05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਸਿਵਲ ਕੋਰਟਸ ਵਿਖੇ ਲਾਈ ਗਈ ਲੋਕ ਅਦਾਲਤ ਵਿਚ ਸੈਕੜੇ ਕੇਸਾਂ ਦਾ ਨਿਪਟਾਰਾ

ਅਜੀਤ ਡੈਸਕ 11-05-2026
ਰਾਜਪੁਰਾ, 10 ਮਈ (ਰਣਜੀਤ ਸਿੰਘ)-ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾਂ ਨਿਰਦੇਸ਼ਾਂ ਅਧੀਨ ਸਿਵਲ ਅਦਾਲਤ ਵਿਖੇ ਲੋਕ ਅਦਾਲਤ ਲਾਈ ਗਈ | ਇਸ ਮੌਕੇ ਸੈਂਕੜੇ ਕੇਸਾਂ ਦਾ ਨਿਪਟਾਰਾ ਕੀਤਾ ਅਤੇ ਅਵਾਰਡ ਪਾਸ ਕੀਤੇ ਗਏ | ਜਾਣਕਾਰੀ ਮੁਤਾਬਕ ਅੱਜ ਦੀ ਲੋਕ ਅਦਾਲਤ ਸਿਵਲ ਜੱਜ ਅਨੂੰਭਾ ਜਿੰਦਲ, ਸਿਵਲ ਜੱਜ ਮਯੰਕ ਮਰਵਾਹਾਂ ਦੀਆਂ ਅਦਾਲਤਾਂ ਵਿਚ ਲਾਈ ਗਈ | ਇਸ ਲੋਕ ਅਦਾਲਤ ਵਿਚ ਚੈਕ ਬਾਂਉਸ ਕੇਸ, ਬਿਜਲੀ ਪਾਣੀ ਅਤੇ ਹੋਰ ਬਿੱਲਾਂ ਦੇ ਭੁਗਤਾਨ ਸੰਬੰਧੀ ਕੇਸ, ਬੈਕਾਂ ਦੇ ਕੇਸ, ਮਨੀ ਰਿਕਵਰੀ ਕੇਸ ਅਤੇ ਹੋਰ ਕੇਸ ਸੁਣਵਾਈ ਲਈ ਲਾਏ ਗਏ | ਲੋਕ ਅਦਾਲਤ ਵਿਚ ਨਿਆਂ ਸਸਤਾ ਅਤੇ ਜਲਦੀ ਮਿਲਦਾ ਹੇੈ ਅਤੇ ਲੋਕਾਂ ਦੇ ਪੈਸੇ ਅਤੇ ਸਮੇਂ ਦੀ ਬੱਚਤ ਹੁੰਦੀ ਹੈ | ਲੋਕ ਅਦਾਲਤ ਦੇ ਫੈਸਲਿਆਂ ਦੇ ਵਿਰੁੱਧ ਕੋਈ ਅਪੀਲ ਨਹੀਂ ਕੀਤੀ ਜਾ ਸਕਦੀ ਇਹ ਅਵਾਰਡ ਅੰਤਿਮ ਬਣ ਜਾਂਦਾ ਹੈ | ਲੋਕ ਅਦਾਲਤ ਵਿਚ ਫੈਸਲਾ ਹੋ ਜਾਣ ਦੇ ਕੇਸਾਂ ਵਿਚ ਲਾਈ ਗਈ ਫੀਸ ਵਾਪਸ ਮਿਲ ਜਾਂਦੀ ਹੇੈ | ਲੋਕ ਅਦਾਲਤ ਵਿਚ ਹੋਏ ਫੈਸਲੇ ਤੋਂ ਬਾਅਦ ਧਿਰਾਂ ਦੀ ਆਪਸੀ ਕੁੜੱਤਣ ਵੀ ਘੱਟ ਜਾਂਦੀ ਹੈ |
ਲੋਕ ਅਦਾਲਤ ਵਿਚ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਫੈਸਲੇ ਕਰਵਾਏ ਜਾਂਦੇ ਹਨ | ਅੱਜ ਦੀ ਲੋਕ ਅਦਾਲਤ ਵਿਚ ਲੋਕਾਂ ਦੇ ਚਿਹਰਿਆਂ 'ਤੇ ਖੁਸ਼ੀ ਵੇਖਣ ਨੂੰ ਮਿਲੀ | ਲੋਕ ਅਦਾਲਤਾਂ ਲੋਕਾਂ ਲਈ ਵਰਦਾਨ ਸਾਬਤ ਹੁੰਦੀਆਂ ਹਨ | ਲੋਕ ਅਦਾਲਤਾਂ ਦਾ ਮੁੱਖ ਮਕਸਦ ਲੋਕਾਂ ਨੂੰ ਬਿਨਾਂ ਕਿਸੇ ਦੇਰੀ ਅਤੇ ਘੱਟ ਖਰਚੇ ਤੇ ਇਨਸਾਫ ਦਿਵਾਉਣਾ ਹੈ | ਅੱਜ ਦੀ ਲੋਕ ਅਦਾਲਤ ਵਿਚ ਜਿਥੇ ਵੱਡੀ ਗਿਣਤੀ ਵਿਚ ਕੇਸਾਂ ਦਾ ਮੌਕੇ ਹੀ ਨਿਪਟਾਰਾ ਕੀਤਾ ਗਿਆ ਉਥੇ ਹੀ ਅਵਾਰਡ ਵੀ ਪਾਸ ਕੀਤੇ ਗਏ | ਇਸ ਮੌਕੇ ਕੈਸ਼ੀਅਰ ਐਡਵੋਕੇਟ ਨਵਨੀਸ਼ ਕੋਰ ਯੋਗੀ, ਜੁਆਇੰਟ ਸੈਕਟਰੀ ਅੇੈਡਵੋਕੇਟ ਹਰਪ੍ਰੀਤ ਸਿੰਘ ਕੰਬੋਜ਼, ਸਮਾਜ ਸੇਵੀ ਮਹਿੰਦਰ ਪੰਮੀ ਸਹਿਗਲ, ਵਿਜੇਂਦਜ ਗੁਪਤਾ ਹਾਜਰ ਸਨ |
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਕਲਾਜ 'ਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਅਗਲੀ ਖ਼ਬਰ ਕੈਲਗਰੀ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।