05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

‘ ਮਿਸ਼ਨ ਕਲੀਨ ਪੰਜਾਬ’ ਤਹਿਤ ਪਾਤੜਾਂ ’ਚ ਵਿੱਢੀ ਸਫ਼ਾਈ ਮੁਹਿੰਮ ਕਰਨ ਸਿੰਘ ਡੀਟੀਓ ਨੇ ਇਸ ਹੱਥੀ ਸਫ਼ਾਈ ਕਰ ਕੇ ਸਫਾਈ ਕਰਮਚਾਰੀਆਂ ਦੀ ਕੀਤੀ ਹੌਸਲਾ ਅਫਜ਼ਾਈ

ਪਾਤੜਾਂ, 4 ਸਤੰਬਰ (ਜਗਦੀਸ਼ ਸਿੰਘ ਕੰਬੋਜ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਥਾਨਕ ਸਰਕਾਰ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੂਬੇ ਭਰ ਵਿਚ ਚਲਾਏ ਜਾ ਰਹੇ 10 ਦਿਨਾਂ ਸਫ਼ਾਈ ਮਹਾ ਅਭਿਆਨ ਤਹਿਤ ਨਗਰ ਕੌਂਸਲ ਪਾਤੜਾਂ ’ਚ ਪ੍ਰਧਾਨ ਅੰਮ੍ਰਿਤਪਾਲ ਸਿੰਘ ਕਾਲੇਕਾ ਦੀ ਅਗਵਾਈ ’ਚ ਸਫਾਈ ਮੁਹਿੰਮ ਵਿੱਡੀ ਗਈ। ਉੱਥੇ ਹੀ ਇਸ ਮੁਹਿੰਮ ਦੀ ਘੱਗਾ ਵਿਖੇ ਪ੍ਰਧਾਨ ਮਿੱਠੂ ਸਿੰਘ ਵਲੋਂ ਅਗਵਾਈ ਕੀਤੀ ਗਈ ਜਦੋਂ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕਰਨ ਸਿੰਘ ਨੇ ਇਸ ਵਿਚ ਯੋਗਦਾਨ ਪਾ ਕੇ ਸਫਾਈ ਮੁਹਿੰਮ ਵਿੱਚ ਜੁਟੇ ਪ੍ਰਤੀਨਿਧਾਂ ਅਤੇਵ ਸਫਾਈ ਕਰਮਚਾਰੀਆਂ ਦੀ ਹੌਸਲਾਂ ਅਫਜਾਈ ਕੀਤੀ ਗਈ।

ਨਗਰ ਪੰਚਾਇਤ ਘੱਗਾ ਦੀ ਸਫ਼ਾਈ ਮਹਿੰਮ ਦੀ ਸ਼ੁਰੂਆਤ ਕਰਨ ਸਮੇਂ ਪ੍ਰਧਾਨ ਮਿੱਠੂ ਸਿੰਘ ਤੇ ਕੌਂਸਲਰ ਅਤੇ ਸਫਾਈ ਕਰਮਚਾਰੀ। ਤਸਵੀਰ : ਜਗਦੀਸ਼ ਸਿੰਘ ਕੰਬੋਜ 05-09-2026
ਪਾਤੜਾਂ, 4 ਸਤੰਬਰ (ਜਗਦੀਸ਼ ਸਿੰਘ ਕੰਬੋਜ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਥਾਨਕ ਸਰਕਾਰ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੂਬੇ ਭਰ ਵਿਚ ਚਲਾਏ ਜਾ ਰਹੇ 10 ਦਿਨਾਂ ਸਫ਼ਾਈ ਮਹਾ ਅਭਿਆਨ ਤਹਿਤ ਨਗਰ ਕੌਂਸਲ ਪਾਤੜਾਂ ’ਚ ਪ੍ਰਧਾਨ ਅੰਮ੍ਰਿਤਪਾਲ ਸਿੰਘ ਕਾਲੇਕਾ ਦੀ ਅਗਵਾਈ ’ਚ ਸਫਾਈ ਮੁਹਿੰਮ ਵਿੱਡੀ ਗਈ। ਉੱਥੇ ਹੀ ਇਸ ਮੁਹਿੰਮ ਦੀ ਘੱਗਾ ਵਿਖੇ ਪ੍ਰਧਾਨ ਮਿੱਠੂ ਸਿੰਘ ਵਲੋਂ ਅਗਵਾਈ ਕੀਤੀ ਗਈ ਜਦੋਂ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕਰਨ ਸਿੰਘ ਨੇ ਇਸ ਵਿਚ ਯੋਗਦਾਨ ਪਾ ਕੇ ਸਫਾਈ ਮੁਹਿੰਮ ਵਿੱਚ ਜੁਟੇ ਪ੍ਰਤੀਨਿਧਾਂ ਅਤੇਵ ਸਫਾਈ ਕਰਮਚਾਰੀਆਂ ਦੀ ਹੌਸਲਾਂ ਅਫਜਾਈ ਕੀਤੀ ਗਈ। ਇਸ ਮੌਕੇ ਕਰਨ ਸਿੰਘ ਡੀ.ਟੀ.ਓ. ਨੇ ਕਿਹਾ ਕਿ ਸਫ਼ਾਈ ਮਹਾ ਅਭਿਆਨ ਦਾ ਮੁੱਖ ਉਦੇਸ਼ ਸ਼ਹਿਰਾਂ ਅਤੇ ਕਸਬਿਆਂ ਨੂੰ ਸਾਫ਼-ਸੁਥਰਾ ਬਣਾਉਣਾ ਅਤੇ ਲੋਕਾਂ ਨੂੰ ਸਫਾਈ ਪ੍ਰਤੀ ਜਾਗਰੂਕ ਕਰਨਾ ਹੈ। ਇਸ ਮੌਕੇ ਪਾਤੜਾਂ ਸ਼ਹਿਰ ’ਚ ਇਸ ਸਫ਼ਾਈ ਅਭਿਆਨ ਮੌਕੇ ਨਗਰ ਕੌਂਸਲ ਪਾਤੜਾਂ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਕਾਲੇਕਾ, ਸੀਨੀਅਰ ਵਾਈਸ ਪ੍ਰਧਾਨ ਪ੍ਰੀਤੀ ਜੈਨ, ਮੀਤ ਪ੍ਰਧਾਨ ਰੇਨੂ ਵਧਵਾ, ਕੌਸਲਰ ਕਰਮਾ ਸਿੰਘ, ਕਾਰਜ ਸਾਧਕ ਅਫਸਰ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਪੁਰਾਣਾ ਭਗਤ ਸਿੰਘ ਚੌਕ ਤੋਂ ਨਰਵਾਣਾ ਰੋਡ ਤੱਕ ਸਫ਼ਾਈ ਕਰਵਾਈ ਗਈ। ਇਸ ਮੌਕੇ ਅਨੁਵਿੰਦਰ ਸਿੰਘ, ਬਿੱਟੂ ਬਿਦੇਸ਼ਾ, ਕੌਸਲਰ ਪਰਮਜੀਤ ਕੌਰ, ਅਜੈਪਾਲ ਸਿੰਘ, ਭਗਵਤ ਦਿਆਲ ਨਿੱਕਾ ਸਾਬਕਾ ਕੌਂਸਲਰ ਸਮੇਤ ਨਗਰ ਕੌਂਸਲ ਦਾ ਸਮੂਹ ਸਟਾਫ ਵਲੋਂ ਸਫ਼ਾਈ ਅਭਿਆਨ ਬਿੱਚ ਯੋਗਦਾਨ ਪਾਇਆ ਗਿਆ।ਇਸੇ ਤਰ੍ਹਾਂ ਨਗਰ ਪੰਚਾਇਤ ਘੱਗਾ ਦੇ ਪ੍ਰਧਾਨ ਮਿੱਠੂ ਸਿੰਘ ਦੀ ਰਹਿਨੁਮਾਈ ਹੇਠ ਸਬ-ਸੈਂਟਰ, ਆਮ ਆਦਮੀ ਕਲੀਨਿਕ, ਫਿਰਨੀ ਰੋਡ ਅਤੇ ਨਗਰ ਖੇੜਾ ਰੋਡ ਵਿਖੇ ਸਫਾਈ ਮੁਹਿੰਮ ਚਲਾਈ ਗਈ।
ਪਿਛਲੀ ਖ਼ਬਰ ਐਸ. ਆਰ. ਐਸ. ਵਿਦਿਆਪੀਠ ’ਚ ਅਧਿਆਪਕਾ ਦਾ ਸਨਮਾਨ ਅਗਲੀ ਖ਼ਬਰ ਉੱਘੇ ਲੇਖਕ ਤੇ ਸਿੱਖਿਆ ਸ਼ਾਸਤਰੀ ਡਾ. ਵਿਦਵਾਨ ਸਿੰਘ ਸੋਨੀ ਦਾ ਦਿਹਾਂਤ ਪੰਜਾਬੀ ਵਿਚ ਭੌਤਿਕ ਵਿਗਿਆਨ ਨੂੰ ਪ੍ਰਚਲਿਤ ਕਰਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।