05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਸੜਕਾਂ 'ਤੇ ਚਲਦੀਆਂ ਅਣ-ਢੱਕੀਆਂ ਟਰਾਲੀਆਂ ਉਡਾ ਰਹੀਆਂ ਨੇ ਆਵਾਜਾਈ ਕਾਨੂੰਨ ਦੀਆਂ ਧੱਜੀਆਂ

ਸਰਕਾਰੀ ਅਣਗਿਹਲੀ.. ਰਾਜਪੁਰਾ ਵਿਖੇ ਸੜਕਾਂ 'ਤੇ ਸ਼ਰੇਆਮ ਚੱਲ ਰਹੀਆਂ ਅਣਢੱਕੀਆਂ ਟਰਾਲੀਆਂ ਉਡਾ ਰਹੀਆਂ ਨੇ ਆਵਾਜਾਈ ਕਾਨੂੰਨ ਦੀਆਂ ਧੱਜੀਆਂ | ਅਜੀਤ ਤਸਵੀਰ <br/> 10-05-2026
ਰਾਜਪੁਰਾ, 9 ਮਈ (ਰਣਜੀਤ ਸਿੰਘ)-ਸਥਾਨਕ ਸ਼ਹਿਰ ਅਤੇ ਆਲੇ ਦੁਆਲੇ ਦੀਆਂ ਸੜਕਾਂ 'ਤੇ ਦੌੜਦੀਆਂ ਮਿੱਟੀ, ਰੇਤ ਅਤੇ ਭਰਤ ਪਾਉਣ ਲਈ ਇੱਟਾਂ ਰੋੜਿਆਂ ਨਾਲ ਭਰੀਆਂ ਹੋਈਆਂ ਅਣਢਕੀਆਂ ਟਰਾਲੀਆਂ ਜਿਥੇ ਆਵਾਜਾਈ ਕਾਨੰੂਨ ਦੀਆਂ ਧੱਜੀਆਂ ਉਡਾਉਂਦੀਆਂ ਹਨ ਉੱਥੇ ਹੀ ਸ਼ਹਿਰ ਵਾਸੀਆਂ ਦੀਆਂ ਅੱਖਾਂ ਨਾਲ ਵੀ ਸ਼ਰੇਆਮ ਖਿਲਵਾੜ ਕਰ ਰਹੀਆਂ ਹੁੰਦੀਆਂ ਹਨ | ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇਹ ਸਾਰਾ ਕੁਝ ਆਵਾਜਾਈ ਪੁਲਿਸ ਦੀ ਮਿਲੀ ਭੁਗਤ ਨਾਲ ਹੋ ਰਿਹਾ ਹੈ, ਆਵਾਜਾਈ ਪੁਲਿਸ ਸਿਰਫ਼ ਤੇ ਸਿਰਫ਼ ਕਿਸੇ ਦਾ ਹੈਲਮਟ ਦਾ ਚਲਾਨ ਕਰਕੇ ਅਤੇ ਕਿਸੇ ਗਰੀਬ ਦੀ ਰੇਹੜੀ ਦਾ ਚਲਾਨ ਕੱਟ ਕੇ ਆਪਣੀ ਪਿੱਠ ਥਾਪੜਦੀ ਰਹਿੰਦੀ ਹੈ | ਜਾਣਕਾਰੀ ਮੁਤਾਬਿਕ ਸ਼ਹਿਰ ਦੀਆਂ ਸੜਕਾਂ 'ਤੇ ਮਿੱਟੀ ਰੇਤਾ ਅਤੇ ਘਰਾਂ ਵਿਚ ਭਰਤ ਪਾਉਣ ਲਈ ਰੋੜੇ ਇੱਟਾਂ ਦੀਆਂ ਟਰਾਲੀਆਂ ਅਣਢੱਕੀਆ ਸ਼ਹਿਰ ਵਾਸੀਆਂ ਦੀਆਂ ਅੱਖਾਂ ਨਾਲ ਖਿਲਵਾੜ ਕਰਦੀਆਂ ਹੋਈਆਂ ਦਗੜ ਦਗੜ ਚੱਲਦੀਆਂ ਰਹਿੰਦੀਆਂ ਹਨ | ਜਦੋਂ ਇਹ ਸਾਰਾ ਵਰਤਾਰਾ ਹੋ ਰਿਹਾ ਹੁੰਦਾ ਤਾਂ ਉਸ ਸਮੇਂ ਆਵਾਜਾਈ ਪੁਲਿਸ ਕਿਥੇ ਹੁੰਦੀ ਹੈ | ਗਰਮੀ ਹੋਣ ਕਾਰਨ ਮਿੱਟੀ ਜਮ੍ਹਾਂ ਸੁੱਕੀ ਹੁੰਦੀ ਹੈ ਅਤੇ ਇਹ ਮਿੱਟੀ ਰਾਹਗੀਰਾਂ ਦੀਆਂ ਅੱਖਾਂ ਵਿਚ ਪੈਂਦੀ ਰਹਿੰਦੀ ਹੈ | ਖ਼ਾਸ ਤੌਰ 'ਤੇ ਜਦੋ ਵੀ ਕੋਈ ਟਰਾਲੀ ਬਿਨਾਂ ਤਰਪਾਲ ਦੇ ਚਲਦੀ ਹੈ ਤਾਂ ਉਸ ਦੇ ਪਿਛੇ ਆ ਰਹੇ ਦੋ ਪਹੀਆਂ ਵਾਹਨਾਂ ਦੀਆਂ ਅੱਖਾਂ ਵਿਚ ਮਿੱਟੀ ਪੈ ਜਾਂਦੀ ਹੈ |ਇਸ ਕਾਰਨ ਸ਼ਹਿਰ ਦੇ ਦਰਜਣਾਂ ਹੀ ਰਾਹਗੀਰ ਆਪਣੀ ਮਿਹਨਤ ਦੀ ਕਮਾਈ ਡਾਕਟਰਾਂ ਦੇ ਘਰ ਭਰਨ ਜ਼ੋਗੀ ਰਹਿ ਜਾਂਦੇ ਹਨ |ਕਈ ਵਾਰ ਦੋ ਪਹੀਆਂ ਵਾਹਨ ਚਾਲਕ ਦੀਆਂ ਅੱਖਾਂ ਵਿਚ ਮਿੱਟੀ ਜਾਂ ਰੇਤ ਪੈ ਜਾਣ ਕਾਰਨ ਸੁਤੰਲਨ ਵਿਗੜ ਜਾਂਦਾ ਹੈ ਅਤੇ ਉਹ ਸਕੂਟਰ ਸਮੇਤ ਸੜਕਾਂ 'ਤੇ ਡਿੱਗ ਪੈਂਦੇ ਹਨ | ਇਸ ਨਾਲ ਦਰਜਨਾਂ ਹੀ ਲੋਕ ਅਪਾਹਜ ਹੋ ਚੁੱਕੇ ਹਨ ਅਤੇ ਦਰਜਣਾਂ ਹੀ ਲੋਕੀ ਅੱਖਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਚੁੱਕੇ ਹਨ | ਇਸ ਸੰਬੰੰਧੀ ਸੰਪਰਕ ਕਰਨ ਦੇ ਟਰੈਫਿਕ ਇਨਚਾਰਜ ਗੁਰਬਚਨ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਜਲਦ ਦੀ ਬਿਨਾਂ ਢਕੀਆਂ ਟਰਾਲੀਆਂ ਵਾਲਿਆਂ ਦੇੇ ਚਲਾਨ ਕਰਨਗੇ |
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਵਲੋਂ ਘਨੌਰ ਹਲਕੇ 'ਚ ਸ਼ਕਤੀ ਪ੍ਰਦਰਸ਼ਨ ਸੈਂਕੜੇ ਸਿੱਖ ਨੌਜਵਾਨ ਪਾਰਟੀ ਵਿਚ ਹੋਏ ਸ਼ਾਮਿਲ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਰਵੱਈਆ ਲੋਕਤੰਤਰ ਲਈ ਖ਼ਤਰਨਾਕ-ਸ਼ੈਰੀ ਰਿਆੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।