05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਜੱਜ ਮਾਡਰਨ ਸਕੂਲ 'ਚ ਮਾਂ ਦੇ ਪਿਆਰ ਅਤੇ ਤਿਆਗ ਨੂੰ ਸਮਰਪਿਤ ਰਿਹਾ ਮਾਂ ਦਿਵਸ ਸਮਾਰੋਹ

ਜੱਜ ਮਾਡਰਨ ਸਕੂਲ ਬਹਾਦਰਪੁਰ ਫਕੀਰਾਂ ਉਰਫ਼ ਛੰਨਾ ਵਿਖੇ ਪਿ੍ੰਸੀਪਲ ਨਵਤੇਜ ਸਿੰਘ 'ਮਾਂ ਦਿਵਸ' ਮੌਕੇ ਆਪਣੀ ਮਾਤਾ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਨਾਲ ਹਨ ਸੰਤੋਖ ਸਿੰਘ | ਅਜੀਤ ਤਸਵੀਰ <br/> 10-05-2026
ਦੇਵੀਗੜ੍ਹ, 9 ਮਈ (ਰਾਜਿੰਦਰ ਸਿੰਘ ਮੌਜੀ)-ਜੱਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਬਹਾਦਰਪੁਰ ਫਕੀਰਾਂ ਉਰਫ਼ ਛੰਨਾ, ਦੇਵੀਗੜ੍ਹ ਵਿਚ ਮਦਰ ਡੇ ਬਹੁਤ ਹੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਵਿਚ ਵਿਸ਼ੇਸ਼ ਅਸੈਂਬਲੀ ਕਰਵਾਈ ਗਈ | ਜਿਸ ਵਿਚ ਵਿਦਿਆਰਥੀਆਂ ਵਲੋਂ ਮਾਂ ਦੇ ਸਤਿਕਾਰ ਵਿਚ ਕਵਿਤਾਵਾਂ, ਗੀਤ, ਭਾਸ਼ਣ ਅਤੇ ਹੋਰ ਰੰਗਾ-ਰੰਗ ਪ੍ਰਸਤੁਤੀਆਂ ਪੇਸ਼ ਕੀਤੀਆਂ ਗਈਆਂ | ਵਿਦਿਆਰਥੀਆਂ ਨੇ ਆਪਣੀਆਂ ਪ੍ਰਸਤੁਤੀਆਂ ਰਾਹੀਂ ਮਾਂ ਦੇ ਪਿਆਰ, ਤਿਆਗ ਅਤੇ ਮਹਾਨਤਾ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਦਰਸਾਇਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਨਵਤੇਜ ਸਿੰਘ ਅਤੇ ਮੈਨੇਜਿੰਗ ਡਾਇਰੈਕਟਰ ਸੰਤੋਖ ਸਿੰਘ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਂ ਦਾ ਸਥਾਨ ਜੀਵਨ ਵਿਚ ਸਭ ਤੋਂ ਉੱਚਾ ਹੁੰਦਾ ਹੈ ਅਤੇ ਹਰ ਬੱਚੇ ਨੂੰ ਆਪਣੀ ਮਾਤਾ ਦਾ ਆਦਰ-ਸਤਿਕਾਰ ਕਰਨਾ ਚਾਹੀਦਾ ਹੈ | ਉਨ੍ਹਾਂ ਨੇ ਬੱਚਿਆਂ ਨੂੰ ਆਪਣੇ ਮਾਪਿਆਂ ਦੀ ਸੇਵਾ ਕਰਨ ਅਤੇ ਹਮੇਸ਼ਾ ਉਨ੍ਹਾਂ ਦੀ ਇੱਜ਼ਤ ਕਰਨ ਲਈ ਪ੍ਰੇਰਿਤ ਕੀਤਾ | ਸਮਾਗਮ ਦੌਰਾਨ ਐਮ.ਡੀ. ਬਲਵਿੰਦਰ ਕੌਰ ਵਲੋਂ ਕੇਕ ਵੀ ਕੱਟਿਆ ਗਿਆ | ਇਸ ਖੁਸ਼ੀ ਭਰੇ ਮੌਕੇ 'ਤੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਇਸ ਸਮਾਗਮ ਨੇ ਸਕੂਲ ਦੇ ਮਾਹੌਲ ਨੂੰ ਖੁਸ਼ੀ, ਪਿਆਰ ਅਤੇ ਭਾਵਨਾਵਾਂ ਨਾਲ ਭਰ ਦਿੱਤਾ |
ਪਿਛਲੀ ਖ਼ਬਰ ਮੁੱਖ ਮੰਤਰੀ ਦੀ 'ਸ਼ੁਕਰਾਨਾ ਯਾਤਰਾ' ਨੂੰ ਪਟਿਆਲਾ 'ਚ ਮਿਲਿਆ ਭਰਵਾਂ ਹੁੰਗਾਰਾ ਅਗਲੀ ਖ਼ਬਰ ਮਾਤਾ ਗੁਜਰੀ ਸਕੂਲ ਦੇਵੀਗੜ੍ਹ ਵਿਖੇ 'ਮਾਂ ਦਿਵਸ' ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।