29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਨਗਰ ਕੌਂਸਲ ਪਾਤੜਾਂ ਦੀਆਂ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਐਲਾਨੇ 17 ਵਾਰਡਾਂ ਦੇ ਉਮੀਦਵਾਰ

ਅਜੀਤ ਡੈਸਕ 16-05-2026
• ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਡੀ ਲੀਡ ਨਾਲ ਕਰਨਗੇ ਜਿੱਤ ਪ੍ਰਾਪਤ-ਕੁਲਵੰਤ ਸਿੰਘ ਬਾਜੀਗਰ
ਪਾਤੜਾਂ, 15 ਮਈ (ਗੁਰਇਕਬਾਲ ਸਿੰਘ ਖਾਲਸਾ)-ਨਗਰ ਕੌਂਸਲ ਪਾਤੜਾਂ ਦੀਆਂ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਪਾਤੜਾਂ ਦੇ 17 ਵਾਰਡਾਂ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ, ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਦੇ ਆਦੇਸ਼ਾਂ ਅਨੁਸਾਰ ਪਾਤੜਾਂ ਦੇ ਵਾਰਡ ਨੰਬਰ ਇਕ ਤੋਂ ਕੁਲਦੀਪ ਸਿੰਘ, ਵਾਰਡ ਨੰਬਰ ਦੋ ਤੋਂ ਭਗਵਤ ਦਿਆਲ ਨਿੱਕਾ ਵਾਰਡ ਨੰਬਰ ਤਿੰਨ ਤੋਂ ਰੁਚੀ ਵਾਰਡ ਨੰਬਰ ਚਾਰ ਤੋਂ ਅੰਮਿ੍ਤਪਾਲ ਸਿੰਘ ਕਾਲੇਕਾ, ਵਾਰਡ ਨੰਬਰ ਪੰਜ ਤੋਂ ਪਰਮਜੀਤ ਕੌਰ, ਵਾਰਡ ਨੰਬਰ ਛੇ ਤੋਂ ਦੁਰਗਾ ਦਾਸ ਸਿੰਗਲਾ, ਵਾਰਡ ਨੰਬਰ ਸੱਤ ਤੋਂ ਸੁਵਿਤਾ ਰਾਣੀ, ਵਾਰਡ ਨੰਬਰ ਅੱਠ ਤੋਂ ਮਨਵੀਰ ਸਿੰਘ, ਵਾਰਡ ਨੰਬਰ ਨੰ 9 ਤੋਂ ਧੰਨਪਤੀ ਦੇਵੀ, ਵਾਰਡ ਨੰਬਰ 10 ਤੋਂ ਮਦਨ ਲਾਲ ਗੋਇਲ, ਵਾਰਡ ਨੰਬਰ 11 ਤੋਂ ਮਿੰਨੀ ਅਰੋੜਾ, ਵਾਰਡ ਨੰਬਰ 12 ਤੋਂ ਅਨਵਿੰਦਰ ਸਿੰਘ ,ਵਾਰਡ ਨੰਬਰ 13 ਤੋਂ ਰੀਨਾ ਵਧਵਾ, ਵਾਰਡ ਨੰਬਰ 14 ਤੋਂ ਸੁਖਵਿੰਦਰ ਕੌਰ, ਵਾਰਡ ਨੰਬਰ 15 ਤੋਂ ਪ੍ਰੀਤੀ ਜੈਨ, ਵਾਰਡ ਨੰਬਰ 16 ਤੋਂ ਸੁਖਪਾਲ ਸਿੰਘ ਅਤੇ ਵਾਰਡ ਨੰਬਰ 17 ਤੋਂ ਰਾਜਵਿੰਦਰ ਕੌਰ ਨੂੰ ਉਮੀਦਵਾਰ ਐਲਾਨਿਆ ਗਿਆ ਹੈ | ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਲਈ ਵੱਡੇ ਪੱਧਰ ਉੱਤੇ ਕੰਮ ਕੀਤੇ ਗਏ ਹਨ ਜਿਸ ਨੂੰ ਲੈ ਕੇ ਲੋਕਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਭਾਰੀ ਉਤਸਾਹ ਹੈ ਜਿਸ ਨੂੰ ਦੇਖਦਿਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ |
ਪਿਛਲੀ ਖ਼ਬਰ ਨਾੜ ਨੂੰ ਅੱਗ ਲਗਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ ਅਗਲੀ ਖ਼ਬਰ ਗੁਰਸ਼ਰਨ ਕੌਰ ਰੰਧਾਵਾ ਤੇ ਨਛੱਤਰ ਸਿੰਘ ਅਰਾਈਾਮਾਜਰਾ ਨੇ ਨਗਰ ਕੌਂਸਲ ਪਾਤੜਾਂ ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸੀ ਵਰਕਰਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।