04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਅਕਾਲੀ ਦਲ ਪੁਨਰ ਸੁਰਜੀਤ ਵਲੋਂ ਹਰਫੂਲ ਸਿੰਘ ਬੋਸਰ ਨੂੰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਣਾਇਆ

ਅਜੀਤ ਡੈਸਕ 03-05-2026
ਭੁੱਨਰਹੇੜੀ, 2 ਮਈ (ਧਨਵੰਤ ਸਿੰਘ)-ਅਕਾਲੀ ਦਲ ਪੁਨਰ ਸੁਰਜੀਤ ਵਲੋਂ ਪਾਰਟੀ ਦੇ ਸੰਗਠਣ ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ਅਹਿਮ ਨਿਯੁਕਤੀ ਕਰਦਿਆਂ ਹਲਕਾ ਸਨੌਰ ਨਾਲ ਸੰਬੰਧਿਤ ਤਜਰਬੇਕਾਰ ਤੇ ਸੰਘਰਸ਼ੀਲ ਆਗੂ ਹਰਫੂਲ ਸਿੰਘ ਬੋਸਰ ਕਲਾਂ ਨੂੰ ਜ਼ਿਲ੍ਹਾ ਪਟਿਆਲਾ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਨਿਯੁਕਤੀ ਨਾਲ ਪਾਰਟੀ ਵਿਚ ਨਵਾਂ ਜੋਸ਼ ਅਤੇ ਉਤਸ਼ਾਹ ਪੈਦਾ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ |ਹਰਫੂਲ ਸਿੰਘ ਬੋਸਰ ਕਲਾਂ ਪੰਚਾਇਤ ਸੰਮਤੀ ਸਨੌਰ ਦੇ ਸਾਬਕਾ ਉਪ ਚੇਅਰਮੈਨ ਵਜੋਂ ਸੇਵਾ ਨਿਭਾ ਚੁੱਕੇ ਹਨ | ਇਲਾਕੇ ਦੀ ਸਿਆਸਤ ਵਿਚ ਉਨ੍ਹਾਂ ਦੀ ਮਜ਼ਬੂਤ ਪਕੜ ਮੰਨੀ ਜਾਂਦੀ ਹੈ | ਉਹ ਲੰਮੇ ਸਮੇਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਹਨ | ਪਾਰਟੀ ਦੇ ਹਰ ਸੰਘਰਸ਼ ਵਿਚ ਅੱਗੇ ਰਹਿ ਕੇ ਭਾਗ ਲੈਂਦੇ ਆ ਰਹੇ ਹਨ | ਆਪਣੇ ਨਿਸ਼ਕਾਮ ਸੇਵਾ ਭਾਵ ਅਤੇ ਲੋਕ ਹਿੱਤ ਦੇ ਮੁੱਦਿਆਂ 'ਤੇ ਡਟ ਕੇ ਆਵਾਜ਼ ਉਠਾਉਣ ਕਾਰਨ ਉਹ ਸੰਘਰਸ਼ੀਲ ਆਗੂਆਂ ਵਿਚ ਵਿਸ਼ੇਸ਼ ਥਾਂ ਰੱਖਦੇ ਹਨ | ਉਨ੍ਹਾਂ ਦਾ ਪਿੰਡ ਬੋਸਰ ਕਲਾਂ ਨਾਲ ਡੂੰਘਾ ਨਾਤਾ ਹੈ, ਜਿੱਥੇ ਉਨ੍ਹਾਂ ਦੀ ਪਤਨੀ ਸਰਪੰਚ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ | ਸਰਪੰਚੀ ਦੌਰਾਨ ਉਨ੍ਹਾਂ ਵੱਲੋਂ ਪਿੰਡ ਵਿੱਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਸਨ | ਹੋਰ ਵੀ ਇਲਾਕੇ ਅੰਦਰ ਵਿਕਾਸ ਕਾਰਜ ਕਰਵਾਏ ਸਨ, ਜਿਸ ਕਰਕੇ ਲੋਕਾਂ ਵਿੱਚ ਉਨ੍ਹਾਂ ਦੀ ਛਵੀ ਜ਼ਮੀਨੀ ਆਗੂ ਵਜੋਂ ਬਣੀ ਹੈ | ਸਾਬਕਾ ਉਪ ਚੇਅਰਮੈਨ ਹਰਫੂਲ ਸਿੰਘ ਦੀ ਨਿਯੁਕਤੀ ਨਾਲ ਜ਼ਿਲ੍ਹੇ ਵਿੱਚ ਪਾਰਟੀ ਢਾਂਚਾ ਹੋਰ ਮਜ਼ਬੂਤ ਹੋਵੇਗਾ | ਇਸ ਮੌਕੇ ਹਰਫੂਲ ਸਿੰਘ ਬੋਸਰ ਨੇ ਪਾਰਟੀ ਹਾਈਕਮਾਂਡ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਵਿਸੇਸ਼ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ | ਉਨ੍ਹਾਂ ਨੇ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਾ ਉਹਨਾਂ ਦੀ ਪਹਿਲ ਹੋਵੇਗੀ | ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਲਾਕੇ ਦੇ ਵਿਕਾਸ ਲਈ ਉਹ ਹਮੇਸ਼ਾ ਵਚਨਬੱਧ ਰਹਿਣਗੇ ਅਤੇ ਲੋਕਾਂ ਦੀ ਆਵਾਜ਼ ਨੂੰ ਧਾਰਮਿਕ, ਸਮਾਜਿਕ ਅਤੇ ਰਾਜਨਿਕ ਤੌਰ ਤੇ ਮਜਬੂਰੀ ਨਾਲ ਉਠਾਉਦੇਂ ਰਹਿਣਗੇ |
ਪਿਛਲੀ ਖ਼ਬਰ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਡਾਕਟਰ ਅਨਿਲ ਸੇਨ ਵਲੋਂ ਗੋਡਿਆਂ ਦੇ ਦਰਦ ਤੋਂ ਰਾਹਤ ਲਈ ਲਗਾਏ ਜਾ ਰਹੇ ਹਨ ਵੱਖ-ਵ... ਅਗਲੀ ਖ਼ਬਰ ਸਪਾਰਕਲਿੰਗ ਸਕੂਲ 'ਚ ਵਿਸ਼ਵ ਪ੍ਰੈੱਸ ਅਜ਼ਾਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।