08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਸਨੌਰ ਦੀ ਅਨਾਜ ਮੰਡੀ 'ਚ ਖੁੱਲ੍ਹੇ ਆਸਮਾਨ ਹੇਠ ਪਈਆਂ ਕਣਕ ਦੀਆਂ ਢੇਰੀਆਂ ਤੇ ਬੋਰੀਆਂ • ਸਨੌਰ ਦੀ ਅਨਾਜ਼ ਮੰਡੀ 'ਚ ਸਰਕਾਰੀ ਦਾਅਵੇ ਖੋਖਲੇ ਸਾਬਤ-ਗੁਰਮੇਲ ਬੋਸਰ

ਅਜੀਤ ਡੈਸਕ 18-04-2026
ਸਨੌਰ, 17 ਅਪ੍ਰੈਲ (ਸੋਖਲ)-ਸਨੌਰ ਦੀ ਅਨਾਜ਼ ਮੰਡੀ 'ਚ ਅੱਜ ਪਈ ਅਚਾਨਕ ਬਰਸਾਤ ਕਾਰਨ ਮੰਡੀ ਵਿਚ ਖੁੱਲ੍ਹੇ ਅਸਮਾਨ ਹੇਠ ਪਈ ਕਣਕ ਦੀਆਂ ਢੇਰੀਆਂ ਅਤੇ ਭਰੀਆਂ ਬੋਰੀਆਂ ਭਿੱਜਦੀਆਂ ਨਜ਼ਰ ਆਈਆਂ, ਅਤੇ ਪ੍ਰਬੰਧਾਂ ਦੀ ਕਮੀਆ ਸਾਮਣੇ ਆਈਆ ਹਨ | ਜਿਸ ਨਾਲ ਕਿਸਾਨਾਂ ਦੀ ਮਿਹਨਤ ਨੂੰ ਵੱਡਾ ਨੁਕਸਾਨ ਪਹੁੰਚਣ ਦਾ ਖ਼ਤਰਾ ਬਣ ਗਿਆ ਹੈ | ਜਿਕਰਯੋਗ ਹੈ ਕਿ ਇਥੋਂ ਦੀ ਅਨਾਜ਼ ਮੰਡੀ 'ਚ ਵੱਡੀ ਗਿਣਤੀ ਨਾਲ ਕਣਕ ਦੀਆਂ ਬੋਰੀਆਂ ਬਿਨਾਂ ਕਿਸੇ ਢੱਕਣ ਦੇ ਖੁੱਲ੍ਹੇ ਅਸਮਾਨ ਹੇਠ ਪਈਆਂ ਹਨ, ਜਦਕਿ ਕੁਝ ਥਾਵਾਂ 'ਤੇ ਥੋੜ੍ਹੀ ਬਹੁਤ ਤਿਰਪਾਲ ਨਾਲ ਢੱਕੀ ਹੋਈ ਹੈ ਜੋ ਪੂਰੀ ਤਰ੍ਹਾਂ ਬਚਾਵ ਕਰਨ ਲਈ ਕਾਫ਼ੀ ਨਹੀਂ | ਮੰਡੀ ਵਿਚ ਪਾਣੀ ਇਕੱਠਾ ਹੋਣ ਅਤੇ ਨਮੀ ਵੱਧਣ ਨਾਲ ਅਨਾਜ ਦੀ ਗੁਣਵੱਤਾ 'ਤੇ ਵੀ ਅਸਰ ਪੈਣ ਦੀ ਸੰਭਾਵਨਾ ਹੋ ਸਕਦੀ ਹੈ ਇਸ ਮੌਕੇ ਇੰਡਿਯਨ ਫ਼ਾਰਮਰਜ ਐਸੋਸੀਏਸ਼ਨ ਦੇ ਜਰਨਲ ਸਕੱਤਰ ਗੁਰਮੇਲ ਸਿੰਘ ਬੋਸਰ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਮੌਸਮ ਦੇ ਬਦਲਦੇ ਹਾਲਾਤਾਂ ਦੇ ਬਾਵਜੂਦ ਅਨਾਜ ਨੂੰ ਬਚਾਉਣ ਲਈ ਪੂਰੇ ਪ੍ਰਬੰਧ ਨਹੀਂ ਕੀਤੇ ਗਏ | ਉਨ੍ਹਾਂ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਢੁੱਕਵੇਂ ਇੰਤਜ਼ਾਮ ਕੀਤੇ ਜਾਂਦੇ ਤਾਂ ਅਜਿਹੀ ਸਥਿਤੀ ਤੋਂ ਬਚਿਆ ਜਾ ਸਕਦਾ ਸੀ | ਗੁਰਮੇਲ ਬੋਸਰ ਨੇ ਕਿਹਾ ਕਿ ਮਾਨ ਸਰਕਾਰ ਸਿਰਫ ਖੋਖਲੇ ਦਾਅਵੇ ਹੀ ਕਰਦੀ ਆ ਰਹੀ ਹੈ ਜਦੋ ਦੀ ਸੱਤਾ ਚ ਆਈ ਹੈ ਅਤੇ ਉਨ੍ਹਾਂ ਮੰਗ ਕੀਤੀ ਹੈ ਕਿ ਤੁਰੰਤ ਪ੍ਰਭਾਵ ਨਾਲ ਅਨਾਜ ਨੂੰ ਸੁਰੱਖਿਅਤ ਥਾਵਾਂ 'ਤੇ ਰੱਖਣ ਅਤੇ ਵਧੀਆ ਤਿਰਪਾਲ ਮੁਹੱਈਆ ਕਰਵਾਉਣ ਲਈ ਕਦਮ ਚੁੱਕੇ ਜਾਣ, ਤਾਂ ਜੋ ਹੋਰ ਨੁਕਸਾਨ ਤੋਂ ਬਚਿਆ ਜਾ ਸਕੇ | ਉਨ੍ਹਾਂ ਕਿਹਾ ਕਿ ਮੌਕੇ 'ਤੇ ਮੌਜੂਦ ਹਾਲਾਤ ਦਰਸਾਉਂਦੇ ਹਨ ਕਿ ਜੇ ਜਲਦੀ ਕਾਰਵਾਈ ਨਾ ਕੀਤੀ ਗਈ ਤਾਂ ਭਿੱਜੀ ਕਣਕ ਕਾਰਨ ਕਿਸਾਨਾਂ ਨੂੰ ਆਰਥਿਕ ਨੁਕਸਾਨ ਝੇਲਣਾ ਪੈ ਸਕਦਾ ਹੈ |
ਪਿਛਲੀ ਖ਼ਬਰ ਮੁੱਖ ਮੰਤਰੀ ਨੇ ਗੰਭੀਰ ਮਸਲੇ ਨੂੰ ਅਣਡਿੱਠਾ ਕੀਤਾ, ਸਿਆਸੀ ਸਮਾਗਮਾਂ 'ਚ ਰਹੇ ਵਿਅਸਤ : ਸਾਬਕਾ ਵਿਧਾਇਕ ਚੰਦੂਮਾਜਰਾ ਅਗਲੀ ਖ਼ਬਰ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਬਿਜਲੀ ਮੰਤਰੀ ਦਾ ਪੁਤਲਾ ਫੂਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।