29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਅਮਰੀਕਾ-ਈਰਾਨ ਜੰਗ ਵਿਚਾਲੇ ਵਿਸ਼ਵੀ ਸੰਸਥਾਵਾਂ ਦੀ ਭੂਮਿਕਾ ਨਾਂਹਪੱਖੀ, ਤੁਰੰਤ ਪੁਨਰ ਗਠਨ ਹੋਵੇ- ਪ੍ਰੋ. ਬਡੂੰਗਰ

ਅਜੀਤ ਡੈਸਕ 13-04-2026
ਪਟਿਆਲਾ, 12 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਵਿਸ਼ਵ ਸੁਰੱਖਿਆ ਕੌਂਸਲ ਅਤੇ ਵਿਸ਼ਵ ਮਨੁੱਖੀ ਅਧਿਕਾਰ ਕੌਂਸਲ ਵਿਸ਼ਵੀ ਸੰਸਥਾਵਾਂ ਦੇ ਮੁੜ ਪੁਨਰਗਠਨ ਦੀ ਮੰਗ ਕੀਤੀ ਹੈ | ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਅਮਰੀਕਾ ਈਰਾਨ ਦੋ ਦੇਸ਼ਾਂ ਵਿਚ ਚੱਲ ਰਹੀ ਜੰਗ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ ਅਤੇ ਅਜਿਹੇ ਵਿਚ ਵਿਸ਼ਵੀ ਸੰਸਥਾਵਾਂ ਦੀ ਭੂਮਿਕਾ ਕਾਰਗਰ ਨਹੀਂ ਹੈ | ਉਨ੍ਹਾਂ ਕਿਹਾ ਕਿ ਮਹਾਂਯੁੱਧ ਦੇ ਖ਼ਤਮ ਹੋਣ ਤੋਂ ਬਾਅਦ ਇਹ ਸੰਸਥਾਵਾਂ ਹੋਂਦ ਵਿਚ ਆਈਆਂ ਸਨ, ਜੋ ਬੇਅਰਥ ਹੋ ਕੇ ਰਹਿ ਗਈਆਂ ਹਨ | ਸਾਬਕਾ ਪ੍ਰਧਾਨ ਨੇ ਦੱਸਿਆ ਕਿ ਇਹ ਸੰਸਥਾਵਾਂ ਦੁਨੀਆ ਭਰ ਵਿਚ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਉਨ੍ਹਾਂ ਦੀ ਉਲੰਘਣਾ ਦੀ ਜਾਂਚ ਲਈ ਕੰਮ ਕਰਦੀਆਂ ਹਨ ਪਰ ਹੁਣ ਜਦੋਂ ਅਮਰੀਕਾ ਈਰਾਨ ਵਿਚਾਲੇ ਜੰਗ ਭਿਆਨਕ ਮੋੜ ਵੱਲ ਵਿਖਾਈ ਦੇ ਰਹੀ ਹੈ ਅਤੇ ਮਨੁੱਖਤਾ ਦਾ ਘਾਣ ਹੋ ਰਿਹਾ ਹੈ ਤਾਂ ਅਜਿਹੇ ਵਿਚ ਵਿਸ਼ਵ ਦੀਆਂ ਦੋਵੇਂ ਸੰਸਥਾਵਾਂ ਸਿਵਾਏ ਬਿਆਨਬਾਜ਼ੀ ਦੇ ਕੁੱਝ ਵੀ ਨਹੀਂ ਕਰ ਸਕੀਆਂ | ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਕੌਂਸਲਾਂ ਅਤੇ ਸੰਸਥਾਵਾਂ ਦੇ ਫ਼ੈਸਲੇ ਵੀਟੋ ਪਾਵਰ ਰਾਹੀਂ ਨਹੀਂ ਸਗੋਂ ਫ਼ੈਸਲੇ ਲੋਕਤੰਤਰੀ ਢੰਗ ਨਾਲ ਸਰਬਸੰਮਤੀ ਜਾਂ ਘੱਟੋ ਘੱਟ ਬਹੁਸੰਮਤੀ ਨਾਲ ਹੀ ਹੋਣੇ ਚਾਹੀਦੇ ਹਨ | ਪ੍ਰੋ. ਬਡੂੰਗਰ ਨੇ ਕਿਹਾ ਕਿ ਅਮਰੀਕਾ ਈਰਾਨ ਯੁੱਧ ਕਾਰਨ ਵਿਸ਼ਵ ਦੇ ਵਿਗੜਦੇ ਅਤਿ ਮਾਰੂ ਹਾਲਤ ਕਾਰਨ ਸਮੇਂ ਦੀ ਮੰਗ ਬਣ ਚੁੱਕੀ ਹੈ ਕਿ ਵਿਸ਼ਵੀ ਸੰਸਥਾਵਾਂ ਦਾ ਤੁਰੰਤ ਪੁਨਰ ਗਠਨ ਕੀਤਾ
ਪਿਛਲੀ ਖ਼ਬਰ ਹਰਚੰਦ ਸਿੰਘ ਬਰਸਟ ਨੇ ਖ਼ਰੀਦ ਕੇਂਦਰ ਵਿਖੇ ਕਣਕ ਦੀ ਖ਼ਰੀਦ ਕਰਵਾਈ ਸ਼ੁਰੂ ਅਗਲੀ ਖ਼ਬਰ ਸਰਦਾਰੀਆਂ ਯੂਥ ਕਲੱਬ ਪਟਿਆਲਾ ਵਲੋਂ 5ਵਾਂ ਦਸਤਾਰ ਤੇ ਦੁਮਾਲਾ ਮੁਕਾਬਲਾ 18 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।