05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਹਲਕਾ ਸਨੌਰ ਦੇ ਪਿੰਡਾਂ ਦਾ ਦÏਰਾ : ਬਲਜਿੰਦਰ ਸਿੰਘ ਢਿੱਲੋਂ ਵਲੋਂ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਹੱਲ ਲਈ ਭਰੋਸਾ

ਅਜੀਤ ਡੈਸਕ 03-05-2026
ਦੇਵੀਗੜ੍ਹ, 2 ਮਈ (ਰਾਜਿੰਦਰ ਸਿੰਘ ਮÏਜੀ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਐਗਰੋ ਫੂਡ ਦੇ ਚੇਅਰਮੈਨ ਅਤੇ ਲੋਕ ਸਭਾ ਇੰਚਾਰਜ ਬਲਜਿੰਦਰ ਸਿੰਘ ਢਿੱਲੋਂ ਵਲੋਂ ਆਪਣੀ ਟੀਮ ਸਮੇਤ ਹਲਕਾ ਸਨÏਰ ਅਧੀਨ ਪੈਂਦੇ ਪਿੰਡ ਜੁਲਕਾਂ, ਬਿੰਜਲ ਅਤੇ ਨੇੜਲੇ ਪਿੰਡਾਂ ਦਾ ਦÏਰਾ ਕੀਤਾ ਗਿਆ ¢ ਦੌਰੇ ਦÏਰਾਨ ਉਨ੍ਹਾਂ ਨੇ ਪਿੰਡ ਵਾਸੀਆਂ ਨਾਲ ਰੂਬਰੂ ਹੋ ਕੇ ਉਨ੍ਹਾਂ ਦੀਆਂ ਰੋਜ਼ਾਨਾ ਜ਼ਿੰਦਗੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ¢ ਗੱਲਬਾਤ ਦÏਰਾਨ ਇਹ ਗੱਲ ਸਪੱਸ਼ਟ ਹੋਈ ਕਿ ਉਹ ਪਾਰਟੀ ਦੀ ਲੋਕ-ਹਿਤੈਸ਼ੀ ਨੀਤੀ ਨਾਲ ਪੂਰੀ ਇਮਾਨਦਾਰੀ ਨਾਲ ਜੁੜੇ ਹੋਏ ਹਨ ਅਤੇ ਲੋਕਾਂ ਦੇ ਮੁੱਦਿਆਂ ਨੂੰ ਪਹਿਲ ਦੇ ਅਧਾਰ 'ਤੇ ਲੈਂਦੇ ਹਨ ¢
ਪਿੰਡ ਜੁਲਕਾਂ ਦੇ ਸਰਪੰਚ ਵਲੋਂ ਕਾਂਗਰਸ ਸਰਕਾਰ ਸਮੇਂ ਪਿੰਡ ਨੂੰ ਨਗਰ ਕÏਾਸਲ ਦਾ ਦਰਜਾ ਦੇਣ 'ਤੇ ਰੋਸ ਪ੍ਰਗਟ ਕਰਦਿਆਂ ਦੱਸਿਆ ਗਿਆ ਕਿ ਹਰਿਆਣਾ ਬਾਰਡਰ ਨਾਲ ਲੱਗਦਾ ਇਹ ਪਿੰਡ ਆਰਥਿਕ ਤÏਰ 'ਤੇ ਕਮਜ਼ੋਰ ਹੈ ਅਤੇ ਲਗਭਗ 80 ਫ਼ੀਸਦੀ ਲੋਕ ਗਰੀਬ ਪਰਿਵਾਰਾਂ ਨਾਲ ਸੰਬੰਧਤ ਹਨ, ਜਿਸ ਕਾਰਨ ਬਿਨਾ ਵਜ੍ਹਾ ਟੈਕਸਾਂ ਦਾ ਬੋਝ ਉਨ੍ਹਾਂ 'ਤੇ ਪੈ ਰਿਹਾ ਹੈ¢ ਇਸ ਸੰਬੰਧੀ ਬਲਜਿੰਦਰ ਸਿੰਘ ਢਿੱਲੋਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਅਸਲ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਸਰਕਾਰ ਤੱਕ ਮਜ਼ਬੂਤੀ ਨਾਲ ਪਹੁੰਚਾ ਕੇ ਹੱਲ ਕਰਵਾਇਆ ਜਾਵੇਗਾ¢ ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਣ ਲਈ ਵਚਨਬੱਧ ਹੈ¢ ਇਸ ਮÏਕੇ ਉਨ੍ਹਾਂ ਵਲੋਂ ਇਲਾਕੇ ਵਿੱਚ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਵੀ ਲਿਆ ਗਿਆ¢ ਮੰਡੀ ਕਰਨ ਬੋਰਡ ਅਧੀਨ ਬਣ ਰਹੀ ਬਿੰਜਲ-ਜੁਲਕਾਂ ਸੜਕ ਦਾ ਨਿਰੀਖਣ ਕਰਦਿਆਂ ਉਨ੍ਹਾਂ ਨੇ ਮÏਕੇ 'ਤੇ ਮÏਜੂਦ ਅਧਿਕਾਰੀਆਂ ਤੋਂ ਮਟੀਰੀਅਲ ਅਤੇ ਗੁਣਵੱਤਾ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਕੰਮ ਨੂੰ ਮਿਆਰੀ ਢੰਗ ਨਾਲ ਪੂਰਾ ਕਰਨ ਦੀ ਹਦਾਇਤ ਦਿੱਤੀ¢ ਇਲਾਕਾ ਵਾਸੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਵਿਕਾਸ ਕੰਮ ਪਹਿਲਾਂ ਕਦੇ ਨਹੀਂ ਵੇਖਣ ਨੂੰ ਮਿਲੇ¢ ਸੜਕ ਦੀ ਚÏੜਾਈ 18 ਫੁੱਟ ਤੋਂ ਵਧਾ ਕੇ 20 ਫੁੱਟ ਕਰਨ ਨਾਲ ਆਵਾਜਾਈ ਹੋਰ ਸੁਗਮ ਹੋਵੇਗੀ¢ ਦੌਰੇ ਦÏਰਾਨ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਮÏਜੂਦ ਸਨ ਅਤੇ ਲੋਕਾਂ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ¢
ਪਿਛਲੀ ਖ਼ਬਰ ੁਮਹੰਤ ਖਨੌੜਾ ਵਲੋਂ ਪਟਿਆਲਾ ਦਿਹਾਤੀ ਹਲਕੇ ਦੇ ਪਿੰਡਾਂ ਦਾ ਕੀਤਾ ਦੌਰਾ ਅਗਲੀ ਖ਼ਬਰ ਬੀਤੇ 5 ਸਾਲਾਂ ਤੋਂ ਵਿਕਾਸ ਕਾਰਜਾਂ ਨੂੰ ਤਰਸ ਰਿਹੈ ਪਾਤੜਾਂ ਦਾ ਵਾਰਡ ਨੰਬਰ ਇਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।