29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਪਟਿਆਲਾ ਕਾਂਗਰਸ ਦੇ ਸੰਗਠਨ 'ਚ ਵੱਡਾ ਫੇਰਬਦਲ-ਮੋਹਿਤ ਮੋਹਿੰਦਰਾ ਨੇ ਨਵ-ਨਿਯੁਕਤ 35 ਮੰਡਲ ਪ੍ਰਧਾਨਾਂ ਨੂੰ ਦਿੱਤੀ ਮੁਬਾਰਕਬਾਦ

ਅਜੀਤ ਡੈਸਕ 16-05-2026
ਪਟਿਆਲਾ, 15 ਮਈ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮੋਹਿੰਦਰਾ ਨੇ ਅੱਜ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਵਲੋਂ ਨਿਯੁਕਤ ਹਲਕਾ ਪਟਿਆਲਾ ਦਿਹਾਤੀ ਦੇ 35 ਨਵੇਂ ਮੰਡਲ ਪ੍ਰਧਾਨਾਂ ਦੀ ਸੂਚੀ ਜਾਰੀ ਹੋਣ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ | ਮੋਹਿਤ ਮੋਹਿੰਦਰਾ ਨੇ ਸਮੂਹ ਨਿਯੁਕਤ ਆਗੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨਿਯੁਕਤੀਆਂ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨ ਲਈ ਇਕ ਅਹਿਮ ਕਦਮ ਹਨ | ਮੋਹਿਤ ਮੋਹਿੰਦਰਾ ਨੇ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਵਲੋਂ ਨਿਯੁਕਤ ਕੀਤੇ ਗਏ ਹਲਕਾ ਪਟਿਆਲਾ ਦਿਹਾਤੀ ਦੇ ਸਮੂਹ ਮੰਡਲ ਪ੍ਰਧਾਨਾਂ ਨੂੰ ਮੁਬਾਰਕਾਂ ਦਿੱਤੀਆਂ | ਉਨ੍ਹਾਂ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਨਵ-ਨਿਯੁਕਤ ਅਹੁਦੇਦਾਰ ਪਾਰਟੀ ਦੀਆਂ ਉਮੀਦਾਂ 'ਤੇ ਖਰੇ ਉੱਤਰਨਗੇ ਅਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਤੇ ਵਫ਼ਾਦਾਰੀ ਨਾਲ ਨਿਭਾਉਣਗੇ | ਉਨ੍ਹਾਂ ਵਿਸ਼ੇਸ਼ ਤੌਰ 'ਤੇ ਕਿਹਾ ਕਿ ਇਸ ਨਿਯੁਕਤੀ ਨਾਲ ਸੰਗਠਨ ਪਹਿਲਾਂ ਨਾਲੋਂ ਕਿਤੇ ਵੱਧ ਮਜ਼ਬੂਤ ਹੋਵੇਗਾ | ਨਿਯੁਕਤ ਕੀਤੇ ਗਏ ਮੰਡਲ ਪ੍ਰਧਾਨਾਂ ਦੇ ਨਾਵਾਂ ਦੀ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮੋਹਿੰਦਰਾ ਵਲੋਂ ਜਾਰੀ ਕੀਤੀ ਗਈ ਸੂਚੀ ਵਿਚ ਰੋਹਟਾ ਮੰਡਲ ਤੋਂ ਮਿਹਰਬਾਨ ਸ਼ਿਵ ਕੰਵਰ ਸਿੰਘ ਬਾਜਵਾ, ਮੰਡੌਰ ਮੰਡਲ ਤੋਂ ਜਗਦੀਪ ਸਿੰਘ ਜੱਗੀ, ਹਿਆਣਾ ਕਲਾਂ ਤੋਂ ਜਗਪਾਲ ਸਿੰਘ, ਲੁਬਾਣਾ ਤੋਂ ਸੁਖਚੈਨ ਸਿੰਘ, ਅਜਨੌਦਾ ਕਲਾਂ ਤੋਂ ਸੁਰਿੰਦਰ ਸਿੰਘ, ਐਲੋਵਾਲ ਤੋਂ ਭਜਨ ਸਿੰਘ, ਡੰਡਰਾਲਾ ਤੋਂ ਦਰਸ਼ਨ ਸਿੰਘ (ਹੈਪੀ), ਵਿਕਾਸ ਨਗਰ ਤੋਂ ਰਮੇਸ਼ ਸਿੰਘ ਰਾਵਤ, ਸਿੱਧੂਵਾਲ ਤੋਂ ਸੁਖਵਿੰਦਰ ਸਿੰਘ, ਜੱਸੋਵਾਲ ਤੋਂ ਕੇਵਲ ਸਿੰਘ, ਰਣਜੀਤ ਨਗਰ ਤੋਂ ਜਗਦੀਪ ਸ਼ਰਮਾ, ਬਾਰਨ ਤੋਂ ਗੁਰਸੇਵਕ ਸਿੰਘ, ਲੰਗ ਮੰਡਲ ਤੋਂ ਸੁੱਚਾ ਸਿੰਘ, ਚਲੈਲਾ ਤੋਂ ਸੁਰਜੀਤ ਸਿੰਘ, ਫੱਗਣਮਾਜਰਾ ਤੋਂ ਸੁਖਵਿੰਦਰ ਸਿੰਘ, ਆਦਰਸ਼ ਕਾਲੋਨੀ ਤੋਂ ਸਤਿੰਦਰ ਪਾਲ, ਅਨੰਦ ਨਗਰ-ਬੀ ਤੋਂ ਲਵਜੋਤ ਸਿੰਘ, ਦਸਮੇਸ਼ ਨਗਰ ਤੋਂ ਪ੍ਰਦੀਪ ਕੁਮਾਰ ਸ਼ਰਮਾ, ਹਰਿੰਦਰ ਨਗਰ ਤੋਂ ਜਤਿੰਦਰ ਕੌਰ, ਝਿੱਲ ਮੰਡਲ ਤੋਂ ਜਸਵੰਤ ਸਿੰਘ, ਮੇਹਰ ਸਿੰਘ ਕਾਲੋਨੀ ਤੋਂ ਗੁਰਜੀਤ ਸਿੰਘ (ਬੰਟੀ), ਰਤਨ ਨਗਰ ਤੋਂ ਸਦਾ ਰਾਮ, ਤਿ੍ਪੜੀ ਤੋਂ ਪ੍ਰਵੀਨ ਕਾਲੜਾ, ਜੁਝਾਰ ਨਗਰ ਤੋਂ ਮਨੋਜ ਸ਼ਰਮਾ, ਸੁੰਦਰ ਨਗਰ ਤੋਂ ਲਲਿਤਾ ਰਾਣੀ, ਪੁਰਾਣਾ ਬਿਸ਼ਨ ਨਗਰ ਤੋਂ ਨਵਦੀਪ ਸ਼ਰਮਾ, ਆਜ਼ਾਦ ਨਗਰ ਤੋਂ ਸੇਵਾ ਸਿੰਘ, ਅਨਾਜ ਮੰਡੀ ਤੋਂ ਗੌਰਵ ਬਾਂਸਲ, ਹੀਰਾ ਬਾਗ਼ ਤੋਂ ਬਲਦੇਵ ਚੰਦ ਬਿੱਟੂ, ਤਫਜਲਪੁਰਾ ਤੋਂ ਗੁਲਾਬ ਰਾਏ ਗਰਗ, ਗੁਰੂ ਨਾਨਕ ਨਗਰ ਤੋਂ ਤਰਨਵੀਰ ਸਿੰਘ ਕੋਹਲੀ, ਡੀ.ਐਮ. ਡਬਲਯੂ ਤੋਂ ਸੋਨੂੰ, ਬਾਜਵਾ ਕਾਲੋਨੀ ਤੋਂ ਅਨੀਤਾ ਕੁਮਾਰੀ, ਫ਼ੈਕਟਰੀ ਏਰੀਆ ਤੋਂ ਜਗਦੀਪ ਸਿੰਘ ਅਤੇ ਅਰਬਨ ਸਟੇਟ ਮੰਡਲ ਤੋਂ ਭੁਪਿੰਦਰ ਸਿੰਘ ਦੇ ਨਾਮ ਸ਼ਾਮਲ ਹਨ | ਮੋਹਿਤ ਮੋਹਿੰਦਰਾ ਨੇ ਜ਼ਿਲ੍ਹਾ ਕਾਂਗਰਸ ਪਟਿਆਲਾ ਸ਼ਹਿਰੀ ਦੇ ਆਗੂਆਂ ਅਤੇ ਸਾਰੇ ਮੰਡਲ ਪ੍ਰਧਾਨਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਅੱਗੇ ਕਿਹਾ ਕਿ ਇਨ੍ਹਾਂ ਨਿਯੁਕਤੀਆਂ ਦਾ ਮੁੱਖ ਮਕਸਦ ਕਾਂਗਰਸ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਨੂੰ ਪਟਿਆਲਾ ਦੇ ਹਰ ਘਰ ਤੱਕ ਪਹੁੰਚਾਉਣਾ ਹੈ |
ਪਿਛਲੀ ਖ਼ਬਰ ਕਾਂਗਰਸ ਪਾਰਟੀ ਨੇ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ ਅਗਲੀ ਖ਼ਬਰ ਮਿਹਨਤੀ ਆਗੂਆਂ ਦੀ ਨਿਯੁਕਤੀ ਨਾਲ ਪਟਿਆਲਾ ਵਿਚ ਕਾਂਗਰਸ ਦੀ ਮੁਹਿੰਮ ਨੂੰ ਮਿਲੇਗੀ ਨਵੀਂ ਰਫ਼ਤਾਰ-ਮੋਹਿਤ ਮੋਹਿੰਦਰਾ ਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।