29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਸਰਦਾਰੀਆਂ ਯੂਥ ਕਲੱਬ ਪਟਿਆਲਾ ਵਲੋਂ 5ਵਾਂ ਦਸਤਾਰ ਤੇ ਦੁਮਾਲਾ ਮੁਕਾਬਲਾ 18 ਨੂੰ

ਅਜੀਤ ਡੈਸਕ 13-04-2026
ਪਟਿਆਲਾ, 12 ਅਪ੍ਰੈਲ (ਮਨਦੀਪ ਸਿੰਘ ਖਰੌੜ)-ਨੌਜਵਾਨ ਲੜਕੇ ਤੇ ਲੜਕੀਆਂ ਨੂੰ ਦਸਤਾਰਾਂ, ਦੁਮਾਲਿਆਂ ਪ੍ਰਤੀ ਉਤਸ਼ਾਹਿਤ ਕਰਨ ਲਈ ਸਰਦਾਰੀਆਂ ਯੂਥ ਕਲੱਬ ਪਟਿਆਲਾ ਵਲੋਂ ਪੰਜਵਾਂ ਦਸਤਾਰ ਤੇ ਦੁਮਾਲਾ ਮੁਕਾਬਲਾ 18 ਅਪ੍ਰੈਲ ਸ਼ਨੀਵਾਰ ਨੂੰ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਵਿਖੇ ਬਹੁਤ ਵੱਡੇ ਪੱਧਰ 'ਤੇ ਕਰਵਾਇਆ ਜਾ ਰਿਹਾ ਹੈ | ਇਸ ਮੁਕਾਬਲੇ ਦੀ ਖ਼ਾਸੀਅਤ ਇਹ ਹੈ ਕਿ ਇਸ ਮੁਕਾਬਲੇ 'ਚ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਆਉਣ ਵਾਲੇ ਬੱਚਿਆਂ ਨੂੰ ਵੱਡੇ-ਵੱਡੇ ਇਨਾਮ ਜਿਵੇਂ ਸੈਮਸੰਗ ਐਲ.ਈ.ਡੀ., ਵੋਲਟਾਜ ਵਾਸ਼ਿੰਗ ਮਸ਼ੀਨ, ਮਾਈਕਰੋ ਓਵਨ, ਰੇਂਜਰ ਸਾਈਕਲ ਤੇ ਇੰਡਕਸਨ ਚੁੱਲ੍ਹੇ ਸਨਮਾਨ ਵਜੋਂ ਦਿੱਤੇ ਜਾਣਗੇ | ਮੁਕਾਬਲੇ 'ਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਵੀ ਇਨਾਮ ਦਿੱਤਾ ਜਾਵੇਗਾ | ਰਜਿਸਟ੍ਰੇਸ਼ਨ ਬਿਲਕੁਲ ਹੈ, ਰਜਿਸਟ੍ਰੇਸ਼ਨ ਕਰਨ ਲਈ ਉੱਪਰ ਦਿੱਤੇ ਕੋਡ ਨੂੰ ਸਕੈਨ ਕਰਕੇ ਫਾਰਮ ਭਰਨਾ ਜਰੂਰੀ ਹੈ | ਦਸਤਾਰ ਮੁਕਾਬਲਾ ਲੜਕਿਆਂ ਲਈ ਤੇ ਦੁਮਾਲਾ ਮੁਕਾਬਲਾ ਸਿਰਫ ਲੜਕੀਆਂ ਲਈ ਹੈ | ਜ਼ਿਕਰਯੋਗ ਹੈ ਕਿ ਕਲੱਬ ਵਲੋਂ ਦਸਤਾਰ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਮੇਂ-ਸਮੇਂ 'ਤੇ ਵੱਡੇ ਉਪਰਾਲੇ ਕੀਤੇ ਜਾਂਦੇ ਹਨ | ਆਪਣੇ ਬੱਚਿਆਂ ਨੂੰ ਦਸਤਾਰ ਤੇ ਦੁਮਾਲੇ ਨਾਲ ਜੋੜਨ ਲਈ ਇਸ ਮੁਕਾਬਲੇ 'ਚ ਭਾਗ ਜ਼ਰੂਰ ਲੈਣ |
ਪਿਛਲੀ ਖ਼ਬਰ ਅਮਰੀਕਾ-ਈਰਾਨ ਜੰਗ ਵਿਚਾਲੇ ਵਿਸ਼ਵੀ ਸੰਸਥਾਵਾਂ ਦੀ ਭੂਮਿਕਾ ਨਾਂਹਪੱਖੀ, ਤੁਰੰਤ ਪੁਨਰ ਗਠਨ ਹੋਵੇ- ਪ੍ਰੋ. ਬਡੂੰਗਰ ਅਗਲੀ ਖ਼ਬਰ ਪੰਜਾਬੀ ਐਤਕੀਂ ਪੰਜਾਬ 'ਚ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਉਤਾਵਲੇ-ਪਰਮਜੀਤ ਢਿੱਲੋਂ ਹਲਕੇ 'ਚ ਲੋਕ ਸੰਪਰਕ ਪ੍ਰੋਗਰਾਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।