31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਪੰਜਾਬ 'ਚ ਬੇ-ਮੌਸਮੀ ਮੀਂਹ ਤੇ ਤੇਜ਼ ਹਵਾਵਾਂ ਨਾਲ ਤੂੜੀ ਦੇ ਉਤਪਾਦਨ 'ਤੇ ਵੀ ਪਿਆ ਅਸਰ <br/>

ਅਜੀਤ ਡੈਸਕ 19-04-2026
ਪਟਿਆਲਾ, 18 ਅਪ੍ਰੈਲ (ਗੁਰਵਿੰਦਰ ਸਿੰਘ ਔਲਖ)-ਪੰਜਾਬ ਵਿਚ ਇਸ ਵਾਰ ਕਣਕ ਦੀ ਫਸਲ ਦੌਰਾਨ ਪਏ ਬੇ-ਮੌਸਮੀ ਮੀਂਹ ਅਤੇ ਚੱਲੀਆਂ ਤੇਜ਼ ਹਵਾਵਾਂ ਨੇ ਤੂੜੀ ਦੇ ਉਤਪਾਦਨ 'ਤੇ ਵੀ ਨਕਾਰਾਤਮਕ ਅਸਰ ਪਾਇਆ ਹੈ | ਕਿਸਾਨਾਂ ਦੇ ਅਨੁਸਾਰ ਮਾਰਚ ਮਹੀਨੇ ਵਿਚ ਆਏ ਮੌਸਮੀ ਬਦਲਾਅ ਕਾਰਨ ਕਈ ਇਲਾਕਿਆਂ ਵਿਚ ਫਸਲ ਡਿੱਗ ਗਈ, ਜਿਸ ਨਾਲ ਕਟਾਈ ਸਮੇਂ ਤੂੜੀ ਦੀ ਮਾਤਰਾ ਵਿੱਚ ਸਾਫ਼ ਕਮੀ ਦਰਜ ਕੀਤੀ ਗਈ ਹੈ | ਜਾਣਕਾਰੀ ਮੁਤਾਬਕ ਜਿੱਥੇ ਕਣਕ ਦੀ ਫਸਲ ਖੜੀ ਰਹੀ, ਉੱਥੇ ਤੂੜੀ ਆਮ ਦਰਜੇ ਦੇ ਨੇੜੇ ਮਿਲੀ ਹੈ, ਪਰ ਜਿੱਥੇ ਫਸਲ ਲੰਬੀ ਪੈ ਗਈ, ਉੱਥੇ ਸੁੱਕੀ ਤੂੜੀ ਦੀ ਉਪਲਬਧਤਾ ਕਾਫ਼ੀ ਘੱਟ ਰਹੀ | ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਮੀਂਹ ਪੈਣ ਨਾਲ ਡੰਠਲ ਵਿਚ ਨਮੀ ਵੱਧ ਜਾਣ ਕਰਕੇ ਤੂੜੀ ਦੀ ਗੁਣਵੱਤਾ 'ਤੇ ਵੀ ਅਸਰ ਪਿਆ ਹੈ ਅਤੇ ਇਸ ਦੀ ਸਟੋਰੇਜ ਸਮਰੱਥਾ ਘੱਟੀ ਹੈ | ਕਿਸਾਨਾਂ ਨੇ ਦੱਸਿਆ ਕਿ ਕੰਬਾਈਨ ਰਾਹੀਂ ਕਟਾਈ ਦੌਰਾਨ ਡਿੱਗੀ ਹੋਈ ਫਸਲ ਵਿਚੋਂ ਤੂੜੀ ਪੂਰੀ ਤਰ੍ਹਾਂ ਇਕੱਠੀ ਕਰਨਾ ਸੰਭਵ ਨਹੀਂ ਹੁੰਦਾ, ਜਿਸ ਨਾਲ ਵੱਡਾ ਹਿੱਸਾ ਖੇਤਾਂ ਵਿਚ ਹੀ ਰਹਿ ਜਾਂਦਾ ਹੈ | ਇਸ ਕਾਰਨ ਉਤਪਾਦਨ ਘਟਣ ਦੇ ਨਾਲ-ਨਾਲ ਕਿਸਾਨਾਂ ਨੂੰ ਆਰਥਿਕ ਨੁਕਸਾਨ ਵੀ ਝੱਲਣਾ ਪੈ ਰਿਹਾ ਹੈ | ਪਟਿਆਲਾ ਜਿਲ੍ਹੇ ਦੇ ਕਿਸਾਨ ਸਾਹਿਬ ਸਿੰਘ, ਸੁੱਖਾ ਸਿੰਘ ਅਤੇ ਗੁਰਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਜਿਨ੍ਹਾਂ ਕਿਸਾਨਾਂ ਦੀਆਂ 40 ਟਰਾਲੀਆਂ ਤੂੜੀ ਬਣਦੀਆਂ ਸਨ ਉਨ੍ਹਾਂ ਦੀ ਦੀਆਂ ਇਸ ਵਾਰ 25 ਤੋਂ 28 ਟਰਾਲੀਆਂ ਬਣੀਆਂ ਹਨ | ਪਸ਼ੂ ਪਾਲਕਾਂ ਨੇ ਕਿਹਾ ਕਿ ਤੂੜੀ ਦੀ ਘੱਟ ਉਪਲਬਧਤਾ ਨਾਲ ਆਉਣ ਵਾਲੇ ਸਮੇਂ ਵਿਚ ਚਾਰੇ ਦੀ ਕਮੀ ਪੈ ਸਕਦੀ ਹੈ | ਕਈ ਥਾਵਾਂ 'ਤੇ ਤੂੜੀ ਦੀ ਮੰਗ ਵਧਣ ਕਾਰਨ ਭਾਅ ਵਿਚ ਵੀ ਤੇਜ਼ੀ ਦੇ ਆਸਾਰ ਜਤਾਏ ਜਾ ਰਹੇ ਹਨ, ਜਿਸ ਨਾਲ ਪਸ਼ੂ ਪਾਲਣ ਦਾ ਖਰਚ ਵਧ ਸਕਦਾ ਹੈ | ਖੇਤੀ ਵਿਭਾਗ ਨਾਲ ਜੁੜੇ ਜਾਣਕਾਰਾਂ ਦਾ ਕਹਿਣਾ ਹੈ ਕਿ ਬਦਲਦੇ ਮੌਸਮੀ ਹਾਲਾਤ ਕਾਰਨ ਅਜਿਹੀਆਂ ਸਥਿਤੀਆਂ ਵਧ ਰਹੀਆਂ ਹਨ, ਜਿਸ ਨਾਲ ਫਸਲ ਅਤੇ ਉਪ-ਉਤਪਾਦ ਦੋਹਾਂ ਪ੍ਰਭਾਵਿਤ ਹੋ ਰਹੇ ਹਨ | ਉਨ੍ਹਾਂ ਅਨੁਸਾਰ ਆਉਣ ਵਾਲੇ ਸਮੇਂ ਵਿਚ ਕਿਸਾਨਾਂ ਨੂੰ ਮੌਸਮ ਦੇ ਮੱਦੇਨਜ਼ਰ ਕਟਾਈ ਅਤੇ ਸੰਭਾਲ ਸੰਬੰਧੀ ਤਰੀਕਿਆਂ ਵਿਚ ਤਬਦੀਲੀਆਂ ਲਿਆਉਣੀਆਂ ਪੈਣਗੀਆਂ | ਕੁੱਲ ਮਿਲਾ ਕੇ, ਇਸ ਵਾਰ ਪੰਜਾਬ ਤੂੜੀ ਦੇ ਉਤਪਾਦਨ ਵਿਚ ਆਈ ਕਮੀ ਕਿਸਾਨਾਂ ਅਤੇ ਪਸ਼ੂ ਪਾਲਕਾਂ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ ਅਤੇ ਇਸ ਦਾ ਅਸਰ ਆਉਣ ਵਾਲੇ ਮਹੀਨਿਆਂ ਵਿਚ ਚਾਰੇ ਦੀ ਉਪਲੱਬਧਤਾ 'ਤੇ ਵੀ ਪੈ ਸਕਦਾ ਹੈ¢


ਪਿਛਲੀ ਖ਼ਬਰ ਪਲੇ ਵੇਜ ਸਕੂਲ ਵਲੋਂ ਮਿੰਨੀ ਮੈਰਾਥਨ ਕਰਵਾਈ <br/> ਅਗਲੀ ਖ਼ਬਰ ਹਰਦਿਆਲ ਸਿੰਘ ਭੱਟੀ ਨੂੰ ਸ਼੍ਰੋਮਣੀ ਅਕਾਲੀ ਦਲ ਬੀ.ਸੀ ਵਿੰਗ ਦਾ ਕÏਮੀ ਮੀਤ ਪ੍ਰਧਾਨ ਲਗਾਉਣ 'ਤੇ ਕੀਤਾ ਸਨਮਾਨਿਤ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।