31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਪਲੇ ਵੇਜ ਸਕੂਲ ਵਲੋਂ ਮਿੰਨੀ ਮੈਰਾਥਨ ਕਰਵਾਈ <br/>

ਅਜੀਤ ਡੈਸਕ 19-04-2026
ਪਟਿਆਲਾ, 18 ਅਪ੍ਰੈਲ (ਅ.ਸ. ਆਹਲੂਵਾਲੀਆ)-ਪਲੇ ਵੇਜ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਵਿਖੇ ਸਕੂਲ ਦੇ ਚੇਅਰਮੈਨ ਡਾ. ਰਾਜਦੀਪ ਸਿੰਘ ਦੀ ਅਗਵਾਈ ਅਤੇ ਤਾਈਕਵਾਡੋਂ ਕੋਚ ਸਤਵਿੰਦਰ ਸਿੰਘ ਦੀ ਦੇਖ-ਰੇਖ ਹੇਠ ਵਿਸਾਖੀ ਦੇ ਮੌਕੇ 'ਯੁੱਧ ਨਸ਼ਿਆਂ ਵਿਰੁੱਧ' ਨੂੰ ਸੰਬੋਧਿਤ ਮਿੰਨੀ ਮੈਰਾਥਨ ਸਕੂਲ ਕੈਂਪਸ ਤੋਂ ਕੀਤਾ | ਇਸ ਮੈਰਾਥਨ ਵਿਚ ਬੱਚਿਆਂ ਲਈ ਸਕੂਲ ਚੇਅਰਮੈਨ ਡਾ. ਰਾਜਦੀਪ ਸਿੰਘ, ਡਾਇਰੈਕਟਰ ਹਰਲੀਨ ਕੌਰ ਅਤੇ ਪਿ੍ੰਸੀਪਲ ਰਕਸ਼ਾ ਵਰਮਾ ਵਲੋਂ ਬੜੇ ਸੁਚੱਜੇ ਢੰਗ ਨਾਲ ਪ੍ਰਬੰਧ ਕੀਤਾ ਗਿਆ | ਮੈਰਾਥਨ ਵਿਚ ਵੱਖ-ਵੱਖ ਸਕੂਲਾਂ ਦੇ ਲਗਭਗ 600 ਦੇ ਕਰੀਬ ਵਿਦਿਆਰਥੀਆਂ ਅਤੇ ਸਕੂਲ ਟੀਚਰਾਂ ਨੇ ਮੈਰਾਥਨ ਵਿਚ ਵੱਧ ਚੜ ਕੇ ਹਿੱਸਾ ਲਿਆ | ਇਸ ਮੈਰਾਥਨ ਨੂੰ ਹਰੀ ਝੰਡੀ ਦੇਣ ਲਈ ਮੁੱਖ ਮਹਿਮਾਨ ਵਜੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਕੁੰਦਨ ਗੋਗੀਆ ਮੇਅਰ ਪਟਿਆਲਾ ਪੁੱਜੇ | ਇਸ ਮੌਕੇ 'ਤੇ ਦਵਿੰਦਰ ਪਾਲ ਸਿੰਘ ਕੌਂਸਲਰ, ਜਸਪਾਲ ਸਿੰਘ ਕੌਂਸਲਰ, ਵਨਦੀਪ ਕੁਮਾਰ ਸ਼ਰਮਾ ਕੌਂਸਲਰ ਵੀ ਪਹੁੰਚੇ | ਇਸ ਮੈਰਾਥਨ 'ਚ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਪ੍ਰੋ. ਸਵਿੰਦਰ ਸਿੰਘ, ਸਕੂਲ ਸਪੋਰਟਸ ਇੰਚਾਰਜ ਸੁਰਿੰਦਰ ਪਾਲ ਸਿੰਘ, ਅਰਵਿੰਦਰ ਸਿੰਘ ਉਮੰਗ ਫਾਊਾਡੇਸ਼ਨ, ਜਸਵਿੰਦਰ ਸਿੰਘ ਫਿਜ਼ੀਕਲ ਐਜੂਕੇਸ਼ਨ ਅਤੇ ਤਾਂਇਕਵਾਡੋਂ ਕੋਚ ਸਤਵਿੰਦਰ ਸਿੰਘ ਨੇ ਵੀ ਹਿੱਸਾ ਲਿਆ | ਇਸ ਮੌਕੇ ਅਜੀਤਪਾਲ ਕੋਹਲੀ ਨੇ ਕਿਹਾ ਕਿ ਪਲੇ ਵੇਜ ਸਕੂਲ ਵਲੋਂ ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕਿਆ ਹੋਇਆ ਹੈ ਜੋ ਕਿ ਪਿਛਲੇ ਕਈ ਸਾਲਾਂ ਤੋਂ ਇਹ ਮੈਰਾਥਨ ਕਰਵਾ ਰਹੇ ਹਨ ਅਤੇ ਬੱਚਿਆਂ ਨੂੰ ਤੰਦਰੁਸਤ ਰਹਿਣ ਲਈ ਪ੍ਰੇਰਿਤ ਕਰ ਰਹੇ ਹਨ | ਉਨ੍ਹਾਂ ਨਾਲ ਇਹ ਵੀ ਦੱਸਿਆ ਕਿ ਸਰਕਾਰ ਵੀ 'ਯੁੱਧ ਨਸ਼ਿਆਂ ਵਿਰੁੱਧ' ਦੀ ਮੁਹਿੰਮ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਚਲਾ ਰਹੀ ਹੈ | ਇਸ ਮੌਕੇ 'ਤੇ ਮੇਅਰ ਕੁੰਦਨ ਲਾਲ ਗੋਗੀਆ ਨੇ ਵੀ ਸਕੂਲ ਦੀ ਸ਼ਲਾਘਾ ਕਰਦੇ ਹੋਏ ਬੱਚਿਆਂ ਨੂੰ ਆਪਣੀ ਸਿਹਤ ਪ੍ਰਤੀ ਧਿਆਨ ਰੱਖਣ ਲਈ ਕਿਹਾ | ਡਾ. ਰਾਜਦੀਪ ਸਿੰਘ ਨੇ ਵਿਸਾਖੀ ਦੀ ਮਹੱਤਤਾ ਦੱਸਦੇ ਹੋਏ ਸਾਡੇ ਵਿਰਸੇ ਬਾਰੇ ਜਾਗਰੂਕ ਕੀਤਾ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਬੱਚਿਆਂ ਦੀ ਚੰਗੀ ਸਿਹਤ ਅਤੇ ਤੰਦਰੁਸਤੀ ਲਈ ਭਵਿੱਖ ਵਿਚ ਵੀ ਉਹ ਅਜਿਹੇ ਉਪਰਾਲੇ ਕਰਦੇ ਰਹਿਣਗੇ |

ਪਿਛਲੀ ਖ਼ਬਰ ਮੋਦੀ ਸਰਕਾਰ ਦੀ ਤੁਰੰਤ ਕਾਰਵਾਈ ਨਾਲ ਕਿਸਾਨਾਂ ਨੂੰ ਵੱਡੀ ਰਾਹਤ-ਪਰਮਜੀਤ ਕੈਂਥ ਅਗਲੀ ਖ਼ਬਰ ਪੰਜਾਬ 'ਚ ਬੇ-ਮੌਸਮੀ ਮੀਂਹ ਤੇ ਤੇਜ਼ ਹਵਾਵਾਂ ਨਾਲ ਤੂੜੀ ਦੇ ਉਤਪਾਦਨ 'ਤੇ ਵੀ ਪਿਆ ਅਸਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।