15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਸਨੌਰ ਦੇ ਸ਼ਹੀਦ ਊਧਮ ਸਿੰਘ ਸਪੋਰਟਸ ਸਟੇਡੀਅਮ ਦੀ ਹਾਲਤ ਖਸਤਾ

ਗੁਰਵਿੰਦਰ ਸਿੰਘ ਗੌਰਵ ਸੰਧੂ <br/> ਸਟੇਡੀਅਮ ਅੰਦਰ ਬਣਿਆ ਕਵਰ ਸ਼ੈੱਡ ਖਸਤਾ ਹਾਲਤ ਵਿਚ | (ਸੱਜੇ) ਸਟੇਡੀਅਮ ਦਾ ਟੁੱਟਿਆ ਹੋਇਆ ਮੁੱਖ ਦਰਵਾਜ਼ਾ | ਤਸਵੀਰ : ਗੀਤਵਿੰਦਰ ਸੋਖਲ <br/> 30-04-2026
ਇਸ ਸੰਬੰਧੀ ਗੁਰਵਿੰਦਰ ਸਿੰਘ ਗੌਰਵ ਸੰਧੂ ਨੇ ਦੱਸਿਆ ਕਿ ਤਿੰਨ ਸਾਲ ਪਹਿਲਾਂ ਇੱਕ ਸਮਾਜਿਕ ਸੰਸਥਾ ਵਲੋਂ ਸਟੇਡੀਅਮ ਵਿਚ ਬੈਂਚ ਲਗਵਾਏ ਗਏ ਸਨ, ਪਰ ਸੰਭਾਲ ਦੀ ਘਾਟ ਕਾਰਨ ਉਹ ਵੀ ਖ਼ਰਾਬ ਹੋ ਚੁੱਕੇ ਹਨ | ਉਨ੍ਹਾਂ ਕਿਹਾ ਕਿ ਸੰਬੰਧਿਤ ਵਿਭਾਗ ਦੀ ਅਣਦੇਖੀ ਕਾਰਨ ਸਟੇਡੀਅਮ ਦੀ ਸੂਰਤ ਵਿਗੜਦੀ ਜਾ ਰਹੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਜੇ ਭਵਿੱਖ ਵਿਚ ਉਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਤਾਂ ਸਟੇਡੀਅਮ ਦੀ ਪੂਰੀ ਤਰ੍ਹਾਂ ਸੰਭਾਲ ਕਰਕੇ ਇਸਨੂੰ ਆਧੁਨਿਕ ਸੁਵਿਧਾਵਾਂ ਨਾਲ ਲੈਸ ਕੀਤਾ ਜਾਵੇਗਾ |


ਸਨੌਰ, 29 ਅਪ੍ਰੈਲ (ਸੋਖਲ)-ਸਥਾਨਕ ਸ਼ਹੀਦ ਊਧਮ ਸਿੰਘ ਸਪੋਰਟਸ ਸਟੇਡੀਅਮ, ਜੋ ਸਾਲ 2003 ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਤਿਆਰ ਕੀਤਾ ਗਿਆ ਸੀ, ਅੱਜ ਸੰਭਾਲ ਦੀ ਘਾਟ ਦਾ ਸ਼ਿਕਾਰ ਬਣਦਾ ਜਾ ਰਿਹਾ ਹੈ | ਸੰਬੰਧਿਤ ਵਿਭਾਗ ਵਲੋਂ ਲੰਬੇ ਸਮੇਂ ਤੋਂ ਧਿਆਨ ਨਾ ਦੇਣ ਕਾਰਨ ਸਟੇਡੀਅਮ ਦੀ ਹਾਲਤ ਲਗਾਤਾਰ ਖ਼ਰਾਬ ਹੋ ਰਹੀ ਹੈ, ਜਿਸ ਨਾਲ ਖਿਡਾਰੀਆਂ ਅਤੇ ਸਥਾਨਕ ਵਸਨੀਕਾਂ ਵਿਚ ਨਿਰਾਸ਼ਾ ਵਧ ਰਹੀ ਹੈ | ਜਾਣਕਾਰੀ ਅਨੁਸਾਰ ਸਟੇਡੀਅਮ ਦੇ ਮੈਦਾਨ ਵਿਚ ਘਾਹ-ਝਾੜੀਆਂ ਵੱਧ ਚੁੱਕੀਆਂ ਹਨ, ਜਿਸ ਕਾਰਨ ਦੌੜਾਂ ਅਤੇ ਫੁੱਟਬਾਲ ਵਰਗੀਆਂ ਖੇਡਾਂ ਲਈ ਜ਼ਰੂਰੀ ਸਮਤਲਤਾ ਅਤੇ ਸਾਫ਼-ਸੁਥਰਾ ਮਾਹੌਲ ਨਹੀਂ ਮਿਲ ਰਿਹਾ | ਸਟੇਡੀਅਮ ਦੇ ਮੁੱਖ ਦਰਵਾਜ਼ੇ ਦੀ ਹਾਲਤ ਵੀ ਬਹੁਤ ਮਾੜੀ ਹੈ | ਜਿਸ ਨਾਲ ਸੁਰੱਖਿਆ ਪ੍ਰਬੰਧਾਂ 'ਤੇ ਵੀ ਸਵਾਲ ਖੜੇ ਹੋ ਰਹੇ ਹਨ | ਇਸ ਤੋਂ ਇਲਾਵਾ ਸਟੇਡੀਅਮ ਅੰਦਰ ਕੁਝ ਨਸ਼ੇ ਨਾਲ ਸੰਬੰਧਿਤ ਵਸਤੂਆਂ ਮਿਲਣ ਨਾਲ ਮਾਹੌਲ 'ਤੇ ਨਕਾਰਾਤਮਿਕ ਅਸਰ ਪੈ ਰਿਹਾ ਹੈ | ਖੇਡਾਂ ਲਈ ਲਗਾਇਆ ਗਿਆ ਸਾਮਾਨ ਵੀ ਬੇਹਾਲੀ ਦਾ ਸ਼ਿਕਾਰ ਹੈ | ਫੁੱਟਬਾਲ ਦੇ ਗੋਲ ਪੋਸਟਾਂ ਦੀਆਂ ਜਾਲੀਆਂ ਕਈ ਥਾਵਾਂ ਤੋਂ ਫੱਟੀਆਂ ਹੋਈਆਂ ਹਨ, ਜਦਕਿ ਹੋਰ ਸਹੂਲਤਾਂ ਵੀ ਅਣਵਰਤੋਂ ਯੋਗ ਬਣ ਚੁੱਕੀਆਂ ਹਨ | ਕਵਰ ਸ਼ੈੱਡ ਵਿੱਚ ਗੰਦਗੀ ਅਤੇ ਮਲਬਾ ਪਿਆ ਹੋਇਆ ਹੈ, ਜਿਸ ਨਾਲ ਖਿਡਾਰੀਆਂ ਲਈ ਇਸ ਦੀ ਵਰਤੋਂ ਕਰਨਾ ਮੁਸ਼ਕਲ ਹੋ ਜਾਂਦਾ ਹੈ | ਇਸ ਤੋਂ ਇਲਾਵਾ ਸਟੇਡੀਅਮ ਵਿੱਚ ਪੀਣ ਵਾਲੇ ਪਾਣੀ ਦੀ ਕੋਈ ਢੰਗ ਦੀ ਸਹੂਲਤ ਨਹੀਂ ਹੈ, ਜੋ ਗਰਮੀ ਦੇ ਮੌਸਮ ਵਿੱਚ ਖਿਡਾਰੀਆਂ ਲਈ ਵੱਡੀ ਸਮੱਸਿਆ ਬਣ ਰਹੀ ਹੈ | ਢੰਗ ਦੀਆਂ ਸਹੂਲਤਾਂ ਦੀ ਕਮੀ ਕਾਰਨ ਨੌਜਵਾਨਾਂ ਨੂੰ ਪ੍ਰੈਕਟਿਸ ਲਈ ਹੋਰ ਥਾਵਾਂ ਵੱਲ ਰੁਖ ਕਰਨਾ ਪੈਂਦਾ ਹੈ | ਸਥਾਨਕ ਵਸਨੀਕਾਂ ਅਤੇ ਖਿਡਾਰੀਆਂ ਨੇ ਮੰਗ ਕੀਤੀ ਹੈ ਕਿ ਸਬੰਧਿਤ ਵਿਭਾਗ ਤੁਰੰਤ ਇਸ ਮਾਮਲੇ ਵੱਲ ਧਿਆਨ ਦੇਵੇ ਅਤੇ ਸਟੇਡੀਅਮ ਦੀ ਮੁਰੰਮਤ ਕਰਵਾਈ ਜਾਵੇ | ਨਾਲ ਹੀ ਸਫ਼ਾਈ ਪ੍ਰਬੰਧ ਸੁਧਾਰਨ, ਪਾਣੀ ਦੀ ਵਿਵਸਥਾ ਕਰਨ ਅਤੇ ਖੇਡਾਂ ਦੇ ਸਾਮਾਨ ਨੂੰ ਠੀਕ ਕਰਨ ਦੀ ਅਪੀਲ ਕੀਤੀ ਗਈ ਹੈ |
ਪਿਛਲੀ ਖ਼ਬਰ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਕਪੂਰੀ ਸਕੂਲ ਦੀ ਵਿਦਿਆਰਥਣ ਪਰਵਿੰਦਰ ਕੌਰ ਦਾ ਸਨਮਾਨ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਸ਼ੁਤਰਾਣਾ ਦੇ ਇੰਚਾਰਜ ਬਾਬੂ ਕਬੀਰ ਦਾਸ ਦੀ ਅਗਵਾਈ ਹੇਠ ਐਸ.ਡੀ.ਐਮ. ਦਫ਼ਤਰ ਪਾਤੜਾਂ ਦੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।