08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਅÏਖੇ ਸਮੇਂ ਕਿਸਾਨਾਂ ਲਈ 'ਫਰਿਸ਼ਤੇ ਬਣੇ ਆੜ੍ਹਤੀ ਵਰਗ' • ਸਰਕਾਰ ਅਤੇ ਕਿਸਾਨ 'ਚ ਬਣੇ ਪੁਲ • ਆੜਤੀਆਂ ਐਸੋਸੀਏਸ਼ਨ ਨੇ ਆਪਣਾ ਫਰਜ਼ ਨਿਭਾਇਆ-ਪ੍ਰਧਾਨ ਰਾਣਾ

ਅਜੀਤ ਡੈਸਕ 18-04-2026
ਭੁੱਨਰਹੇੜੀ, 17 ਅਪ੍ਰੈਲ (ਧਨਵੰਤ ਸਿੰਘ ਹੁਸੈਨਪੁਰ)-ਕੇਂਦਰ ਸਰਕਾਰ ਵੱਲੋਂ ਕਣਕ ਦੀ ਖਰੀਦ ਲਈ ਮਾਪਦੰਡਾਂ ਵਿਚ ਛੋਟ ਦੇਣ ਦੇ ਮਾਮਲੇ ਨੇ ਪੰਜਾਬ ਵਿੱਚ ਕਿਸਾਨਾਂ ਅਤੇ ਆੜ੍ਹਤੀਆਂ ਦੋਵਾਂ ਨੂੰ ਚਿੰਤਾ ਵਿਚ ਪਾ ਦਿੱਤਾ ਸੀ¢ ਗੁਆਢੀ ਰਾਜ ਹਰਿਆਣਾ ਅਤੇ ਰਾਜਸਥਾਨ ਨੂੰ ਪਹਿਲਾਂ ਹੀ ਛੋਟ ਮਿਲ ਜਾਣ ਕਾਰਨ ਪੰਜਾਬ ਦੇ ਅੰਨਦਾਤਾ ਉਡੀਕ ਵਿਚ ਸਨ, ਜਿਸ ਨਾਲ ਮੰਡੀਆਂ ਵਿਚ ਅਣਿਸ਼ਚਿਤਤਾ ਦਾ ਮਾਹੌਲ ਬਣਦਾ ਜਾ ਰਿਹਾ ਸੀ¢ ਇਸ ਨਾਜੁਕ ਸਮੇਂ ਵਿਚ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਦੀ ਅਗਵਾਈ ਹੇਠ ਆੜਤੀ ਵਰਗ ਨੇ ਅਹਿਮ ਅਤੇ ਸਰਾਹਣਯੋਗ ਭੂਮਿਕਾ ਨਿਭਾਈ¢ ਰਾਣਾ ਵਲੋਂ ਪਹਿਲੇ ਦਿਨ ਤੋਂ ਹੀ ਪੰਜਾਬ ਸਰਕਾਰ ਅਤੇ ਕਿਸਾਨਾਂ ਵਿਚਕਾਰ ਇੱਕ ਅਹਿਮ ਕੜੀ ਵਜੋਂ ਕੰਮ ਕੀਤਾ¢ ਉਨ੍ਹਾਂ ਨੇ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨਾਲ ਐਸੋਸੀਏਸ਼ਨ ਮੀਟਿੰਗ ਕਰਕੇ ਅਤੇ ਉੱਚ ਅਧਿਕਾਰੀਆਂ ਨਾਲ ਤਾਲਮੇਲ ਬਣਾ ਕੇ ਮੰਡੀਆਂ ਵਿਚ ਖਰੀਦ ਪ੍ਰਕਿਰਿਆ ਨੂੰ ਪ੍ਰਭਾਵਿਤ ਹੋਣ ਤੋਂ ਬਚਾਉਣ ਲਈ ਯਤਨ ਕੀਤੇ¢ ਹਾਲਾਂਕਿ ਇੱਕ ਹੋਰ ਐਸੋਸੀਏਸ਼ਨ ਦੇ ਮੱਤਭੇਦ ਵੀ ਸਾਹਮਣੇ ਆਏ ਸਨ ਪਰ ਇਸ ਦੇ ਬਾਵਜੂਦ ਜ਼ਮੀਨੀ ਪੱਧਰ 'ਤੇ ਇਹ ਆੜ੍ਹਤੀ ਵਰਗ ਇਕਜੁੱਟ ਹੋ ਕੇ ਕਿਸਾਨਾਂ ਦੇ ਨਾਲ ਖੜ੍ਹਾ ਨਜ਼ਰ ਆਇਆ¢ ਮÏਜੂਦਾ ਹਾਲਾਤਾਂ ਵਿਚ ਜਦੋਂ ਪੰਜਾਬ ਦੀਆਂ ਦਾਣਾ ਮੰਡੀਆਂ ਨੱਕੋ-ਨੱਕ ਭਰੀਆਂ ਹੋਈਆਂ ਹਨ ਅਤੇ ਕਣਕ ਦੀ ਆਮਦ ਲਗਾਤਾਰ ਵੱਧ ਰਹੀ ਹੈ, ਮਾਪਦੰਡਾਂ ਦੀ ਸਖ਼ਤੀ ਕਾਰਨ ਕਈ ਥਾਵਾਂ 'ਤੇ ਸਰਕਾਰੀ ਖਰੀਦ ਸੁਸਤ ਹੋ ਗਈ¢ ਇਸ ਦਰਮਿਆਨ ਆੜ੍ਹਤੀ ਵਰਗ ਕਿਸਾਨਾਂ ਲਈ ਫਰਿਸ਼ਤਾ ਬਣ ਕੇ ਸਾਹਮਣੇ ਆਇਆ¢ ਕਈ ਮੰਡੀਆਂ ਵਿਚ ਆੜ੍ਹਤੀ ਆਪਣੇ ਖ਼ਤਰੇ 'ਤੇ ਮਾਲ ਤੋਲ ਕੇ ਕਿਸਾਨਾਂ ਨੂੰ ਘਰ ਵਾਪਸ ਭੇਜ ਰਹੇ ਹਨ, ਤਾਂ ਜੋ ਉਹਨਾਂ ਨੂੰ ਲੰਮੇ ਸਮੇਂ ਤੱਕ ਮੰਡੀਆਂ ਵਿਚ ਨਾ ਰੁਕਣਾ ਪਵੇ ਅਤੇ ਉਹ ਆਪਣੀ ਫਸਲ ਵੇਚ ਕੇ ਰਾਹਤ ਮਹਿਸੂਸ ਕਰ ਸਕਣ¢ ਇਹ ਮਦਦ ਸਿਰਫ਼ ਵਪਾਰਕ ਸÏਦੇਬਾਜ਼ੀ ਤੱਕ ਸੀਮਿਤ ਨਹੀਂ, ਸਗੋਂ ਪਿੰਡਾਂ ਵਿਚ ਬਣੇ ਪੁਰਾਣੇ ਨਾਤੇ-“ਨੋਹ-ਮਾਸ” ਵਰਗੇ ਰਿਸ਼ਤੇ,ਦੀ ਅਸਲ ਤਸਵੀਰ ਪੇਸ਼ ਹੋਈ, ਜਿੱਥੇ ਦੁੱਖ-ਸੁੱਖ ਵਿਚ ਇੱਕ ਦੂਜੇ ਦਾ ਸਾਥ ਦਿੱਤਾ ਜਾਂਦਾ ਹੈ¢ ਇਸ ਨਾਲ ਕਿਸਾਨਾਂ ਅਤੇ ਆੜਤੀਆਂ ਵਿਚਕਾਰ ਭਰੋਸਾ ਹੋਰ ਮਜ਼ਬੂਤ ਹੋਇਆ ਹੈ¢ ਦੂਜੇ ਪਾਸੇ, ਆੜਤੀਆਂ ਦੇ ਮਨ ਵਿਚ ਇਹ ਚਿੰਤਾ ਵੀ ਵੱਧ ਰਹੀ ਸੀ ਕਿ ਜੇ ਮਾਪਦੰਡਾਂ ਵਿੱਚ ਛੋਟ ਨਾ ਮਿਲੀ ਜਾਂ ਬਾਅਦ ਵਿੱਚ ਕੋਈ ਕਟÏਤੀ ਹੋਈ, ਤਾਂ ਉਨ੍ਹਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ¢ ਜੇਕਰ ਸਰਕਾਰੀ ਏਜੰਸੀਆਂ ਵੱਲੋਂ ਪੂਰੀ ਖਰੀਦ ਨਾ ਕੀਤੀ ਗਈ, ਤਾਂ ਇਸ ਦਾ ਸਿੱਧਾ ਪ੍ਰਭਾਵ ਆੜ੍ਹਤੀਆਂ ਦੀ ਆਰਥਿਕਤਾ 'ਤੇ ਪਵੇਗਾ¢ ਜਸਵਿੰਦਰ ਸਿੰਘ ਰਾਣਾ ਨੇ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਕੇਦਰ ਸਰਕਾਰ ਤੋ ਰਾਹਤ ਮਿਲ ਗਈ, ਅਸੀਂ ਆਪਣਾ ਫਰਜ ਨਿਭਾਉਣ ਵਿਚ ਸਫਲ ਰਹੇ¢
ਪਿਛਲੀ ਖ਼ਬਰ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਬਿਜਲੀ ਮੰਤਰੀ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਪਾਤੜਾਂ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ • ਅੱਵਲ ਰਹੇ ਵਿਦਿਆਰਥੀਆਂ ਨੂੰ ਮੈਡਲ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।