ਸੂਬੇ 'ਚ ਕਣਕ ਦਾ ਨਾੜ ਸਾੜਨ ਦੀਆਂ ਘਟਨਾਵਾਂ 'ਚ ਹੋਇਆ ਭਾਰੀ ਵਾਧਾ
ਅਜੀਤ ਡੈਸਕ
11-05-2026
ਜੇਕਰ ਲੰਘੀ 3 ਮਈ ਦੇ ਅੰਕੜਿਆਂ ਦੇ 'ਤੇ ਨਜ਼ਰ ਮਾਰੀਏ ਤਾਂ 8 ਮਈ ਵਾਲੇ ਦਿਨ ਦਰਜ ਕੀਤੀਆਂ ਘਟਨਾਵਾਂ ਦੇ ਮੁਕਾਬਲੇ ਇਹ ਗਿਣਤੀ 417 ਤੋਂ ਵਧ ਕੇ 1447 ਹੋਈ ਹੈ ਜੋ ਦਰਸਾਉਂਦੀ ਹੈ ਕਿ ਮਹਿਜ਼ 5 ਦਿਨਾਂ ਦੇ ਵਕਬੇ ਵਿਚ ਅੱਗ ਲਗਾਉਣ ਦੀਆਂ ਘਟਨਾਵਾਂ ਤੇਜ਼ੀ ਨਾਲ ਵਧੀਆਂ ਹਨ | ਅੰਕੜਿਆਂ ਮੁਤਾਬਿਕ ਇਸ ਵਾਰ ਕਈ ਜ਼ਿਲਿ੍ਹਆਂ ਵਿਚ ਨਾੜ ਸਾੜਨ ਦੇ ਮਾਮਲੇ ਬੇਹੱਦ ਵਧੇ ਹਨ | ਜ਼ਿਲ੍ਹਾ ਵਾਰ ਅੰਕੜਿਆਂ ਅਨੁਸਾਰ 1 ਅਪ੍ਰੈਲ ਤੋਂ 8 ਮਈ 2026 ਤੱਕ ਫ਼ਿਰੋਜਪੁਰ ਵਿਚ ਸਭ ਤੋਂ ਵਧ 625 ਮਾਮਲੇ ਦਰਜ ਕੀਤੇ ਗਏ ਹਨ | ਇਸ ਤੋਂ ਬਾਅਦ ਤਰਨਤਾਰਨ ਵਿਚ 597, ਬਠਿੰਡਾ 'ਚ 586, ਸੰਗਰੂਰ 'ਚ 550, ਅੰਮਿ੍ਤਸਰ 'ਚ 477 ਅਤੇ ਮੋਗਾ 'ਚ ਚ 412 ਮਾਮਲੇ ਸਾਹਮਣੇ ਆਏ ਹਨ | ਗੁਰਦਾਸਪੁਰ 'ਚ 358, ਮੁਕਤਸਰ 'ਚ 346, ਫ਼ਾਜ਼ਿਲਕਾ 'ਚ 299 ਅਤੇ ਮਾਨਸਾ 'ਚ 287 ਅੱਗ ਲੱਗਣ ਦੀਆਂ ਘਟਨਾਵਾਂ ਦਰਜ ਹੋਈਆਂ ਹਨ | 8 ਮਈ ਦੇ ਇਕੋ ਦਿਨ 'ਚ ਅੰਮਿ੍ਤਸਰ 'ਚ 158, ਬਠਿੰਡਾ 'ਚ 159, ਫ਼ਿਰੋਜਪੁਰ 'ਚ 138, ਮੋਗਾ 'ਚ 152, ਤਰਨਤਾਰਨ 'ਚ 119 ਅਤੇ ਲੁਧਿਆਣਾ 'ਚ 96 ਮਾਮਲੇ ਦਰਜ ਕੀਤੇ ਗਏ | ਜੇਕਰ ਦੂਜੇ ਪਾਸੇ ਸਭ ਤੋਂ ਘੱਟ ਕਣਕ ਦੇ ਨਾੜ ਨੂੰ ਅੱਗ ਲਾਉਣ ਦੀਆਂ ਘਟਨਾਵਾਂ 'ਤੇ ਨਜ਼ਰ ਮਾਰੀਏ ਤਾਂ ਇਸ ਵਰ੍ਹੇ 1 ਅਪ੍ਰੈਲ ਤੋਂ 8 ਮਈ ਤੱਕ ਰੂਪਨਗਰ ਵਿਚ ਸਭ ਤੋਂ ਘੱਟ 8 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ | ਇਸੇ ਤਰ੍ਹਾਂ ਕ੍ਰਮਵਾਰ ਦੂਜੇ ਨੰਬਰ 'ਤੇ ਐੱਸ.ਏ.ਐੱਸ. ਨਗਰ ਵਿਚ 17, ਫ਼ਤਿਹਗੜ੍ਹ ਸਾਹਿਬ ਵਿਚ 25 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ |