04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਪੰਜਾਬੀਆਂ ਨੇ ਹਮੇਸ਼ਾ ਜ਼ੁਲਮ ਦਾ ਡਟ ਕੇ ਮੁਕਾਬਲਾ ਕੀਤਾ-ਡਾ. ਬਲਬੀਰ ਸਿੰਘ

ਅਜੀਤ ਡੈਸਕ 11-05-2026
ਪਟਿਆਲਾ, 10 ਮਈ (ਅ.ਸ. ਆਹਲੂਵਾਲੀਆ)-ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਵਲੋਂ ਬੀਜੇਪੀ ਵਲੋਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀ ਖ਼ਿਲਾਫ਼ ਬੀਜੇਪੀ ਦੇ ਦਫ਼ਤਰ ਦੇ ਬਾਹਰ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰ ਨਾਲ ਨਾਅਰੇਬਾਜ਼ੀ ਕੀਤੀ | ਇਸ ਮੌਕੇ ਡਾ. ਬਲਬੀਰ ਸਿੰਘ ਨੇ ਕਿਹਾ ਆਮ ਆਦਮੀ ਪਾਰਟੀ ਦਾ ਕੋਈ ਵੀ ਮੰਤਰੀ, ਵਿਧਾਇਕ, ਚੇਅਰਮੈਨ ਜਾਂ ਵਲੰਟੀਅਰ ਭਾਜਪਾ ਤੋਂ ਡਰਨ ਵਾਲਾ ਨਹੀਂ, ਪਿਛਲੇ ਸਮਿਆਂ ਵਿਚ ਵੀ ਪੰਜਾਬ ਵਿਰੋਧੀ ਤਾਕਤ ਨੇ ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਪੰਜਾਬੀ ਜ਼ੁਲਮ ਦੇ ਖ਼ਿਲਾਫ਼ ਕਦੀ ਦੱਬਿਆ ਨਹੀਂ ਅਤੇ ਨਾ ਹੀ ਕਦੀ ਦੱਬੇਗਾ | ਰੋਸ ਪ੍ਰਦਰਸ਼ਨ ਮੌਕੇ ਵਿਧਾਇਕ ਸਮਾਣਾ ਚੇਤਨ ਸਿੰਘ ਜੋੜਮਾਜਰਾ ਨੇ ਕਿਹਾ ਕੇ ਬੀਜੇਪੀ ਹਮੇਸ਼ਾ ਹੀ ਪੰਜਾਬ ਵਿਰੋਧੀ ਰਹੀ ਹੈ ਜਿਸ ਦਾ ਜਵਾਬ ਪੰਜਾਬੀ 2027 ਦੀਆਂ ਚੋਣਾਂ ਵਿਚ ਦੇਣਗੇ | ਇਸ ਮੌਕੇ ਹਰਿੰਦਰ ਕੋਹਲੀ ਡਿਪਟੀ ਮੇਅਰ, ਦਿਹਾਤੀ ਇੰਚਾਰਜ ਹਰਪਾਲ ਸਿੰਘ ਵਿਰਕ, ਬਲਜਿੰਦਰ ਸਿੰਘ ਢਿੱਲੋਂ ਲੋਕ ਸਭਾ ਇੰਚਾਰਜ, ਅਮਰੀਕ ਸਿੰਘ ਬਾਂਗੜ, ਜੱਸੀ ਸੋਹੀਆਂ ਚੇਅਰਮੈਨ ਨੇ ਸਾਂਝੇ ਤੌਰ 'ਤੇ ਕਿਹਾ ਕੇ ਆਮ ਆਦਮੀ ਪਾਰਟੀ ਇਕਜੁਟ ਹੋ ਕੇ ਪੰਜਾਬ ਦੇ ਲੋਕ ਦੀ ਸੇਵਾ ਕਰ ਰਿਹਾ ਹੈ ਅਤੇ ਅਗੇ ਵੀ ਪੰਜਾਬ ਦੇ ਮੁਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਜੋ ਪੰਜਾਬੀਆਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਉਹ ਨਿਰੰਤਰ ਚੱਲਦੀਆਂ ਰਹਿਣਗੀਆਂ ਪਰ ਬੀਜੇਪੀ ਵਲੋਂ ਜੋ ਡਰ ਦਿਖਾ ਕੇ ਪੰਜਾਬ ਦਾ ਮਾਹੌਲ ਖ਼ਰਾਬ ਕੀਤਾ ਜਾ ਰਿਹਾ ਹੈ ਇਸ ਨੂੰ ਪੰਜਾਬ ਵਾਸੀ ਇਨ੍ਹਾਂ ਕੋਝੀਆਂ ਚਾਲਾਂ ਕਦੀ ਵੀ ਬਰਦਾਸ਼ਤ ਨਹੀਂ ਕਰਨਗੇ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਕਜੁਟ ਹੈ ਅਤੇ ਹਮੇਸ਼ਾ ਰਹੇਗੀ | ਇਸ ਮੌਕੇ ਇਸਤਰੀ ਵਿੰਗ, ਟਰੇਡ ਵਿੰਗ, ਯੂਥ ਵਿੰਗ, ਸੋਸ਼ਲ ਮੀਡੀਆ ਵਿੰਗ, ਕਿਸਾਨ ਵਿੰਗ, ਐੱਸ.ਸੀ. ਵਿੰਗ, ਬੀ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨਾਂ, ਹਲਕਾ ਪ੍ਰਧਾਨ, ਸੈਕਟਰੀ, ਦਿਹਾਤੀ ਅਤੇ ਸ਼ਹਿਰੀ ਦੇ ਐਮ.ਸੀ. ਅਤੇ ਆਮ ਆਦਮੀ ਪਾਰਟੀ ਦੇ ਜੁਝਾਰੂ ਵਰਕਰ ਆਪਣੇ ਸਾਥੀਆਂ ਸਮੇਤ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਮਤਿ ਪ੍ਰੀਖਿਆ 'ਚ ਗੁਰੂ ਨਾਨਕ ਅਕੈਡਮੀ ਧਾਂਦੀਆਂ ਤੇ ਕਾਮੀ ਕਲਾਂ ਦੇ ਬੱਚਿਆਂ ਨੇ ਗੱਡੇ ਝੰਡੇ ਅਗਲੀ ਖ਼ਬਰ ਠੇਕੇ 'ਤੇ ਵਾਹੀ ਕਰਨ ਵਾਲੇ ਕਾਸ਼ਤਕਾਰ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ 'ਚ ਮੋਹਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।