16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਧਨੌਰਾ ਤੋਂ ਦੰਦਰਾਲਾ ਖਰੌੜ ਨੂੰ ਜਾਣ ਵਾਲੀ ਰੋਡ ਦੇ ਨਿਰਮਾਣ ਕਾਰਜ ਆਰੰਭ

ਧਨੌਰਾ-ਦੰਦਰਾਲਾ ਖਰੌੜ ਵਾਲੀ ਸੜਕ ਦਾ ਕੰਮ ਆਰੰਭ ਕਰਵਾਉਂਦੇ ਹੋਏ ਜੈ ਸ਼ਰਮਾ ਤੇ ਨਾਲ 'ਆਪ' ਆਗੂ | ਅਜੀਤ ਤਸਵੀਰ <br/> 04-05-2026
ਭਾਦਸੋਂ, 3 ਮਈ (ਪ੍ਰਦੀਪ ਦੰਦਰਾਲਾ)-ਪਟਿਆਲਾ ਦਿਹਾਤੀ ਦੇ ਪਿੰਡ ਧਨੌਰਾ ਤੋਂ ਦੰਦਰਾਲਾ ਖਰੌੜ ਤੱਕ ਨਵੀਂ ਸੜਕ ਦੇ ਨਿਰਮਾਣ ਦਾ ਕੰਮ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਦੇ ਉਦਮ ਸਦਕਾ ਆਰੰਭ ਕੀਤਾ ਗਿਆ | ਜਿਸ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਦੇ ਪੀ.ਏ. ਜੈ ਸ਼ਰਮਾ ਨੇ ਦੱਸਿਆ ਕਿ ਇਸ ਸੜਕ ਦੇ ਬਣਨ ਨੇੜਲੇ ਪਿੰਡਾਂ ਨੂੰ ਲਾਭ ਮਿਲੇਗਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਬਹੁਪੱਖੀ ਵਿਕਾਸ ਲਈ ਵੱਡੇ ਉਪਰਾਲੇ ਕਰ ਰਹੀ ਹੈ, ਜੋ ਕਿ ਆਪਣੇ ਆਪ ਵਿਚ ਇਤਿਹਾਸਕ ਹਨ | ਇਸ ਤੋਂ ਇਲਾਵਾ ਉਨ੍ਹਾਂ ਕਿਹਾ ਇਸ ਰੋਡ ਦੇ ਨਿਰਮਾਣ ਨਾਲ ਬਾਇਆ ਚਲੈਲਾ ਹੁੰਦੇ ਹੋਏ ਸਰਹੰਦ-ਪਟਿਆਲਾ ਰੋਡ ਨੂੰ ਜਾਣ ਵਾਲਿਆਂ ਨੂੰ ਸ਼ਾਰਟ ਕੱਟ ਫਾਇਦਾ ਹੋਵੇਗਾ ਅਤੇ ਇਹ ਸੜਕ ਦੂਸਰੇ ਪਾਸੇ ਪਟਿਆਲਾ-ਭਾਦਸੋਂ ਰੋਡ ਜਾ ਕੇ ਮਿਲੇਗੀ ਤੇ ਵੱਖ ਵੱਖ ਪਿੰਡਾਂ ਦੇ ਲੋਕਾਂ ਨੂੰ ਆਉਣ-ਜਾਣ ਦੀ ਸਹੂਲਤ ਮਿਲੇਗੀ | ਇਸ ਤੋਂ ਇਲਾਵਾ ਇਸ ਦੇ ਕਿਸਾਨਾਂ ਨੂੰ ਫ਼ਸਲ ਦੇ ਸੀਜ਼ਨ 'ਚ ਕੱਚੇ ਰਸਤੇ ਤੋਂ ਨਿਜਾਤ ਮਿਲੇਗੀ | ਉਨ੍ਹਾਂ ਆਖਿਆ ਕਿ ਪੰਜਾਬ ਵਿਚ 43000 ਹਜਾਰ ਕਿੱਲੋਮੀਟਰ ਨਵੀਆਂ ਸੜਕਾਂ ਬਣ ਰਹੀਆਂ ਹਨ | ਇਸ ਮੌਕੇ ਸਰਪੰਚ ਨਰਿੰਦਰ ਸੰਘੇੜਾ ਧਨੌਰਾ, ਸਰਪੰਚ ਪਿ੍ਤਪਾਲ ਸਿੰਘ ਲਚਕਾਣੀ, ਆਪ ਆਗੂ ਸੰਦੀਪ ਸਿੰਘ ਧਨੌਰਾ , ਜਸਵੀਰ ਸਿੰਘ ਜੇ.ਈ., ਬਲਵਿੰਦਰ ਸਿੰਘ ਧਨੌਰਾ, ਪ੍ਰਭਗੁਣ ਖੰਗੂੜਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਖੱਟੜਾ ਨੇ ਭਾਜਪਾ ਵਰਕਰਾਂ ਨਾਲ ਕੀਤੀ ਬੈਠਕ ਅਗਲੀ ਖ਼ਬਰ ਸਤਨਾਮ ਸਿੰਘ ਸੱਤੀ ਦੇ ਪਿਤਾ ਦੇ ਸਦੀਵੀਂ ਵਿਛੋੜੇ 'ਤੇ ਅਫ਼ਸੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।