲੋਂ ਢੁਕਵੀਂ ਜਗ੍ਹਾ ਲਈ ਭਾਲ ਕੀਤੀ ਜਾ ਰਹੀ ਹੈ | ਹਡਾਣਾ ਵਲੋਂ ਪੰਚਾਇਤੀ ਅਤੇ ਹੋਰ ਸੰਭਾਵਿਤ ਥਾਵਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਨੂੰ ਭਵਿੱਖ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ | ਐਸੋਸੀਏਸ਼ਨ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਅਤੇ ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਚੇਅਰਮੈਨ ਗੁਰਮੇਜ ਸਿੰਘ ਨੇ ਦੱਸਿਆ ਕਿ ਭੁੱਨਰਹੇੜੀ ਦੀ ਦਾਣਾ ਮੰਡੀ ਬਹੁਤ ਪੁਰਾਣੀ ਹੈ ਅਤੇ ਮਾਰਕੀਟ ਕਮੇਟੀ ਦੁੱਧਨ ਸਾਧਾਂ ਅਧੀਨ ਆਉਂਦੀ ਹੈ | ਉਨ੍ਹਾਂ ਕਿਹਾ ਕਿ ਮੰਡੀ ਬੋਰਡ ਕੋਲ ਆਪਣੀ ਜਮੀਨ ਨਾ ਹੋਣ ਕਾਰਨ ਸਰਕਾਰੀ ਸ਼ੈਡ ਅਤੇ ਹੋਰ ਲੋੜੀਂਦੀਆਂ ਇਮਾਰਤਾਂ ਦੀ ਘਾਟ ਰਹਿੰਦੀ ਹੈ | ਪਿਛਲੇ ਸਮੇਂ ਵਿਚ ਵੀ ਜਮੀਨ ਹਾਸਲ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਸਫਲਤਾ ਨਹੀਂ ਮਿਲੀ | ਹੁਣ ਹਲਕਾ ਇੰਚਾਰਜ ਅਤੇ ਮਾਰਕੀਟ ਕਮੇਟੀ ਵਲੋਂ ਕੀਤੀ ਜਾ ਰਹੀ ਕੋਸ਼ਿਸ਼ ਸਲਾਘਾਯੋਗ ਹੈ |ਇਸ ਮੌਕੇ ਮਾਰਕੀਟ ਕਮੇਟੀ ਸਕੱਤਰ ਅਸ਼ੋਕ ਕੁਮਾਰ ਜਸਵਿੰਦਰ ਸਿੰਘ ਰਾਣਾ ਪ੍ਰਧਾਨ, ਆੜਤੀਆਂ ਐਸੋਸੀਏਸ਼ਨ ਪੰਜਾਬ, ਪਿ੍ਥੀਪਾਲ ਸਿੰਘ ਧਾਂਦੀਆਂ ਮੰਡੀ ਪ੍ਰਧਾਨ)ਗੁਰਮੀਤ ਸਿੰਘ ਬਿੱਟੂ, ਮਾਸਟਰ ਅਜਮੇਰ ਸਿੰਘ, ਸਰਬਜੀਤ ਸਿੰਘ ਮਾਂਗਟ, ਧਰਮਿੰਦਰ ਸਿੰਘ ਸਲੇਮਪੁਰ ਜੱਟਾਂ, ਦਰਸ਼ਨ ਸਿੰਘ ਬਹਿਲ, ਬੂਟਾ ਸਿੰਘ ਸਾਦੀਪੁਰ, ਤਰਸੇਮ ਸਿੰਘ, ਨਿਰਮਲ ਸਿੰਘ, ਰਣਜੋਤ ਸਿੰਘ ਧਾਂਦੀਆਂ, ਜਗਮੋਹਨ ਸਿੰਘ ਗੰਗਰੋਲਾ, ਰਜੀਵ ਕੁਮਾਰ ਵਕੀਲ ਮਸਾਲ ਸਰਪੰਚ ਅਤੇ ਜਸਪਾਲ ਸਿੰਘ ਭੁੱਨਰਹੇੜੀ ਸਮੇਤ ਹੋਰ ਕਈ ਹਾਜ਼ਰ ਸਨ |
ਪਿਛਲੀ ਖ਼ਬਰ ਮਾਤਾ ਹਰਬੰਸ ਕੌਰ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਲੜਕੀਆਂ ਦੇ ਫੁੱਟਬਾਲ ਟੂਰਨਾਮੈਂਟ 'ਚ ਹਰਿਆਣਾ ਦੇ ਪਿੰਡ ਮਾਨਸ ਦੀ ਟੀਮ ਜੇਤੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।